Breaking News

ਕਿਸਾਨਾਂ ਦਵਾਰਾ 30% ਘੱਟ ਅੱਗ ਲਗਾਉਣ ਦੇ ਬਾਵਜੂਦ ਇਸ ਵਾਰ ਏਨੀ ਧੁੰਦ ਤੇ ਧੁੰਆਂ ਕਿਓਂ

 

 

ਪਰਾਲੀ ਨੂੰ ਅੱਗ ਹਰ ਸਾਲ ਲੱਗਦੀ ਹੈ ਪਰ ਇਸ ਵਾਰ ਏਨੀ ਧੁੰਦ ਤੇ ਧੁੰਆਂ ਕਿਓਂ ? ਵੈਸੇ ਤਾਂ ਇਸਦੇ ਬਹੁਤ ਕਾਰਨ ਹੋ ਸਕਦੇ ਹਨ ਪਰ ਇਸਦਾ ਇਕ ਕਾਰਨ ਇਹ ਹੈ ਕੀ ਸਰਕਾਰ ਦੀ ਸਖ਼ਤੀ ਕਾਰਨ ਜਿਨ੍ਹਾਂ ਕਿਸਾਨਾਂ ਕੋਲ ਵਸੀਲਾ ਸੀ ਉਹਨਾਂ 30% ਕਿਸਾਨਾਂ ਨੇ ਪਰਾਲੀ ਖੇਤ ਵਿੱਚ ਵਾਹ ਦਿੱਤੀ ਸੀ ਪਰ ਬਾਕੀ ਬਚੇ 70 % ਕਿਸਾਨ ਕੋਈ ਬਣਦਾ ਹੱਲ ਨਾ ਮਿਲਣ ਕਾਰਨ ਬੱਸ ਇਸ ਇੰਤਜ਼ਾਰ ਵਿੱਚ ਸਨ ਕੀ ਪਹਿਲਾਂ ਕੌਣ ਅੱਗ ਲਗਾਏਗਾ । ਜੋ ਕਿਸਾਨ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕਰਦਾ ਉਸ ਉਪਰ ਕੋਈ ਨਾ ਕੋਈ ਕਾਨੂੰਨੀ ਕਾਰਵਾਹੀ ਕੀਤੀ ਜਾ ਰਹੀ ਸੀ ।Image result for ਪਰਾਲੀ

ਦੀਵਾਲੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਹੀ ਜ਼ਿਆਦਾਤਰ ਕਿਸਾਨਾਂ ਨੇ ਅੱਗ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ । ਉਸ ਤੋਂ ਬਾਅਦ ਵੀ ਬਹੁਤ ਸਾਰੇ ਕਿਸਾਨਾਂ ਨੂੰ ਜੁਰਮਾਨੇ ਕੀਤੇ ਗਏ ਪਰ ਜ਼ਿਆਦਾਤਰ ਕਿਸਾਨਾਂ ਨੇ ਉਹਨਾਂ ਦਿਨਾਂ ਵਿੱਚ ਅੱਗ ਲਗਾ ਦਿੱਤੀ ।ਜੇਕਰ ਪਹਿਲਾਂ ਦੀ ਤਰਾਂ ਥੋੜੀ ਥੋੜੀ ਅੱਗ ਲੱਗਦੀ ਰਹਿੰਦੀ ਤਾਂ ਮੌਸਮ ਵੀ ਸਾਫ ਰਹਿੰਦਾ ਪਰ ਇਕ ਦਮ ਬਹੁਤ ਜ਼ਿਆਦਾ ਅੱਗ ਲੱਗਣ ਕਾਰਨ ਬਹੁਤ ਜ਼ਿਆਦਾ ਧੁੰਆਂ ਵਾਤਾਵਰਨ ਵਿੱਚ ਜਾਣ ਲੱਗਾ। ਜਿਸਨੇ ਅਸਮਾਨ ਵਿਚ ਸੂਰਜ ਨੂੰ ਢੱਕ ਲਿਆ ।

ਦੂਸਰਾ ਮੌਸਮ ਠੰਢਾ ਹੋਣ ਕਾਰਨ ਤੇ ਕਈ ਦਿਨ ਸੂਰਜ ਨਾ ਨਿਕਲਣ ਕਾਰਨ ਧੁੰਦ ਵੀ ਪੈਣੀ ਸ਼ੁਰੂ ਹੋ ਗਈ ।ਅਤੇ ਧੁੰਆਂ ਤੇ ਧੁੰਦ ਮਿਲ ਕੇ ਅਜਿਹਾ ਸਮੌਗ ਬਣਿਆ ਜਿਸ ਨੇ ਕਹਿਰ ਉਠਾ ਦਿੱਤਾ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ।ਅਜਿਹੇ ਵਿੱਚ ਹੁਣ ਸਾਰਾ ਦੋਸ਼ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਜਦੋਂ ਕੀ ਪਰਾਲੀ ਨੂੰ ਅੱਗ ਪਹਿਲੀ ਵਾਰ ਨਹੀਂ ਲੱਗੀ । ਪਹਿਲਾਂ ਵੀ ਕਿਸਾਨ ਬਿਨਾ ਰੋਕ ਟੋਕ ਤੋਂ ਅੱਗ ਲਗਾਉਂਦੇ ਸਨ ਅਤੇ ਵਾਤਾਵਰਨ ਵੀ ਸਾਫ ਹੀ ਰਹਿੰਦਾ ਸੀ ਅਤੇ ਇਸ ਵਾਰ ਤਾਂ 30 % ਘੱਟ ਅੱਗ ਲੱਗੀ ਹੈ ਫਿਰ ਵੀ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਇਸ ਵਿੱਚ ਬਹੁਤ ਹੱਦ ਤੱਕ ਸਰਕਾਰ ਵੀ ਜੁੰਮੇਵਾਰ ਹੈ ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …