Breaking News

ਕਿਸਾਨਾਂ ਲਈ ਖੁਸ਼ਖਬਰੀ ਦਰਖ਼ਤ ਕਿਸਾਨ ਲਗਾਵੇਗਾ ,ਪੈਸੇ ਸਰਕਾਰ ਦੇਵੇਗੀ

 

ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦਾ ਹਨ ਤਾਂ ਜੋ ਵਾਤਾਵਰਣ ਸੰਤੁਲਨ ਬਣਿਆ ਰਹੇ। ਵਾਤਾਰਵਰਣ ਨੂੰ ਸੰਤੁਲਤ ਬਣਾਈ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣ ਤੇ ਬਚਾਉਣ ਦੇ ਮਕਸਦ ਨਾਲ ਰਾਸ਼ਟਰੀ ਜੰਗਲਾਤ ਨੀਤੀ ਤਹਿਤ ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ‘ਚ ਪੌਦੇ ਲਗਾਉਣ ਤੇ ਉਨ੍ਹਾਂ ‘ਤੇ ਹੋਣ ਵਾਲੇ ਖਰਚ ਦਾ 50 ਫੀਸਦੀ ਹਿੱਸਾ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਇਸ ਤਹਿਤ ਸਾਲ 2017-18 ਦੌਰਾਨ ਜਿਨ੍ਹਾਂ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਤੇ ਵੱਟਾਂ ‘ਤੇ ਦੋ ਪੌਦੇ ਲਾਏ ਜਾਣਗੇ, ਉਨ੍ਹਾਂ ਪੌਦਿਆਂ ਦੇ ਲਾਉਣ ਤੇ ਚਾਰ ਸਾਲਾਂ ਦੀ ਸਾਂਭ ਸੰਭਾਲ ‘ਤੇ ਅਉਣ ਵਾਲੇ ਕੁੱਲ ਖਰਚੇ ਦਾ 50 ਫੀਸਦੀ ਹਿੱਸਾ ਸਰਕਾਰ ਵੱਲੋਂ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਰਾਹੀ ਦਿੱਤਾ ਜਾਵੇਗਾ।

ਦਰੱਖਤ ‘ਤੇ ਕਿਸਾਨਾਂ ਦਾ ਮਾਲਕਾਨਾ ਹੱਕ ਵੀ ਕਿਸਾਨ ਦਾ ਹੀ ਰਹੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਸਾਲ ਬੂਟੇ ਲਗਾਉਣ ਲਈ 14 ਰੁਪਏ ਤੇ ਅਗਲੇ ਤਿੰਨ ਸਾਲਾਂ ਲਈ 7-7 ਰੁਪਏ ਪ੍ਰਤੀ ਜੀਵਤ ਬੂਟੇ ਦੇ ਹਿਸਾਬ ਨਾਲ ਦਿੱਤੇ ਜਾਣਗੇ। ਇਸ ਸਬੰਧੀ ਵਣ ਮੰਡਲ ਅਫਸਰ ਰਾਜੇਸ਼ ਕੁਮਾਰ ਗੁਲਾਟੀ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਨੂੰ ਆਪਣੀ ਜ਼ਮੀਨ ਦਾ ਵੇਰਵਾ ਫਰਦ, ਜਮਾਂਬੰਦੀ, ਅਧਾਰ ਕਾਰਡ ਦੀ ਕਾਪੀ ਆਦਿ ਦੇਣੀ ਹੋਵੇਗੀ ਉਨ੍ਹਾਂ ਦੱਸਿਆ ਕਿ 2017-18 ਦਾ ਲਾਭ ਲੈਣ ਲਈ ਇਕ ਅਪ੍ਰੈਲ 2017 ਤੋਂ 31-3-18 ਤਕ ਲਗਾਏ ਪੌਦੇ ਮੰਨਣਯੋਗ ਹੋਣਗੇ

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …