Breaking News

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ 5500 ਕਰੋੜ ਦਾ ਕਰਜ਼ਾ ਲੈਣ ਦਾ ਫੈਸਲਾ ..

ਪੰਜਾਬ ਦੀ ਅਮਰਿੰਦਰ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਬੈਂਕਾਂ ਤੇ ਵਿੱਤੀ ਸੰਸਥਾਵਾਂ ਤੋਂ 5500 ਕਰੋੜ ਦਾ ਕਰਜ਼ਾ ਲੈਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਸਰਕਾਰ ਨੂੰ ਕੁੱਲ 9500 ਕਰੋੜ ਦੀ ਰਕਮ ਚਾਹੀਦੀ ਹੈ ਪਰ ਪਹਿਲੇ ਪੜਾਅ ‘ਚ ਸਰਕਾਰ ਨੇ 5500 ਕਰੋੜ ਰੁਪਏ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੂਨ ‘ਚ ਵਿਧਾਨ ਸਭਾ ‘ਚ ਪੇਸ਼ ਸਾਲਾਨਾ ਬਜਟ ‘ਚ ਛੋਟੇ ਤੇ ਸਰਹੱਦੀ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ ਜਿਸ ਨਾਲ 10.25 ਲੱਖ ਕਿਸਾਨਾਂ ਨੂੰ ਲਾਭ ਪਹੁੰਚਣਾ ਹੈ।

ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਰਾਜ ‘ਚ 3500 ਸਹਿਕਾਰੀ ਸੰਸਥਾਵਾਂ ਨੂੰ ਅਮਰਿੰਦਰ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਉਹ ਛੋਟੇ ਤੇ ਸਰਹੱਦੀ ਕਿਸਾਨਾਂ ਦੇ ਨਾਵਾਂ ਨੂੰ ਵੈਰੀਫਾਈ ਕਰੇ ਤਾਂ ਕਿ ਉਨ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾ ਸਕੇ। ਸਹਿਕਾਰੀ ਸੰਸਥਾਵਾਂ ਛੋਟੇ ਕਿਸਾਨਾਂ ਦੀਆਂ ਸੂਚੀਆਂ ਤਿਆਰ ਕਰਨ ‘ਚ ਲੱਗੀਆਂ ਹੋਈਆਂ ਹਨ । ਸਰਕਾਰੀ ਹਲਕਿਆਂ ਨੇ ਦੱਸਿਆ ਕਿ 16 ਅਕਤੂਬਰ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਪੇਂਡੂ ਵਿਕਾਸ ਐਕਟ ‘ਚ ਸੋਧ ਕਰਨ ਦਾ ਫੈਸਲਾ ਲਿਆ ਗਿਆ ਸੀ ਤਾਂ ਕਿ ਪੇਂਡੂ ਵਿਕਾਸ ਫੰਡ ਦੀ ਵਰਤੋਂ ਕਰਜ਼ਾ ਮੁਆਫੀ ਲਈ ਕੀਤੀ ਜਾ ਸਕੇ। ਰਾਜ ‘ਚ ਪੇਂਡੂ ਵਿਕਾਸ ਬੋਰਡ ਵੱਲੋਂ ਜਲਦੀ ਹੀ ਆਪਣੀ 5-7 ਸਾਲਾਂ ਦੀ ਆਮਦਨੀ ਨੂੰ ਗਿਰਵੀ ਰੱਖਣ ਦਾ ਪ੍ਰਸਤਾਵ ਪਾਸ ਕੀਤਾ ਜਾਵੇਗਾ।
ਇਸ ਤੋਂ ਬਾਅਦ ਪੰਜਾਬ ਸਰਕਾਰ ਬੈਂਕਾਂ ਤੇ ਹੋਰ ਸੰਸਥਾਵਾਂ ਤੋਂ5500 ਕਰੋੜ ਦਾ ਕਰਜ਼ਾ ਲੈ ਸਕੇਗੀ। ਬੈਂਕ ਇਸ ਸਮੇਂ ਰਾਜ ਸਰਕਾਰ ਤੋਂ ਕਰਜ਼ੇ ਦੇ ਬਦਲੇ ਮਿਲਣ ਵਾਲੀ ਗਾਰੰਟੀ ਦੀ ਉਡੀਕ ਕਰ ਰਹੇ ਹਨ। ਇਹ ਗਾਰੰਟੀ ਕਿਸੇ ਵੀ ਦਿਨ ਬੈਂਕਾਂ ਕੋਲ ਪਹੁੰਚ ਸਕਦੀ ਹੈ। ਇਸ ਤੋਂ ਬਾਅਦ ਬੈਂਕਾਂ ਵੱਲੋਂ ਕਰਜ਼ੇ ਦੀ ਰਕਮ ਰਾਜ ਸਰਕਾਰ ਦੇ ਖਾਤਿਆਂ ‘ਚ ਪਹੁੰਚ ਜਾਵੇਗੀ। ਅਮਰਿੰਦਰ ਸਰਕਾਰ ਹੁਣ ਆਪਣੇ ਚੋਣ ਵਾਅਦਿਆਂ ਨੂੰ ਅਮਲੀ ਰੂਪ ਦੇਣ ਲੱਗ ਗਈ ਹੈ। ਕਰਜ਼ਾ ਮੁਆਫੀ ਦੀ ਪ੍ਰਕਿਰਿਆ ‘ਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਅਸਲ ‘ਚ ਖੇਤੀ ਕੰਮਾਂ ਲਈ ਬੈਂਕਾਂ ਤੋਂ ਕਰਜ਼ਾ ਲਿਆ ਸੀ। ਜਿਨ੍ਹਾਂ ਕਿਸਾਨਾਂ ਨੇ ਕਾਰਾਂ ਤੇ ਹੋਰ ਸਾਜ਼ੋ-ਸਾਮਾਨ ਖਰੀਦਣ ਲਈ ਕਰਜ਼ਾ ਲਿਆ ਹੈ, ਨੂੰ ਇਸ ਸੂਚੀ ‘ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਸਿਰਫ ਕਰਜ਼ਾ ਮੁਆਫ ਕਰਨ ਲਈ ਵਚਨਬੱਧ ਹੈ।
ਕੇਂਦਰ ਨੇ ਕਰਜ਼ਾ ਮੁਆਫੀ ‘ਚ ਪੰਜਾਬ ਨੂੰ ਨਹੀਂ ਦਿੱਤਾ ਸਹਿਯੋਗ
ਪੰਜਾਬ ਸਰਕਾਰ ਨੇ ਕਿਸਾਨ ਕਰਜ਼ਾ ਮੁਆਫੀ ਲਈ ਕੇਂਦਰ ਦੀ ਭਾਜਪਾ ਸਰਕਾਰ ਤੋਂ ਮਦਦ ਮੰਗੀ ਸੀ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਇਸ ਸੰਬੰਧ ‘ਚ ਮੁਲਾਕਾਤ ਕੀਤੀ ਸੀ ਪਰ ਕੇਂਦਰ ਤੋਂ ਕਰਜ਼ਾ ਮੁਆਫੀ ਲਈ ਕੋਈ ਮਦਦ ਨਾ ਮਿਲਣ ਕਾਰਨ ਹੀ ਹੁਣ ਰਾਜ ਸਰਕਾਰ ਆਪਣੇ ਸਾਧਨਾਂ ਰਾਹੀਂ ਕਿਸਾਨ ਕਰਜ਼ਾ ਮੁਆਫੀ ਕਰਨ ਜਾ ਰਹੀ ਹੈ। ਬਾਕੀ ਦੀ 4500 ਕਰੋੜ ਦੀ ਰਕਮ ਦਾ ਪ੍ਰਬੰਧ ਵੀ ਸਰਕਾਰ ਜਲਦ ਕਰ ਲਵੇਗੀ। ਇਸ ਲਈ ਸਰਕਾਰ ਹੋਰ ਕਰਜ਼ਾ ਲੈਂਦੀ ਹੈ ਜਾਂ ਫਿਰ ਕੋਈ ਹੋਰ ਢੰਗ ਅਪਣਾਉਂਦੀ ਹੈ, ਇਸ ਬਾਰੇ ਆਖਰੀ ਫੈਸਲਾ ਮੁੱਖ ਮੰਤਰੀ ਵੱਲੋਂ ਹੀ ਲਿਆ ਜਾਵੇਗਾ। ਕੇਂਦਰ ਸਰਕਾਰ ਕੋਲ ਕਾਂਗਰਸ ਦੇ ਕੇਂਦਰੀ ਪ੍ਰਤੀਨਿਧੀ ਮੰਡਲ ਨੇ ਵੀ ਮਿਲ ਕੇ ਕਿਸਾਨ ਕਰਜ਼ਾ ਮੁਆਫੀ ਦਾ ਮੁੱਦਾ ਉਠਾਇਆ ਸੀ ਪਰ ਉਸ ਪਾਸੇ ਕੇਂਦਰ ਨੇ ਹੁਣ ਤਕ ਕੋਈ ਕਦਮ ਨਹੀਂ ਚੁੱਕਿਆ ਹੈ। ਇਸ ਪ੍ਰਤੀਨਿਧੀ ਮੰਡਲ ‘ਚ ਖੁਦ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਸ਼ਾਮਲ ਹੋਏ ਸਨ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …