Breaking News

ਇੰਗਲੈਂਡ ਦੀ ਸਰਕਾਰ ਨੇ ਕੀਤਾ ਬਹੁਤ ਵੱਡਾ ਐਲਾਨ

ਲੰਡਨ: ਨੌਨ-ਈ.ਯੂ. ਨੈਸ਼ਨਲਜ਼ ਯਾਨੀ ਯੂਰਪੀ ਸੰਘ ਤੋਂ ਬਾਹਰ ਦੇ ਵਸਨੀਕਾਂ ਲਈ ਬਰਤਾਨੀਆ ਤਕਨੀਕੀ, ਕਲਾ ਤੇ ਕ੍ਰਿਏਟਿਵ ਇੰਡਸਟਰੀ ਲਈ ਵੀਜ਼ੇ ਦੀ ਗਿਣਤੀ ਦੁੱਗਣੀ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਥਰੇਸਾ ਮੇਅ ਵੱਲੋਂ ਇਹ ਐਲਾਨ ਕਰਦਿਆਂ ਕਿਹਾ ਗਿਆ ਕਿ ਇਸ ਰਾਹੀਂ ਉਹ ਬਰਤਾਨੀਆ ਵੱਲੋਂ ਵਿਸ਼ਵ ਵਿੱਚ ਮੌਜੂਦ ਹੁਨਰ ਲਈ ਵਧੇਰੇ ਮੌਕੇ ਦੇਣੇ ਚਾਹੁੰਦੇ ਹਨ।Image result for UK VISA

ਉਨ੍ਹਾਂ ਕਿਹਾ ਕਿ ਇਸ ਨਾਲ ਬ੍ਰਾਈਟੈਸਟ ਐਂਡ ਬੈਸਟ ਹੁਨਰਮੰਦ ਲੋਕ ਬਰਤਾਨੀਆ ਨਾਲ ਜੁੜਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਉਹ ਯੂਰਪੀ ਸੰਘ ਨਾਲੋਂ ਵੱਖ ਹੋਣ ਜਾ ਰਹੇ ਹਨ ਤਾਂ ਉਹ ਚਾਹੁੰਦੇ ਹਨ ਕਿ ਬਰਤਾਨੀਆ ਪੂਰੇ ਸੰਸਾਰ ਨਾਲ ਵਪਾਰ ਲਈ ਖੁੱਲ੍ਹਾ ਹੋਵੇ। ਉਮੀਦ ਹੈ ਕਿ ਇਸ ਨਾਲ ਪੰਜਾਬੀਆਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ |

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂ.ਕੇ. ਦਾ ਡਿਜੀਟਲ ਸੈਕਟਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਖੇਤਰ ਵਿੱਚ ਨੌਕਰੀਆਂ ਦੀ ਭਰਮਾਰ ਹੈ। ਇਸ ਲਈ ਦੇਸ਼ ਵਿੱਚ ਉੱਤਮ-ਹੁਨਰ ਵਾਲੇ ਲੋਕਾਂ ਦੀ ਕਾਫੀ ਲੋੜ ਹੈ ਜਿਸ ਨਾਲ ਉਤਪਾਦਨ ਵਿੱਚ ਵਾਧਾ ਹੋਵੇ ਤੇ ਚੰਗੀ ਪ੍ਰਤਿਭਾ ਨੂੰ ਹੁਲਾਰਾ ਮਿਲੇ।Image result for UK VISA

ਜ਼ਿਕਰਯੋਗ ਹੈ ਕਿ ਉਕਤ ਸ਼੍ਰੇਣੀ ਵਿੱਚ ਹਾਲ ਦੀ ਘੜੀ ਬਰਤਾਨੀਆ ਸਾਲ ਦੇ 1,000 ਵੀਜ਼ਾ ਹੀ ਦੇ ਰਿਹਾ ਹੈ। ਇਸ ਐਲਾਨ ਤੋਂ ਬਾਅਦ ਇਨ੍ਹਾਂ ਦੀ ਗਿਣਤੀ 2,000 ਹੋ ਜਾਵੇਗੀ। ਬਰਤਾਨੀਆ ਸਰਕਾਰ ਨੇ 20 ਮਿਲੀਅਨ ਪਾਊਂਡ ਦੀ ਲਾਗਤ ਦੀ ਇੱਕ ਯੋਜਨਾ ਦਾ ਐਲਾਨ ਕੀਤਾ ਹੈ ਜੋ ਸਾਈਬਰ ਹਮਲਿਆਂ ਦੇ ਟਾਕਰੇ ਲਈ 14 ਤੋਂ 18 ਸਾਲਾਂ ਦੇ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਪਰਖਣ ਦਾ ਮੌਕਾ ਦੇਵੇਗੀ।Image result for UK VISA

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …