ਮਿੰਟਾਂ ਵਿੱਚ ਗੋਹੇ ਤੋਂ ਕੰਪੋਸਟ ਖਾਦ ਬਣਾ ਦਿੰਦੀ ਹੈ ਇਹ ਮਸ਼ੀਨ

ਰੈਪਿਡ ਕੰਪੋਸਟ ਐਰਿਏਟਰ ( ਖਾਦ ਬਣਾਉਣ ਵਾਲੀ ਮਸ਼ੀਨ ) ਟਰੈਕਟਰ ਵਿੱਚ ਲਗਾਈ ਜਾ ਸਕਣ ਵਾਲੀ ਉਹ ਮਸ਼ੀਨ ਹੈ , ਜੋ ਕੂੜੇ ਨੂੰ ਖਾਦ ਬਣਾਉਣ ਦਾ ਕੰਮ ਕਰਦੀ ਹੈ । ( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਗੁਰਮੇਲ ਸਿੰਘ ਧੋਂਸੀ ਨੇ 2008 ਵਿੱਚ ਕਿਸਾਨਾਂ ਦੀ ਮਜ਼ਬੂਰੀ ਦੇਖ ਕੇ ਇਹ ਮਸ਼ੀਨ ਤਿਆਰ ਕੀਤੀ , ਇਸ ਤੋਂ ਪਹਿਲਾਂ ਜਦੋਂ ਕੋਈ ਕਿਸਾਨ ਕੰਪੋਸਟ ਖਾਦ ਬਣਾਉਂਦਾ ਸੀ ਤਾਂ ਉਸਨੂੰ ਜ਼ਿਆਦਾ ਲੇਬਰ ਦੀ ਜ਼ਰੂਰਤ ਹੁੰਦੀ ਸੀ

ਇਸ ਲਈ ਕਿਸਾਨ ਨੂੰ ਇੱਕ ਕਿੱਲੋ ਦੇ ਮਗਰ 5 – 6 ਰੁਪਏ ਤੱਕ ਦਾ ਖਰਚਾ ਆਉਂਦਾ ਸੀ । ਜਿਸ ਕਾਰਨ ਕੰਪੋਸਟ ਖਾਦ ਬਣਾਉਣਾ ਕਾਫ਼ੀ ਮਹਿੰਗਾ ਅਤੇ ਮਿਹਨਤ ਭਰਿਆ ਕੰਮ ਸੀ । ਇਸ ਮਸ਼ੀਨ ਨੂੰ ਬਣਾਉਣ ਤੋਂ ਪਹਿਲਾਂ ਸਿਰਫ ਗੋਹੇ ਦੇ ਇਸਤਮਾਲ ਨਾਲ ਹੀ ਕੰਪੋਸਟ ਖਾਦ ਤਿਆਰ ਕਰਦੇ ਸਨ । ਪਰ ਹੁਣ ਖੇਤੀਬਾੜੀ ਰਹਿੰਦ-ਖੂਹੰਦ ਤੋਂ ਵੀ ਖਾਦ ਤਿਆਰ ਕੀਤੀ ਜਾ ਸਕਦੀ ਹੈ ।

ਇਸ ਤੋਂ ਪਹਿਲਾਂ ਜਿਸ ਬਾਇਓਮਾਸ ਨੂੰ ਕੁਦਰਤੀ ਤਰੀਕੇ ਨਾਲ ਖਾਦ ਬਨਣ ਵਿੱਚ 90 ਤੋਂ 120 ਦਿਨ ਲੱਗਦੇ ਹਨ , ਉਹ ਕੰਮ ਇਹ ਮਸ਼ੀਨ 25 ਤੋਂ 35 ਦਿਨਾਂ ਵਿੱਚ ਕਰ ਦਿੰਦੀ ਹੈ । ਇਸ ਮਸ਼ੀਨ ਨਾਲ ਇੱਕ ਘੰਟੇ ਵਿੱਚ 400 ਟਨ ਤੱਕ ਖਾਦ ਬਣਾਈ ਜਾ ਸਕਦੀ ਹੈ । ਇਹੀ ਵਜ੍ਹਾ ਹੈ ਕਿ ਗੁਰਮੇਲ ਸਿੰਘ ਧੋਂਸੀ ਨੂੰ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਹੈ ।

ਗੁਰਮੇਲ ਸਿੰਘ ਧੋਂਸੀ ਨੇ ਆਰਗੇਨਿਕ ਖਾਦ ਬਣਾਉਣ ਵਾਲੀ ਇਸ ਮਸ਼ੀਨ ਦੀ ਖੋਜ ਕੀਤੀ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਉਂਮੀਦ ਸੀ ਕਿ ਹੌਲੀ – ਹੌਲੀ ਹੀ ਸਹੀ , ਲੋਕਾਂ ਨੂੰ ਇਸ ਮਸ਼ੀਨ ਕਾਬਲੀਅਤ ਸੱਮਝ ਵਿੱਚ ਆਉਣ ਲੱਗੇਗੀ । ਅਤੇ ਕਿਉਂ ਨਾ ਹੋਵੇ ? ਇੱਕ ਅਜਿਹੀ ਮਸ਼ੀਨ ਜੋ ਖੇਤ ਦੀ ਰਹਿੰਦ-ਖੂਹੰਦ ਨੂੰ ਬਹੁਤ ਘੱਟ ਲਾਗਤ ਵਿੱਚ ਖਾਦ ਵਿੱਚ ਤਬਦੀਲ ਕਰ ਦੇਵੇ , ਉਹ ਕਿਸ ਕਿਸਾਨ ਦੇ ਕੰਮ ਨਹੀਂ ਆਵੇਗੀ ?

ਉਨ੍ਹਾਂ ਨੂੰ 2012 ਵਿੱਚ ਰਾਸ਼ਟਰਪਤੀ ਪ੍ਰਤੀਭਾ ਪਾਟੀਲ ਨੇ ਸਨਮਾਨਿਤ ਕੀਤਾ । ਕਿਸਾਨ ਗੁਰਮੇਲ ਸਿੰਘ ਧੋਂਸੀ ਖੇਤੀ ਵਿੱਚ ਆਪਣੇ ਨਵੇਂ ਤਰੀਕਿਆਂ ਨਾਲ ਮਿਸਾਲ ਕਾਇਮ ਕੀਤੀ । ਛੋਟੇ ਜਿਹੇ ਪਿੰਡ ਤੋਂ ਆਏ ਧੋਂਸੀ ਨੇ ਹੁਣ ਤੱਕ 24 ਅਜਿਹੀਆਂ ਚੀਜਾਂ ਬਣਾ ਦਿੱਤੀਆਂ ਹਨ ਜੋ ਕਿਸਾਨਾਂ ਦੇ ਰੋਜ ਕੰਮ ਵਿੱਚ ਆਉਂਦੀਆਂ ਹਨ । ਜਿਨ੍ਹਾਂ ਦੀ ਮੰਗ ਹੁਣ ਪਾਕਿਸਤਾਨ ਵਿੱਚ ਵੀ ਹੈ ।

ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ ਉਸਦੇ ਲਈ ਵੀਡੀਓ ਦੇਖੋ

ਮਸ਼ੀਨ ਨੂੰ ਖਰੀਦਣ ਜਾ ਕੋਈ ਜਾਣਕਾਰੀ ਲਈ ਇਸ ਪਤੇ ਤੇ ਸੰਪਰਕ ਕਰੋ

Address (Factory) : H-56, Industrial Area, Padampur,
Dist- Shriganganagar (Raj.)
Tel. No : 01505-223570 , 222570

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਕਰਤਾਰ ਕੰਪਨੀ ਵਲੋਂ ਪਰਾਲੀ ਸਮੇਟਣ ਲਈ ਬੇਲਰ ਅਤੇ ਰੇਕ ਦਾ ਨਿਰਮਾਣ

ਭਾਰਤ ਦੀ ਨੰਬਰ ਇਕ ਕੰਬਾਈਨ ਨਿਰਮਾਤਾ ਕੰਪਨੀ ਕਰਤਾਰ ਐਗਰੋ ਭਾਦਸੋਂ ਵੱਲੋਂ ਝੋਨੇ ਦੀ ਫ਼ਸਲ ਦੀ ਪਰਾਲੀ ਨੂੰ ਸਮੇਟਣ ਲਈ ਬੇਲਰ ਉਪਕਰਨ ਦਾ ਨਿਰਮਾਣ ਕੀਤਾ ਗਿਆ ਹੈ | ਹੁਣ ਕਰਤਾਰ ਐਗਰੋ ਵੱਲੋਂ ਬੇਲਰ ਦੀ ਵਰਤੋਂ ਸਮੇਂ ਖ਼ਰਚ ਘਟਾਉਣ ਤੇ ਸਮੇਂ ਦੀ ਬਚਤ ਕਰਨ ਲਈ ਬਣਾਏ ਗਏ ਰੇਕ ਉਪਕਰਣ ਨੇ ਬੇਲਰ ਦੀ ਸਫਲਤਾ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ |

ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਡਾਇਰੈਕਟਰ ਕਰਤਾਰ ਐਗਰੋ ਨੇ ਦੱਸਿਆ ਕਿ ਹੁਣ ਬੇਲਰ ਦੁਆਰਾ ਪਰਾਲੀ ਦੀਆਂ ਗੰਢਾਂ ਬੰਨ੍ਹਣ ਲਈ ਬੇਲਰ ਨੂੰ ਸਾਰੇ ਖੇਤ ‘ਚ ਚਲਾਉਣ ਦੀ ਲੋੜ ਨਹੀਂ ਕਿਉਂਕਿ ਰੇਕ ਦੀ ਮਦਦ ਨਾਲ ਝੋਨੇ ਦੀ ਪਰਾਲੀ ਨੂੰ ਲਾਈਨਾਂ ‘ਚ ਇਕੱਠਾ ਕੀਤਾ ਜਾ ਸਕਦਾ ਹੈ, ਜਿਸ ਨਾਲ ਬੇਲਰ ਨਾਲ ਕੰਮ ਘੱਟ ਸਮੇਂ ‘ਚ ਸੋਖੇ ਤਰੀਕੇ ਨਾਲ ਘੱਟ ਖ਼ਰਚੇ ‘ਚ ਕੀਤਾ ਜਾ ਸਕੇਗਾ |

ਕਰਤਾਰ ਬੇਲਰ ਲਈ ਟਰੈਕਟਰ  ਘੱਟੋ -ਘੱਟ 40 H .P ਹੋਵੇ | ਬੇਲਰ ਦੁਵਾਰਾ ਤਿਆਰ ਕੀਤੀ ਗਈ ਪਰਾਲੀ ਦੀ ਚੋਰਸ ਗੰਢ ਦਾ ਭਾਰ 10 ਕਿੱਲੋ ਤੋਂ 35 ਕਿੱਲੋ ਹੋ ਸਕਦਾ ਹੈ ਜੋ ਕੀ ਫ਼ਸਲ ਦੀ ਲੰਬਾਈ ਅਤੇ ਕਿੰਨੀ ਭਾਰੀ ਹੈ ਇਸਤੇ ਨਿਰਭਰ ਕਰਦਾ ਹੈ | ਇਹ ਬੇਲਰ ਇਕ ਘੰਟੇ ਵਿਚ 14 ਟਨ ਗੰਢਾਂ ਤਿਆਰ ਕਰ ਦਿੰਦਾ ਹੈ | ਰੇਕ ਦਾ ਕੰਮ ਤੂੜੀ ਇਕਠੀ ਕਰਨਾ ਹੁੰਦਾ ਹੈ ਇਸਦੇ ਲਈ ਰੇਕ ਦੀ ਚੌੜਾਈ – 12 ਫੁੱਟ ਤੇ ਲੰਬਾਈ 10 ਫੁੱਟ 10”,ਅਤੇ ਉਚਾਈ 6 ਫੁੱਟ 10” ਤੱਕ ਹੁੰਦੀ ਹੈ |

ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਵਰਤੋਂ ਨਾਲ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਪਾਵਰ ਪਲਾਟਾਂ, ਪੇਪਰ ਮਿੱਲਾਂ ਤੇ ਬਾਇਓ ਕੋਲ ਪਲਾਟਾਂ ਨੂੰ ਸੇਲ ਕਰਕੇ ਕਿਸਾਨ ਆਪਣੀ ਆਮਦਨ ‘ਚ ਵਾਧਾ ਕਰਨ ਦੇ ਨਾਲ-ਨਾਲ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਨੂੰ ਕੰਟਰੋਲ ਕਰਨ ‘ਚ ਆਪਣਾ ਵੱਡਾ ਯੋਗਦਾਨ ਪਾ ਸਕਦਾ | ਬੇਲਰ ਤੇ ਰੇਕ ਤਿਆਰ ਕਰਕੇ ਪ੍ਰਦੂਸ਼ਣ ਦੀ ਸ਼ੁੱਧਤਾ ਲਈ ਅਹਿਮ ਯੋਗਦਾਨ ਪਾਉਣਾ ਕੰਪਨੀ ਦਾ ਸ਼ਲਾਘਾਯੋਗ ਉਪਰਾਲਾ ਹੈ |

ਕਰਤਾਰ ਬੇਲਰ ਕਿਵੇਂ ਕੰਮ ਕਰਦਾ ਹੈ ਵੀਡੀਓ ਦੇਖੋ

ਕਰਤਾਰ ਰੇਕ ਕਿਵੇਂ ਕੰਮ ਕਰਦਾ ਹੈ ਵੀਡੀਓ ਦੇਖੋ

ਕੀਮਤ ਅਤੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ
Phone : 91-1765-260136/260236

ਜੇਕਰ ਤੁਸੀਂ ਵੀ ਪੀਂਦੇ ਹੋ RO ਵਾਲਾ ਪਾਣੀ ਤਾਂ ਪੜ੍ਹੋ ਇਹ ਖ਼ਬਰ

ਅੱਜਕਲ ਹਰ ਕੋਈ RO ਦਾ ਪਾਣੀ ਪੀਣਾ ਪਸੰਦ ਕਰਦਾ ਹੈ। ਲੋਕ ਇਸ ਦਾ ਪਾਣੀ ਪੀਣ ਦੇ ਇੰਨੇ ਜ਼ਿਆਦਾ ਆਦਿ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਬਾਹਰ ਦਾ ਪਾਣੀ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਇਸ ਬਾਰੇ ਸੋਚਦੇ ਹਾਂ ਕਿ ਸ਼ਾਇਦ ਪਾਣੀ ਪਿਓਰ ਨਾ ਹੋਣ ਕਾਰਨ ਸਿਹਤ ਖਰਾਬ ਹੋ ਰਹੀ ਹੈ ਪਰ ਅਸਲ ‘ਚ ਇਸ ਦੀ ਵਜ੍ਹਾ ਆਰ ਓ ਦਾ ਪਾਣੀ ਹੁੰਦਾ ਹੈ। ਆਰ ਓ ਪਾਣੀ ਨੂੰ ਪਿਓਰੀਫਾਈ ਕਰਨ ਦੇ ਨਾਲ ਇਸ ‘ਚ ਸ਼ਾਮਲ ਮਿਨਰਲਸ ਦੀ ਜ਼ਿਆਦਾਤਰ ਮਾਤਰਾ ਨੂੰ ਖਤਮ ਕਰ ਦਿੰਦਾ ਹੈ। ਜਿਸ ਨਾਲ ਸਾਡੇ ਸਰੀਰ ਨੂੰ ਪਾਣੀ ‘ਚ ਮੌਜੂਦ ਮਿਨਰਲਸ ਦਾ ਪੂਰਾ ਫਾਇਦਾ ਨਹੀਂ ਮਿਲਦਾ। ਇਨ੍ਹਾਂ ਖਣਿਜਾਂ ਦੀ ਕਮੀ ਹੋਣ ਨਾਲ ਸਿਹਤ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।Image result for ro water

ਪਾਣੀ ਦੇ ਨਾਲ ਮਿਨਰਲਸ ਵੀ ਹੋ ਜਾਂਦੇ ਹਨ ਸਾਫ
ਪਾਣੀ ‘ਚ ਕੁਦਰਤੀ ਰੂਪ ‘ਚ ਕੁਝ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਇਨ੍ਹਾਂ ਨੂੰ ਦੋ ਭਾਗਾਂ ‘ਚ ਰੱਖਿਆ ਜਾਂਦਾ ਹੈ। ਇਕ ਗੁਡ ਮਿਨਰਲਸ ਅਤੇ ਦੂਜੇ ਬੈਡ ਮਿਨਰਲਸ। ਪਹਿਲੀ ਸ਼੍ਰੇਣੀ ਵਾਲੇ ਮਿਨਰਲਸ ‘ਚ ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਤੱਤ ਮੌਜੂਦ ਹੁੰਦੇ ਹਨ। ਜੋ ਹੈਲਦੀ ਰਹਿਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸ ਦੇ ਦੂਜੀ ਸਾਈਡ ਬੈਡ ਮਿਨਰਲਸ ‘ਚ ਲੈਡ, ਆਰਸੇਨਿਕ, ਬੇਰਿਅਮ, ਐਲਯੂਮੀਨਿਯਮ ਆਦਿ ਸ਼ਾਮਲ ਹੁੰਦੇ ਹਨ।
ਜਦੋਂ ਆਰ ਓ ਪਾਣੀ ਨੂੰ ਪਿਓਰੀਫਾਈ ਕਰਦਾ ਹੈ ਤਾਂ ਇਸ ਦੇ ਨਾਲ ਗੁਡ ਅਤੇ ਬੈਡ ਦੋਵੇਂ ਤਰ੍ਹਾਂ ਦੇ ਤੱਤ ਵੀ ਸਾਫ ਹੋ ਜਾਂਦੇ ਹਨ। ਪਾਣੀ ਤਾਂ ਸਾਫ ਹੋ ਜਾਂਦਾ ਹੈ ਪਰ ਗੁਡ ਅਤੇ ਬੈਡ ਦੋਹੇਂ ਮਿਨਰਲਸ ਵੀ ਖਤਮ ਹੋ ਜਾਂਦੇ ਹਨ। ਇਸ ਨਾਲ ਪਾਣੀ ਦੀ ਉੁਪਯੋਗਿਤਾ ‘ਤੇ ਮਾੜਾ ਅਸਰ ਪੈਂਦਾ ਹੈ।

ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂImage result for ro water
ਜੋ ਲੋਕ ਲਗਾਤਾਰ ਸਾਲਾਂ ‘ਤੋਂ ਇਸ ਪਾਣੀ ਦੀ ਵਰਤੋਂ ਕਰ ਰਹੇ ਹਨ ਵਿਚੋਂ ਕਿਸੇ ਦੂਜਾ ਮਤੱਲਬ ਬਿਨਾ ਆਰ ਓ ਕੀਤਾ ਪਾਣੀ ਨਹੀਂ ਪੀਂਦੇ ਤਾਂ ਉਹ ਜਲਦੀ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ, ਇਨਫੈਕਸ਼ਨ, ਪਾਚਨ ਕਿਰਿਆ ‘ਚ ਗੜਬੜੀ, ਕਮਜ਼ੋਰੀ, ਸਿਰਦਰਦ,ਪੇਟ ਖਰਾਬ ਹੋਣਾ ਅਤੇ ਥਕਾਵਟ ਆਦਿ ਹੋਣ ਲੱਗਦੀ ਹੈ। ਇਸ ਨਾਲ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।Image result for ro water

ਪਾਣੀ ਦੀ ਵੀ ਹੁੰਦੀ ਹੈ ਬਰਬਾਦੀ
ਜਿੱਥੇ ਇਹ ਪਾਣੀ ਬੀਮਾਰੀਆਂ ਦਾ ਕਾਰਨ ਬਣਦਾ ਹੈ ਉੱਥੇ ਹੀ ਪਾਣੀ ਸਾਫ ਕਰਨ ਦੀ ਪ੍ਰਕਿਰਿਆ ਵੀ ਇਸ ਦੁਆਰਾ ਬਹੁਤ ਮਾਤਰਾ ‘ਚ ਪਾਣੀ ਦੀ ਬਰਬਾਦੀ ਵੀ ਹੋ ਜਾਂਦੀ ਹੈ, ਜਿਸ ਨਾਲ ਪਾਣੀ ਦੀ ਬਰਬਾਦੀ ਵਧ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀ ਹੈ।

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ

ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ
ਦੋਸਤੋ ਜਿਵੇ ਕੇ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੇਂ ਤੋਂ ਨਵੇਂ ਖਾਣਾ ਬਨਉਣ ਦੇ ਤਰੀਕੇ ਲੈ ਕੇ ਆਉਨੇ ਹਾਂ.Image result for Summer Bun Hairstyles
ਸਾਡੀਆਂ ਸਾਰੀਆਂ ਵੀਡੀਓ ਵਿਚ ਸਿਰਫ ਉਹ ਹੈ ਖਾਣੇ ਬਣਉਂਣੇ ਦਸੇ ਜਾਂਦੇ ਨੇ ਜੋ ਤੁਸੀਂ ਘਰ ਵਿਚ ਬੋਹਤ ਹੈ ਆਸਾਨੀ ਨਾਲ ਬਣਾ ਸਕੋ ।
ਅਸੀਂ ਕੋਈ ਵੇ ਏਦਾਂ ਦੀ ਰੈਸਪੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।
ਕਿਉ ਕੇ ਅਸੀਂ ਜਾਂਦੇ ਹਾਂ ਕੇ ਓਹੀ ਖਾਣਾ ਸਿਹਤ ਲਈ ਸਹੀ ਹੁੰਦਾ ਹੈ ਜੋ ਅਸੀਂ ਆਪਣੇ ਘਰ ਵਿਚ ਆਸਾਨੀ ਨਾਲ ਬਣਾ ਸਕਦੇ ਹੋਈਏ।Image result for Summer Bun Hairstyles
ਇਸ ਲਾਇ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀਆਂ ਸਾਰੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।
ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਰੈਸਪੀ ਲੈ ਕੇ ਆਉਂਦੇ ਰਵਾ ਗੇ
ਸ਼ੇਅਰ ਜਰੂਰ ਕਰੋ ਜੀImage result for Summer Bun Hairstyles
Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us.Image result for Summer Bun Hairstyles We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .https://encrypted-tbn0.gstatic.com/images?q=tbn:ANd9GcRi4QQhwdHN5gcSQVJAcUUuEXVMkZSJ0j3BltDf4yu4JbCbF5UXOur aim to provide fresh & good material to you , we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp

ਕਨੈਡਾ ਜਾਣ ਵਾਲਿਅਾਂ ੲਿੰਨਾ ਲੋਕਾਂ ਨੂੰ ਲੱਗੀਅਾਂ ਮੌਜਾਂ ਸਕਰਾਰ ਨੇ ਬਦਲੇ ਵੀਜ਼ਾਂ ਨਿਯਮ |

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ


ਕਨੈਡਾ ਜਾਣ ਵਾਲਿਅਾਂ ੲਿੰਨਾ ਲੋਕਾਂ ਨੂੰ ਲੱਗੀਅਾਂ ਮੌਜਾਂ ਸਕਰਾਰ ਨੇ ਬਦਲੇ ਵੀਜ਼ਾਂ ਨਿਯਮ|ਕੈਨੈਡਾ ਬਹੁਤ ਹੈ ਸੋਹਣਾ ਮੁਲਖ ਹੈ ਤੇ ਇਥੇ ਜਾਣ ਦਾ ਸੁਪਨਾ ਲਗਭਗ ਹਰ ਪੰਜਾਬੀ ਦੇਖਦਾ ਹੈ ,ਸਮੇ -ਸਮੇ ਸਿਰ ਸਰਕਾਰ ਲੋਕ ਦਾ ਹਿੱਤ ਦੇਖਦਿਆਂ ਹੋਈਆਂ ਇੱਥੇ ਆਉਣ ਦੇ ਨਿਜਮਾ ਵਿਚ ਫੇਰ ਬਾਦਲ ਕਰਦਿਆਂ ਰਹਿੰਦੀਆਂ ਹਨ |
ਕਨੈਡਾ ਬਹੁਤ ਹੀ ਸੋਹਣਾ ਦੇਸ਼ ਹੈ ਤੇ ਲੋਕੀ ੲਿੱਥੇ ਜਾ ਕੇ ਸੈਟਲ ਹੁਣ ਚਹੁੰਦੇ ਹਾਂ ਚਾਹੇ ੳੁਹ ਸਟੂਡੈਂਟ ਵੀਜ਼ੇ ਤੇ ਅਾੳੁਣ ਜਾ ਵਰਕ ਪਰਮਿਟ ਤੇ ਅਾੳੁਣਾ ਲੋਕੀ ੲਿੱਥੇ ਪੱਕੀ ਪੀ ਅਾਰ ਲੈਣਾ ਚਹੁੰਦੇ ਨੇ ਤੇ ਅਾਪਣੇ ਪਰਿਵਾਰ ਨੂੰ ਕਨੈਡਾ ਦਿਖੳੁਣਾ ਚਹੁੰਦੇ ਨੇ ਤੇ ਹਣ ਕਨੈਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਪਰਿਵਾਰ ਵਾਲਿਅਾਂ ਨੂੰ ਵੀਜ਼ਾ ਦੇਣ ਲੲੀ ਨਵੇ ਨਿਯਮ ਜਾਰੀ ਕੀਤੇ ਹਨ ੲਿਸ ਦੇ ਨਾਲ ਕਨੈਡਾ ਚ ਹੁਣ ਹਰ ਸਟੇ 2 ਸਾਲ ਦੀ ਹੋਵੇਗੀ ਤੇ 1 ਸਾਲ ਦੀ ਵੀਜਾਂ ਦਾ ਵੀਜ਼ਾ ਤੁਸੀ ਹੋਰ ਵਧਾ ਸਕਦੇ ਹੋ 2011 ਚ ਸਟਿਫਨ ਸਰਕਾਰ ਨੇ ਕਨੈਡਾ ਵਿੱਚ ੲਿਹ ਵੀਜ਼ਾ ਪ੍ਰਣਾਲੀ ਦੀ ਸ਼ੁਰਅਾਤ ਕੀਤੀ ਸੀ ਜਿਸ ਦੇ ਤਹਿਤ ਕਨੈਡਾ ਦੇ ਨਾਗਰਿਕ ਤੇ ਪੱਕੇ ਅਾਪਣੇ ਦਾਦਾ- ਦਾਦੀ, ਮਾਤਾ ਪਿਤਾ ,ਕਨੈਡਾ ਸੱਦ ਸਕਦੇ ਸੀ ਜਿਸ ਵਿੱਚ ਤਹਾਨੂੰ ਪਹਿਲੀ ਵਾਰ ਦੋ ਸਾਲ ਦੀ ਸਟੇ ਤੇ ਫਿਰ ਛੇ ਮਹੀਨੇ ਦੀ ਸਟੇ ਤੋਂ ਬਾਅਦ ਛੇ ਮਹੀਨੇ ਦਾ ਵੀਜ਼ਾ ਮਿਲਦਾ ਸੀੲਿਸ ਦੇ ਬੈਕ ਲੋਗ ਨੂੰ ਖਤਮ ਕਰਨ ਲੲੀ ਕਨੈਡਾ ਦੀ ਸਰਕਾਰ ਨੇ ਸੂਪਰ ਵੀਜ਼ਾ ਪ੍ਰੋਗਰਾਮ ਦੀ ਸ਼ੂਰਅਾਤ ਕੀਤੀ ਸੀ ਜਿਸ ਵਿੱਚ ਵੀਜ਼ਾ ਧਾਰਕ ਨੂੰ 2 ਸਾਲ ਦੀ ਸਟੇ ਤੋਂ ਬਾਅਦ 1 ਸਾਲ ਦੀ ਹੋਰ ਕਨੈਡਾ ਰੱਕਣ ਦੀ ਸਟੇ ਮਿਲਦੀ ਹੈ ਜਿਸ ਨਾਲ ਮਾਪਿਅਾਂ ਨੂੰ ਬਹੁਤ ਫਾੲਿਦਾ ਮਿਲੇਗਾ ਪੋਸਟ ਨੂੰ ਸ਼ੇਅਰ ਜਰੂਰ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੱਡੀ ਖੁਸ਼ਖ਼ਬਰੀ ਕੈਪਟਨ ਸਰਕਾਰ ਨੇ ਲਿਆ ਵੱਡਾ ਫੈਸਲਾ

ਵੱਡੀ ਖੁਸ਼ਖ਼ਬਰੀ : ਕੈਪਟਨ ਸਰਕਾਰ ਨੇ ਨੌਕਰੀਆਂ ਲਈ ਲਿਆ ਵੱਡਾ ਫੈਸਲਾ, ਜੁਲਾਈ ਵਿੱਚ ਕਰੇਗੀ ਇਹ ਕੰਮ !!
ਇਸ ਵੇਲੇ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ।

ਸਾਡਾ ਫੇਸਬੁੱਕ ਪੇਜ਼ ਖੇਤੀਬਾੜੀ ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਮੀਡੀਆ ਰਿਪੋਟਾਂ ਨੇ ਇਹ ਖ਼ਬਰ ਨਸ਼ਰ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਦੀ ਅੱਜ ਹੋਈ ਕੈਬਿਨਟ ਮੀਟਿੰਗ ਵਿਚ ਇਹ ਵੱਡਾ ਫੈਸਲਾ ਲਿਆ ਗਿਆ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਵਾਲੇ ਬਲਾਤਕਾਰੀ ਨੂੰ ਹੁਣ ਮੌਤ ਦੀ ਸਜ਼ਾ ਹੀ ਦਿੱਤੀ ਜਾਵੇਗੀ।  ਇਹ ਫੈਸਲਾ ਕੈਬਿਨਟ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ ਹੈ। ਇਹ ਦੱਸਿਆ ਗਿਆ ਹੈ ਕਿ 16 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਇਸ ਮੀਟਿੰਗ ਵਿੱਚ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਲਾਤਕਾਰ ਸਬੰਧੀ ਸਾਰੇ ਮਾਮਲੇ 6 ਮਹੀਨਿਆਂ ਦੇ ਅੰਦਰ ਹੱਲ ਕੀਤੇ ਜਾਣ। ਇਸ ਦੇ ਨਾਲ ਹੀ ਇੱਕ ਹੋਰ ਵੱਡਾ ਫੈਸਲਾ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਹੁਣ ਪੰਜਾਬ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ ਲੱਗੇਗਾ।  ਪੰਜਾਬ ਕੈਬਿਨੇਟ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜੁਲਾਈ ਮਹੀਨੇ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ। ਇਸ ਬਾਰੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਮੇਲਾ 30 ਜੁਲਾਈ ਨੂੰ ਲੱਗੇਗਾ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨਗੇ ਅਤੇ ਉਹ ਇਸ ਰੋਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪਣਗੇ। ਇਸ ਦੇ ਨਾਲ ਹੀ ਹੁਣ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ  ਜਿਥੇ ਹੁਣ ਜ਼ਮੀਨ ਦੀ ਰਜਿਸਟਰੀਆਂ ਲਈ ਤੁਹਾਨੂੰ ਤਹਿਸੀਲਦਾਰ ਦੇ ਦਫਤਰਾਂ ਵਿੱਚ ਜੁੱਤੀਆਂ ਘਸਾਉਣ ਦੀ ਜਰੂਰਤ ਨਹੀਂ ਹੋਵੇਗੀ । ਪੰਜਾਬ ਵਿੱਚ ਰਜਿਸਟਰੀਆਂ ਦਾ ਸਾਰਾ ਕੰਮ ਹੁਣ ਆਨ-ਲਾਇਨ ਕਰ ਦਿੱਤਾ ਗਿਆ ਹੈ। ਕੈਬਿਨੇਟ ਵਿੱਚ ਲਏ ਗਏ ਫੈਸਲੇ ਮੁਤਾਬਿਕ ਹੁਣ ਰਜਿਸਟਰੀ ਸਬੰਧੀ ਇੰਤਕਾਲ ਹੋਣ ਮਗਰੋਂ ਪਟਵਾਰੀ ਦੇ ਮੋਬਾਇਲ ਫੋਨ ‘ਤੇ ਇੱਕ ਮੈਸਜ ਆਵੇਗਾ। ਪਿਛਲੇ ਦਿਨੀਂ ਲਗਾਤਾਰ ਚਰਚਾ ਵਿੱਚ ਰਹੇ ਇੱਕ ਹੋਰ ਮੁੱਦੇ ‘ਤੇ ਵੀ ਵਿਚਾਰ ਕਰਦੇ ਹੋਏ ਪੰਜਾਬ ਦੇ ਦੂਸ਼ਿਤ ਹੋਏ ਪਾਣੀ ਜਾਂ ਫਿਰ ਵਾਟਰ ਐਮਰਜੈਂਸੀ ਦੀ ਸਮੱਸਿਆ ਨੂੰ ਸੁਲਝਾਉਣ ਲਈ ਸਰਕਾਰ ਨੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।  ਸਰਕਾਰ ਵੱਲੋਂ ਬਣਾਈ ਗਈ ਇਸ 5 ਮੈਂਬਰੀ ਕਮੇਟੀ ਵਿੱਚ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਓ.ਪੀ. ਸੋਨੀ, ਸੁਖਜਿੰਦਰ ਰੰਧਾਵਾ ਅਤੇ ਮੰਤਰੀ ਸੁੱਖ ਸਰਕਾਰੀਆ ਸ਼ਾਮਲ ਹਨ। ਰਿਪੋਰਟਾਂ ਅਨੁਸਾਰ ਪਾਣੀ ਸਬੰਧੀ ਖਬਰਾਂ ਆ ਰਹੀਆਂ ਹਨ ਕਿ ਸਾਲ 2025 ਤੱਕ ਪੰਜਾਬ ਵਿੱਚ ਪੀਣ ਯੋਗ ਪਾਣੀ ਬਹੁਤ ਹੀ ਘਟ ਬਚੇਗਾ। ਸੋ ਸਰਕਾਰ ਇਸ ਮੁੱਦੇ ‘ਤੇ ਵੀ ਗੰਭੀਰਤਾ ਨਾਲ ਐਕਸ਼ਨ ਲੈਣ ਦੀ ਤਿਆਰੀ ਵਿੱਚ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਪਟਨ ਸਰਕਾਰ ਦਾ ਸ਼ਰਮਨਾਕ ਐਲਾਨ ਹੁਣ ਮਿਲਣਗੇ ਲੋਕਾਂ ਨੂੰ ਮੁਫਤ ਚ ਕਫਨ ਅੱਗ ਵਾਂਗ ਫਲਾਂ ਦੇਵੋ ਇਹ ਖ਼ਬਰ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਇਲਾਜ ਭਾਵੇਂ ਨਾ ਮਿਲੇ, ਪਰ ਹੁਣ ਮ੍ਰਿਤਕਾਂ ਨੂੰ ‘ਮੁਫ਼ਤ ਕਫ਼ਨ’ ਜ਼ਰੂਰ ਮਿਲੇਗਾ। ਪੰਜਾਬ ਦੇ ਸਿਹਤ ਵਿਭਾਗ ਦਾ ਨਵਾਂ ਫੈਸਲਾ ਹੈ ਕਿ ਗਰੀਬ ਲੋਕਾਂ ਨੂੰ ਮ੍ਰਿਤਕ ਦੇਹ ਢਕਣ ਵਾਸਤੇ ‘ਮੁਫ਼ਤ ਕਫ਼ਨ’ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕੈਪਟਨ ਸਰਕਾਰ ਵੱਲੋਂ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਟਰਾਂਸਪੋਰਟ ਦੀ ਸਹੂਲਤ ਲਈ 500 ਰੁਪਏ ਨਕਦ ਦਿੱਤੇ ਜਾਣਗੇ। ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੇ ਕੁਝ ਦਿਨ ਪਹਿਲਾਂ ਪੰਜਾਬ ਭਰ ਦੇ ਸਿਵਲ ਸਰਜਨਾਂ ਨੂੰ ਪੱਤਰ ਭੇਜ ਕੇ ਹਦਾਇਤਾਂ ਦਿੱਤੀਆਂ ਹਨ। ਬੇਸ਼ੱਕ ਇਸ ਨਾਲ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ ਪ੍ਰੰਤੂ ਸਰਕਾਰ ਨੇ ਇਸ ਵਾਸਤੇ ਬਜਟ ਦਾ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ ਹੈ।

ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੇ ਸਰਕਾਰੀ ਹਸਪਤਾਲਾਂ ‘ਚੋਂ ਮ੍ਰਿਤਕ ਦੇਹਾਂ ਨੂੰ ਸਨਮਾਨ ਸਹਿਤ ਲਿਜਾਣ ਸਬੰਧੀ ਹਦਾਇਤਾਂ ਦਿੱਤੀਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਸਿਵਲ ਸਰਜਨਾਂ ਨੂੰ ਆਖਿਆ ਗਿਆ ਹੈ ਕਿ ਦੇਹਾਂ ਵਾਸਤੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ। ਪ੍ਰੰਤੂ ਕਿਸੇ ਵੀ ਸਰਕਾਰੀ ਹਸਪਤਾਲ ‘ਚੋਂ ਮ੍ਰਿਤਕ ਦੇਹ ਲਿਜਾਣ ਵਾਲੀ ਵੈਨ ਨਹੀਂ ਹੈ। ਪੰਜਾਬ ਦੇ ਗੁਰਦਾਸਪੁਰ ਸਮੇਤ ਇੱਕ-ਦੋ ਜ਼ਿਲ੍ਹਿਆਂ ਵਿੱਚ ਹੀ ਇਹ ਵੈਨਾਂ ਹਨ, ਜੋ ਦਾਨੀ ਸੱਜਣਾਂ ਨੇ ਦਿੱਤੀਆਂ ਹੋਈਆਂ ਹਨ। ਇਹ ਵੀ ਲਿਖਿਆ ਹੈ ਕਿ ਜੇਕਰ ਸਰਕਾਰੀ ਹਸਪਤਾਲਾਂ ਕੋਲ ਇਹ ਵੈਨ ਨਹੀਂ ਤਾਂ ਗਰੀਬ ਲੋਕਾਂ ਨੂੰ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਟਰਾਂਸਪੋਰਟ ਲਈ 500 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇ।

ਪੱਤਰ ਵਿੱਚ ਕਿਧਰੇ ਜ਼ਿਕਰ ਨਹੀਂ ਕਿ ਇਹ ਰਾਸ਼ੀ ਕਿਹੜੇ ਫੰਡਾਂ ‘ਚੋਂ ਦਿੱਤੀ ਜਾਵੇ ਅਤੇ ਨਾ ਹੀ ਫੰਡਾਂ ਸਬੰਧੀ ਕੋਈ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਮ.ਡੀ. ਵੱਲੋਂ ਜਾਰੀ ਪੱਤਰ ਵਿਚਲੇ ਆਦੇਸ਼ਾਂ ਦੀ ਪਾਲਣਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣਾ ਬਾਕੀ ਹੈ ਪ੍ਰੰਤੂ ਇਹ ਫੰਡ ‘ਯੂਜ਼ਰਜ਼ ਫੰਡਾਂ’ ਵਿੱਚੋਂ ਹੀ ਵਰਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਹਸਪਤਾਲਾਂ ਕੋਲ ਵੈਨਾਂ ਨਹੀਂ ਹਨ, ਜਿਸ ਕਰਕੇ ਗਰੀਬ ਪਰਿਵਾਰਾਂ ਨੂੰ ਨਕਦ ਰਾਸ਼ੀ ਹੀ ਦਿੱਤੀ ਜਾਵੇਗੀ।

Image result for kafanਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਸਰਕਾਰ ਦੀ ਕਰਜ਼ਾ ਮਾਫੀ ਸਕੀਮ ਦਾ ਹਾਲ ਦੇਖਲੋ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਰਕਾਰ ਦੀ ਕਰਜ਼ ਮੁਆਫ਼ੀ ਯੋਜਨਾ ‘ਚ ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ , ਜਿਸ ‘ਚ ਕੁੱਝ ਕਿਸਾਨਾਂ ਦੇ 2 . 80 ਰੁਪਏ ਤੱਕ ਕਰਜ ਮੁਆਫ਼ ਹੋਇਆ ਸੀ । ਨਵਾਂ ਸ਼ਹਿਰ ਜਿਲ੍ਹੇ ‘ਚ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ । ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਚੈੱਕ ਤਾਂ ਨਹੀਂ ਦਿੱਤਾ ,ਪਰ ਸੋਸਾਇਟੀ ਦੇ ਅਧਿਕਾਰੀ ਆ ਕੇ ਉਨ੍ਹਾਂ ਨੂੰ ਰਜਿਸਟਰ ‘ਤੇ ਕਰਜ ਮੁਆਫੀ ਦੇ ਹਸਤਾਖ਼ਰ ਜਰੂਰ ਕਰਵਾ ਲੈ ਗਏ ਹਨ।

ਪਿੰਡ ਬੀਰੋਵਾਲ ਦੇ ਕਿਸਾਨ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਉਸਨੇ ਕਦੇ ਬੈਂਕ ਅਤੇ ਸੋਸਾਇਟੀ ਤੋਂ ਕਰਜ਼ਾ ਹੀ ਨਹੀਂ ਲਿਆ । ਉਸਨੇ ਸਰਕਾਰ ਦੀ ਕਰਜ ਮੁਆਫੀ ਯੋਜਨਾ ਦੇ ਤਹਿਤ ਅਰਜ਼ੀ ਵੀ ਨਹੀਂ ਭੇਜੀ ਹਾਲਾਂਕਿ ਜਦੋਂ ਕਰਜ਼ਾ ਹੀ ਨਹੀਂ ਤਾਂ ਅਰਜ਼ੀ ਕਿਉਂ । ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ‘ਚ ਲੱਗੀ ਲਿਸਟ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੇ ਨਾਮ ‘ਤੇ ਸੋਸਾਇਟੀ ਦਾ 2 ਰੁਪਏ 80 ਪੈਸੇ ਦਾ ਕਰਜ ਮੁਆਫ਼ ਹੋਇਆ ਹੈ । ਜਦੋਂ ਸਰਕਾਰੀ ਕਰਮਚਾਰੀ ਹਸਤਾਖਰ ਲੈਣ ਆਏ ਤਾਂ ਉਨ੍ਹਾਂ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਕਰਜਾਈ ਨਾ ਦੱਸਿਆ ਜਾਵੇ ਬੇਸ਼ੱਕ 2 ਰੁਪਏ 80 ਪੈਸੇ ਦੇ ਬਦਲੇ 5 ਰੁਪਏ ਲੈ ਲੈਣ । ਗੁਰਨਾਮ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਕਸ਼ਮੀਰ ਸਿੰਘ ਦਾ ਵੀ ਕਰਜ ਮੁਆਫ਼ ਲਿਸਟ ‘ਚ ਨਾਮ ਹੈ ਅਤੇ ਉਸਦਾ ਵੀ 2 ਰੁਪਏ 80 ਪੈਸੇ ਦਾ ਕਰਜ ਮੁਆਫ਼ ਕੀਤਾ ਗਿਆ ਹੈ ।

ਇਸ ਪਿੰਡ ਦੇ ਕਿਸਾਨ ਸੋਢੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਡਲਾ ਦੇ ਇੱਕ ਬੈਂਕ ਤੋਂ ਘਰ ਦੇ ਕੰਮ ਲਈ ਤਿੰਨ ਲੱਖ ਰੁਪਏ ਕਰਜ ਲਿਆ ਸੀ । ਉਨ੍ਹਾਂ ਨੇ ਸਰਕਾਰ ਦੀ ਕਰਜ ਮੁਆਫ਼ ਯੋਜਨਾ ਦੇ ਤਹਿਤ ਅਰਜ਼ੀ ਭੇਜੀ ਸੀ , ਪਰ ਸਰਕਾਰ ਨੇ ਬੈਂਕ ਦਾ ਕਰਜ ਮੁਆਫ਼ ਨਹੀਂ ਕੀਤਾ । ਇਸਦੀ ਏਵਜ ‘ਚ ਉਨ੍ਹਾਂ ਦੇ ਨਾਮ ‘ਤੇ ਕੋਆਪਰੇਟਿਵ ਸੋਸਾਇਟੀ ਦਾ ਕਰੀਬ 2 ਰੁਪਏ 80 ਪੈਸੇ ਦਾ ਕਰਜ ਮੁਆਫ਼ ਕੀਤਾ ਗਿਆ ਜਿਸਦੇ ਲਈ ਅਰਜ਼ੀ ਹੀ ਨਹੀਂ ਕੀਤਾ ਸੀ । ਕੁੱਝ ਸਰਕਾਰੀ ਕਰਮਚਾਰੀ ਆ ਕੇ ਦਸਤਾਵੇਜਾਂ ‘ਤੇ ਹਸਤਾਖਰ ਕਰਵਾਕੇ ਲੈ ਗਏ ਹਨ । ਉਨ੍ਹਾਂ ਨੇ ਹੋਰ ਕੋਈ ਕਾਗਜ ਜਾਂ ਚੈੱਕ ਨਹੀਂ ਦਿੱਤਾ ।

ਸ਼ਿਅਦ ਦੇ ਹਲਕੇ ਇੰਚਾਰਜ ਜਰਨੈਲ ਵਾਹਦ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ । ਕਿਸਾਨਾਂ ਦੇ 2 , 3 ਅਤੇ 5 ਰੁਪਏ ਤੱਕ ਮੁਆਫ਼ ਕਰਕੇ ਗਿਣਤੀ ਵਧਾ ਰਹੀ ਹੈ । ਜਿਨ੍ਹਾਂ ਲੋਕਾਂ ਨੇ ਕਰਜ ਲਿਆ ਵੀ ਉਨ੍ਹਾਂ ਨੂੰ ਜਬਰਦਸਤੀ ਕਰਜਾਈ ਦੱਸ ਕੇ 2 ਰੁਪਏ 80 ਪੈਸੇ ਮੁਆਫ਼ ਕੀਤੇ ਜਾ ਰਹੇ ਹਨ । ਕਿਰਤੀ ਕਿਸਾਨ ਯੂਨੀਅਨ ਦੇ ਨੇਤਾ ਸੁਰਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਕਰਜ ਮੁਆਫ਼ ਕਰਨ ਦਾ ਲਾਰਾ ਲਗਾਇਆ । ਉਨ੍ਹਾਂ ਕਿਸਾਨਾਂ ਦੇ ਕਰਜ ਮੁਆਫ਼ ਹੀ ਨਹੀਂ ਕੀਤੇ ਜੋ ਬੈਂਕਾਂ ਦਾ ਵਿਆਜ ਭਰ ਕੇ ਥੱਕ ਚੁੱਕੇ ਹਨ । ਕਿਸਾਨ ਹੁਣ ਵੀ ਖ਼ੁਦਕੁਸ਼ੀ ਕਰ ਰਹੇ ਹਨ । ਸਰਕਾਰ ਨੇ ਚੰਗੀ ਨੀਯਤ ਨਾਲ ਕਰਜ ਮੁਆਫ਼ ਕੀਤਾ ਹੁੰਦਾ ਤਾਂ ਕਿਸਾਨ ਨਾ ਮਰਦਾ । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਹੁਣ ਆਨਲਾਈਨ ਹੋਣਗੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ, ਪੰਜਾਬ ਬਣਿਆ ਪਹਿਲਾ ਸੂਬਾ

ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੰਵਲਜੀਤ ਸਿੰਘ ਸੰਘਾ ਨੇ ਅੰਮ੍ਰਿਤਸਰ ਦਾ ਰਿਕਾਰਡ ਆਨਲਾਈਨ ਚੜ੍ਹਾਉਣ ਦੀ ਪ੍ਰਕਿਰਿਆ ਮੁਕੰਮਲ ਕੀਤੀ। ਇਸ ਦੇ ਨਾਲ ਹੀ ਅੱਜ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਜਿੱਥੇ ਮਾਲ ਮਹਿਕਮੇ ਦਾ ਸਾਰਾ ਰਿਕਾਰਡ ਆਨਲਾਈਨ ਹੋ ਗਿਆ ਤੇ ਮਾਲ ਮਹਿਕਮੇ ਨਾਲ ਸਬੰਧਤ ਲੋਕਾਂ ਦੀਆਂ ਰਜਿਸਟਰੀਆਂ ਦਾ ਕੰਮ ਵੀ ਆਨਲਾਈਨ ਹੀ ਹੋਇਆ ਕਰੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਰੈਵੇਨਿਊ ਵਿਭਾਗ ਦਾ ਅਧੂਰਾ ਪਿਆ ਆਨਲਾਈਨ ਕੰਮ ਆਖਰਕਾਰ ਅੱਜ ਮੁਕੰਮਲ ਹੋ ਗਿਆ। ਅੰਮ੍ਰਿਤਸਰ ਸੂਬੇ ਦਾ ਇੱਕੋ-ਇੱਕ ਜ਼ਿਲ੍ਹਾ ਰਹਿ ਗਿਆ ਸੀ ਜਿਸ ਨੂੰ ਮਾਲ ਵਿਭਾਗ ਵੱਲੋਂ ਆਨਲਾਈਨ ਕਰਨ ਦਾ ਕੰਮ ਕਾਫੀ ਸਮੇਂ ਤੋਂ ਅਧਵਾਟੇ ਲਟਕਿਆ ਪਿਆ ਸੀ।

ਹਾਲਾਂਕਿ ਇਸ ਨੂੰ ਲੈ ਕੇ ਕਈ ਵਾਰ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਵਿੱਚ ਖਿੱਚੋਤਾਣ ਵੀ ਦੇਖਣ ਨੂੰ ਮਿਲੀ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਕੁਝ ਪੁਰਾਣੇ ਇਲਾਕਿਆਂ ਦਾ ਕੰਮ ਆਨਲਾਈਨ ਲਿਆਉਣ ਵਿੱਚ ਸਰਕਾਰ ਨੂੰ ਕਾਫੀ ਦਿੱਕਤ ਆ ਰਹੀ ਸੀ। ਇਹ ਸ਼ਹਿਰ ਕਾਫੀ ਪੁਰਾਣਾ ਵਸਿਆ ਹੋਇਆ ਸੀ ਤੇ ਇਸ ਦੇ ਜ਼ਮੀਨੀ ਰਿਕਾਰਡ ਆਪਸ ‘ਚ ਮਿਲਾਉਣ ਲਈ ਸਰਕਾਰ ਕਈ ਵਾਰ ਮੱਥਾ ਮਾਰਦੀ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਤੇ ਹੋਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਸਾਰੇ ਮਾਲ ਵਿਭਾਗ ਦੇ ਰਿਕਾਰਡ ਨੂੰ ਆਨਲਾਈਨ ਕਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਇਸ ਨੂੰ ਲਾਗੂ ਕਰਨ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।

