ਜਨਵਰੀ ਹੀ ਨਹੀਂ ਜੇ ਮੌਸਮ ਦਾ ਇਹੀ ਰਵੱਈਆ ਰਿਹਾ ਅਤੇ ਪੱਛਮੀ ਗੜਬੜ ਇਸੇ ਤਰ੍ਹਾਂ ਜਾਰੀ ਰਹੀ ਤਾਂ 2018-19 ਦਾ ਸਾਰਾ ਸਿਆਲ ਸੁੱਕਾ ਲੰਘ ਸਕਦਾ ਹੈ। 24 ਜਨਵਰੀ ਤਕ ਮੁਲਕ ਵਿੱਚ 2.2 ਮਿਲੀਮੀਟਰ ਅਤੇ ਪੰਜਾਬ-ਹਰਿਆਣਾ ਵਿੱਚ 3.1 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਜੋ ਪਿਛਲੇ ਸਾਲਾਂ ਨਾਲੋਂ 84 ਅਤੇ 88 ਫੀਸਦੀ ਘੱਟ ਹੈ। ਦਸੰਬਰ-ਜਨਵਰੀ ਵਿੱਚ ਪੈਣ ਵਾਲਾ ਮੀਂਹ ਜਿਥੇ ਕਣਕ ਦੀ ਫ਼ਸਲ ਲਈ ਚੰਗਾ ਹੈ ਓਥੇ ਹੀ ਲਗਾਤਾਰ ਪਾਣੀ ਦੇ ਪੱਧਰ ਵਿੱਚ ਆ ਰਹੀ ਕਮੀ ਨੂੰ ਰੋਕਦਾ ਹੈ । ਇਕ ਹਫ਼ਤੇ ਵਿੱਚ 91 ਮੁੱਖ ਝੀਲਾਂ ਦੇ ਪਾਣੀ ਦਾ ਪੱਧਰ ਦੋ ਫੀਸਦੀ ਘਟਿਆ।ਨਾਲ ਹੀ ਆਉਣ ਵਾਲੇ ਸਮੇ ਵਿੱਚ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੀ ਬਹੁਤ ਘੱਟ ਸੰਭਾਵਨਾ ਦਿਖਾਈ ਦੇ ਰਹੀ ਹੈ ਇਸ ਕਰਕੇ ਸਿਆਲ ਸੁੱਕਾ ਹੀ ਲੰਘ ਸਕਦਾ ਹੈ ।
ਮੌਸਮ ਮਾਹਿਰਾਂ ਨੂੰ ਅੰਦਾਜ਼ਾ ਹੈ ਕਿ ਜੇ ਲਗਾਤਾਰ ਦੋ ਵਾਰ ਪੱਛਮ ਵਿੱਚ ਗੜਬੜ ਹੋਈ ਤਾਂ ਤਾਪਮਾਨ ਘੱਟ ਸਕਦਾ ਹੈ । ਪੱਛਮ ਵਿੱਚ ਗੜਬੜ 1 ਫਰਵਰੀ ਤਕ ਜਾਰੀ ਰਹਿ ਸਕਦੀ ਹੈ। ਤਾਜ਼ਾ ਪੱਛਮੀ ਗੜਬੜ ਇਕ ਦੋ ਦਿਨਾਂ ਦੇ ਵਕਫ਼ੇ ਨਾਲ ਪੱਛਮੀ ਹਿਮਾਲਿਆ ਖੇਤਰ ਅਤੇ ਨੇੜਲੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ 3-4 ਫਰਵਰੀ ਨੂੰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਸ਼ ਜਾ ਬਰਫਬਾਰੀ ਪੈ ਸਕਦੀ ਹੈ।ਅਤੇ 7-8 ਫਰਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ।