ਭਾਰਤ ਦੀ ਨੰਬਰ ਇਕ ਕੰਬਾਈਨ ਨਿਰਮਾਤਾ ਕੰਪਨੀ ਕਰਤਾਰ ਐਗਰੋ ਭਾਦਸੋਂ ਵੱਲੋਂ ਝੋਨੇ ਦੀ ਫ਼ਸਲ ਦੀ ਪਰਾਲੀ ਨੂੰ ਸਮੇਟਣ ਲਈ ਬੇਲਰ ਉਪਕਰਨ ਦਾ ਨਿਰਮਾਣ ਕੀਤਾ ਗਿਆ ਹੈ | ਹੁਣ ਕਰਤਾਰ ਐਗਰੋ ਵੱਲੋਂ ਬੇਲਰ ਦੀ ਵਰਤੋਂ ਸਮੇਂ ਖ਼ਰਚ ਘਟਾਉਣ ਤੇ ਸਮੇਂ ਦੀ ਬਚਤ ਕਰਨ ਲਈ ਬਣਾਏ ਗਏ ਰੇਕ ਉਪਕਰਣ ਨੇ ਬੇਲਰ ਦੀ ਸਫਲਤਾ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ |

ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਡਾਇਰੈਕਟਰ ਕਰਤਾਰ ਐਗਰੋ ਨੇ ਦੱਸਿਆ ਕਿ ਹੁਣ ਬੇਲਰ ਦੁਆਰਾ ਪਰਾਲੀ ਦੀਆਂ ਗੰਢਾਂ ਬੰਨ੍ਹਣ ਲਈ ਬੇਲਰ ਨੂੰ ਸਾਰੇ ਖੇਤ ‘ਚ ਚਲਾਉਣ ਦੀ ਲੋੜ ਨਹੀਂ ਕਿਉਂਕਿ ਰੇਕ ਦੀ ਮਦਦ ਨਾਲ ਝੋਨੇ ਦੀ ਪਰਾਲੀ ਨੂੰ ਲਾਈਨਾਂ ‘ਚ ਇਕੱਠਾ ਕੀਤਾ ਜਾ ਸਕਦਾ ਹੈ, ਜਿਸ ਨਾਲ ਬੇਲਰ ਨਾਲ ਕੰਮ ਘੱਟ ਸਮੇਂ ‘ਚ ਸੋਖੇ ਤਰੀਕੇ ਨਾਲ ਘੱਟ ਖ਼ਰਚੇ ‘ਚ ਕੀਤਾ ਜਾ ਸਕੇਗਾ |

ਕਰਤਾਰ ਬੇਲਰ ਲਈ ਟਰੈਕਟਰ  ਘੱਟੋ -ਘੱਟ 40 H .P ਹੋਵੇ | ਬੇਲਰ ਦੁਵਾਰਾ ਤਿਆਰ ਕੀਤੀ ਗਈ ਪਰਾਲੀ ਦੀ ਚੋਰਸ ਗੰਢ ਦਾ ਭਾਰ 10 ਕਿੱਲੋ ਤੋਂ 35 ਕਿੱਲੋ ਹੋ ਸਕਦਾ ਹੈ ਜੋ ਕੀ ਫ਼ਸਲ ਦੀ ਲੰਬਾਈ ਅਤੇ ਕਿੰਨੀ ਭਾਰੀ ਹੈ ਇਸਤੇ ਨਿਰਭਰ ਕਰਦਾ ਹੈ | ਇਹ ਬੇਲਰ ਇਕ ਘੰਟੇ ਵਿਚ 14 ਟਨ ਗੰਢਾਂ ਤਿਆਰ ਕਰ ਦਿੰਦਾ ਹੈ | ਰੇਕ ਦਾ ਕੰਮ ਤੂੜੀ ਇਕਠੀ ਕਰਨਾ ਹੁੰਦਾ ਹੈ ਇਸਦੇ ਲਈ ਰੇਕ ਦੀ ਚੌੜਾਈ – 12 ਫੁੱਟ ਤੇ ਲੰਬਾਈ 10 ਫੁੱਟ 10”,ਅਤੇ ਉਚਾਈ 6 ਫੁੱਟ 10” ਤੱਕ ਹੁੰਦੀ ਹੈ |

ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਵਰਤੋਂ ਨਾਲ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਪਾਵਰ ਪਲਾਟਾਂ, ਪੇਪਰ ਮਿੱਲਾਂ ਤੇ ਬਾਇਓ ਕੋਲ ਪਲਾਟਾਂ ਨੂੰ ਸੇਲ ਕਰਕੇ ਕਿਸਾਨ ਆਪਣੀ ਆਮਦਨ ‘ਚ ਵਾਧਾ ਕਰਨ ਦੇ ਨਾਲ-ਨਾਲ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਨੂੰ ਕੰਟਰੋਲ ਕਰਨ ‘ਚ ਆਪਣਾ ਵੱਡਾ ਯੋਗਦਾਨ ਪਾ ਸਕਦਾ | ਬੇਲਰ ਤੇ ਰੇਕ ਤਿਆਰ ਕਰਕੇ ਪ੍ਰਦੂਸ਼ਣ ਦੀ ਸ਼ੁੱਧਤਾ ਲਈ ਅਹਿਮ ਯੋਗਦਾਨ ਪਾਉਣਾ ਕੰਪਨੀ ਦਾ ਸ਼ਲਾਘਾਯੋਗ ਉਪਰਾਲਾ ਹੈ |

ਕਰਤਾਰ ਬੇਲਰ ਕਿਵੇਂ ਕੰਮ ਕਰਦਾ ਹੈ ਵੀਡੀਓ ਦੇਖੋ

ਕਰਤਾਰ ਰੇਕ ਕਿਵੇਂ ਕੰਮ ਕਰਦਾ ਹੈ ਵੀਡੀਓ ਦੇਖੋ

ਕੀਮਤ ਅਤੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ
Phone : 91-1765-260136/260236