ਲਗਭਗ ਘੰਟਾ ਚੱਲੀ ਵੀਡੀਓ ਕਾਨਫਰੰਸਿੰਗ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਤਹਿਸੀਲ ਦੇ ਦਫਤਰ ਵਿੱਚ ਪਹੁੰਚ ਕੇ ਆਨਲਾਈਨ ਰਜਿਸਟਰੀਆਂ ਤੇ ਵਸੀਅਤਾਂ ਕਰਨ ਦਾ ਕੰਮ ਸ਼ੁਰੂ ਕਰਵਾਇਆ ਤੇ ਸਾਰੇ ਪ੍ਰੋਸੈੱਸ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਦੀ ਹਦਾਇਤ ਵੀ ਜਾਰੀ ਕੀਤੀ।

ਰਿਕਾਰਡ ਆਨਲਾਈਨ ਕਰਨ ਦੇ ਮਕਸਦ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਸੰਘਾ ਨੇ ਕਿਹਾ ਕਿ ਇਸ ਨਾਲ ਇੱਕ ਤਾਂ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਤੇ ਦੂਜਾ ਇਸ ਵਿਭਾਗ ਵਿੱਚ ਚੱਲਦੀ ਸੌਦੇਬਾਜ਼ੀ ਤੇ ਰਿਸ਼ਵਤ ਖੋਰੀ ਨੂੰ ਠੱਲ੍ਹ ਪਾਈ ਜਾ ਸਕੇਗੀ।

ਇਸ ਮੌਕੇ ਪੁੱਜੇ ਕੁਝ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਵਧੀਆ ਹੈ ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ ਪਰ ਬਸ਼ਰਤੇ ਇਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਨੂੰ ਮਿੱਥੇ ਸਮੇਂ ਤੇ ਆਨਲਾਈਨ ਤਾਂ ਕਰਵਾ ਦਿੱਤਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਸਤਾਈ ਜੂਨ ਦਾ ਸਮਾਂ ਮਿੱਥਿਆ ਸੀ ਪਰ ਕੀ ਇਹ ਸਹੀ ਢੰਗ ਨਾਲ ਲਾਗੂ ਹੋ ਸਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਖੇਤੀ ਸੰਦਾ ਤੇ ਮਿਲ ਰਹੀ 50 % ਸਬਸਿਡੀ ,ਇਸ ਤਰੀਕ ਤੱਕ ਕਰੋ ਅਪਲਾਈ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ


ਜਿਲਾ ਮੁੱਖ ਖੇਤੀਬਾੜੀ ਅਫਸਰ ਡਾ . ਗੁਰਬਖਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਫਸਲੀ ਰਹਿੰਦ ਖੂਹੰਦ ਦੀ ਸੰਭਾਲ ਲਈ ਸਬਸਿਡੀ ਉੱਤੇ ਖੇਤੀ ਯੰਤਰ ਉਪਲੱਬਧ ਕਰਵਾ ਰਹੀ ਹੈ । ਇਸ ਖੇਤੀ ਯੰਤਰਾਂ ਉੱਤੇ 50 ਫ਼ੀਸਦੀ ਤੱਕ ਸਬਸਿਡੀ ਕਿਸਾਨਾਂ ਲਈ ਅਤੇ 80 ਫ਼ੀਸਦੀ ਤੱਕ ਕਿਸਾਨ ਗਰੁੱਪਾਂ ਲਈ ਦਿੱਤੀ ਜਾ ਰਹੀ ਹੈ ।

ਸਬਸਿਡੀ ਉੱਤੇ ਦਿੱਤੇ ਜਾ ਰਹੇ ਇਸ ਯੰਤਰਾਂ ਵਿੱਚ ਪੈਡੀ ਚੌਪਰ , ਮਲਚਰ , ਹੈਪੀ ਸੀਡਰ , ਹਾਇਡਰੋ ਮੋਲਡ ਬੋਲਡ ਪਲਾਓ , ਸੁਪਰ ਏਸਏਮਏਸ , ਜੀਰੋਟਿਲ ਡਰਿੱਲ , ਸ਼ਰਬ ਕਟਰ ਸਪਰੈਡਰ , ਰੋਟਰੀ ਸਲੈਸ਼ਰ ਆਦਿ ਸ਼ਾਮਿਲ ਹਨ ।

ਉਨ੍ਹਾਂਨੇ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ 15 ਜੂਨ ਤੱਕ ਯੰਤਰ ਲੈਣ ਲਈ ਕਿਹਾ ਗਿਆ ਸੀ ਪਰ ਹੁਣ ਇਹ ਤਾਰੀਖ ਸਰਕਾਰ ਦੁਆਰਾ ਵਧਾਕੇ 30 ਜੂਨ ਕਰ ਦਿੱਤੀ ਗਈ ਹੈ । ਕੋਈ ਵੀ ਕਿਸਾਨ ਆਪਣੇ ਪੂਰੇ ਦਸਤਾਵੇਜ਼ ਸਹਿਤ ਆਪਣੇ ਪਿੰਡ ਦੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫਸਰ ਨੂੰ ਦੇ ਸਕਦਾ ਹੈ ।

ਇਕ ਕਿਸਾਨ ਵੱਧ ਤੋਂ ਵੱਧ 3 ਤਰ੍ਹਾਂ ਦੇ ਵੱਖ-ਵੱਖ ਖੇਤੀ ਸੰਦ ਲੈਣ ਲਈ ਬਿਨੈ ਪੱਤਰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਕਿਸਾਨ ਸਿਰਫ ਉਹੀ ਖੇਤੀ ਮਸ਼ੀਨਰੀ ‘ਤੇ ਸਬਸਿਡੀ ਲਈ ਬਿਨੈ ਪੱਤਰ ਦੇ ਸਕਦਾ ਹੈ, ਜੇ ਉਸ ਨੇ ਪਿਛਲੇ ਦੋ ਸਾਲਾਂ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਪ੍ਰਾਪਤ ਨਾ ਕੀਤੀ ਹੋਵੇ।

ਜੇਕਰ ਕਿਸੇ ਖੇਤੀ ਯੰਤਰ ਲਈ ਮੰਗ ਜਿਆਦਾ ਹੋਵੇਗੀ ਤਾਂ ਉਨ੍ਹਾਂਨੂੰ ਲਾਟਰੀ ਵਿਵਸਥਾ ਨਾਲ ਦਿੱਤਾ ਜਾਵੇਗਾ । ਉਨ੍ਹਾਂਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਗਰੁਪ / ਸੋਸਾਇਟੀ ਬਣਾ ਕੇ ਇਸ ਯੰਤਰਾਂ ਨੂੰ ਪ੍ਰਾਪਤ ਕਰਨ, ਤਾਂਕਿ ਜਿਆਦਾ ਤੋਂ ਜਿਆਦਾ ਸਬਸਿਡੀ ਮਿਲ ਸਕੇ ਅਤੇ ਆਪਣੀ ਆਮਦਨੀ ਦਾ ਸਰੋਤ ਵਧਾ ਸਕਣ ਅਤੇ ਆਰਥਿਕ ਤੌਰ ਉੱਤੇ ਖੁਸ਼ਹਾਲ ਹੋ ਸਕਣ । ਮਿਤੀ 30 ਜੂਨ ਤੱਕ ਪ੍ਰਾਪਤ ਹੋਣ ਵਾਲੇ ਬਿਨੈ ਪੱਤਰ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ‘ਤੇ ਪ੍ਰਵਾਨ ਕੀਤੇ ਜਾਣਗੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