Breaking News

ਕਰਜ਼ਾ ਮੁਆਫੀ ਵਾਲੇ ਕਿਸਾਨਾਂ ਦੀਆਂ ਲਿਸਟਾਂ ਤਿਆਰ

 

ਪੰਜਾਬ ਸਰਕਾਰ ਵੱਲੋਂ ਥੋੜ੍ਹੀ ਮਿਆਦ ਦਾ ਖੇਤੀਬਾੜੀ ਲਈ 2 ਲੱਖ ਰੁਪਏ ਤੱਕ ਦਾ ਸਹਿਕਾਰੀ ਬੈਂਕਾਂ ਕੋਲੋਂ ਲਿਆ ਕਿਸਾਨੀ ਕਰਜ਼ਾ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਦੇ ਲਾਭਪਾਤਰੀ ਕਿਸਾਨਾਂ ਦੀਆਂ ਲਿਸਟਾਂ ਸਹਿਕਾਰੀ ਸਭਾਵਾਂ ਰਾਹੀਂ ਤਿਆਰ ਕਰਨ ਉਪਰੰਤ ਸਬੰਧਤ ਐੱਸ. ਡੀ. ਐੱਮ. ਵੱਲੋਂ ਇਨ੍ਹਾਂ ਦਾ ਰੀਵਿਊ ਕਰਵਾ ਲਿਆ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਨੇ ਦੱਸਿਆ ਕਿ ਲਾਭਪਾਤਰੀ ਕਿਸਾਨਾਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਇਹ ਲਿਸਟਾਂ ਜ਼ਿਲੇ ਦੇ ਸਮੂਹ ਐੱਸ. ਡੀ. ਐੱਮ. ਦਫਤਰਾਂ, ਸੇਵਾ ਕੇਂਦਰਾਂ, ਨਗਰ ਕੌਂਸਲ ਦਫਤਰਾਂ ਅਤੇ ਪੰਚਾਇਤ ਘਰਾਂ ਵਿਚ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕਿਸਾਨ ਇਸ ਸਬੰਧੀ ਕੋਈ ਇਤਰਾਜ਼ ਜਾਂ ਕੋਈ ਆਪਣਾ ਦਾਅਵਾ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਸਬੰਧਤ ਸਬ-ਡਿਵੀਜ਼ਨਲ ਮੈਜਿਸਟ੍ਰੇਟ ਕੋਲ ਆਪਣੇ ਦਾਅਵੇ ਅਤੇ ਇਤਰਾਜ਼ 2 ਜਨਵਰੀ ਤੱਕ ਪੇਸ਼ ਕਰ ਸਕਦਾ ਹੈ।

ਇਸ ਸਕੀਮ ਸਬੰਧੀ ਜੇਕਰ ਕੋਈ ਵਿਅਕਤੀ ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਸਬੰਧਤ ਐੱਸ. ਡੀ. ਐੱਮ. ਕੋਲੋਂ ਪ੍ਰਾਪਤ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਕਰਜ਼ਾ ਉਨ੍ਹਾਂ ਕਿਸਾਨਾਂ ਦਾ ਮੁਆਫ ਕੀਤਾ ਜਾਣਾ ਹੈ, ਜਿਨ੍ਹਾਂ ਕੋਲ 0 ਤੋਂ 2.50 ਏਕੜ ਅਤੇ 2.50 ਤੋਂ 5.00 ਏਕੜ ਤੋਂ ਘੱਟ ਤੱਕ ਦੀ ਜ਼ਮੀਨ ਹੈ ਅਤੇ ਇਹ ਕਰਜ਼ਾ ਅਜਿਹੇ ਕਿਸਾਨਾਂ ਦਾ ਮੁਆਫ ਕੀਤਾ ਜਾਣਾ ਹੈ ਜਿਨ੍ਹਾਂ ਦੇ ਬੈਂਕ ਖਾਤੇ ਵਿਚ 31 ਮਾਰਚ 2017 ਨੂੰ ਵੱਧ ਤੋਂ ਵੱਧ 2 ਲੱਖ ਰੁਪਏ ਦਾ ਕਰਜ਼ਾ ਦੇਣਯੋਗ ਹੋਵੇਗਾ, ਜਿਸ ਵਿਚ 17 ਅਕਤੂਬਰ 2017 ਤੱਕ ਦਾ ਬਣਦਾ ਵਿਆਜ ਵੀ ਸ਼ਾਮਲ ਹੈ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …