Breaking News

ਕੈਪਟਨ ਸਰਕਾਰ ਨੇ ਕਰਜ਼ਾ ਮਾਫੀ ਦੀ ਦੂਜੀ ਕਿਸ਼ਤ ਦੇਣ ਤੋਂ ਵੱਟਿਆ ਟਾਲ਼ਾ, ਕਿਸ਼ਤ ਨਾ ਜਾਰੀ ਹੋਣ ਪਿੱਛੇ ਦੱਸਿਆ ਇਹ ਕਾਰਨ

 

ਬੀਤੇ ਕੱਲ੍ਹ ਯਾਨੀ 31 ਜਨਵਰੀ, 2018 ਨੂੰ ਕੈਪਟਨ ਸਰਕਾਰ ਨੇ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਖੇਤੀ ਕਰਜ਼ ਮੁਆਫ ਕਰਨਾ ਸੀ, ਪਰ ਨਹੀਂ ਕੀਤਾ ਗਿਆ। ਸਰਕਾਰ ਨੇ 10 ਜਨਵਰੀ ਨੂੰ ਮੀਡੀਆ ਲਈ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮੁੱਖ ਮੰਤਰੀ ਨੇ 1.15 ਲੱਖ ਕਿਸਾਨਾਂ ਲਈ 31 ਜਨਵਰੀ, 2018 ਤੋਂ ਪਹਿਲਾਂ 580 ਕਰੋੜ ਦੇ ਕਰਜ਼ ਦੀ ਮੁਆਫੀ ਕਰ ਦਿੱਤੀ ਜਾਵੇਗੀ।Related image

ਇਸ ਤੋਂ ਪਹਿਲਾਂ 7 ਜਨਵਰੀ ਨੂੰ ਵੱਡਾ ਸਮਾਗਮ ਕਰਕੇ ਸਰਕਾਰ ਨੇ ਪੰਜ ਜ਼ਿਲ੍ਹਿਆਂ ਦੇ 47,000 ਕਿਸਾਨਾਂ ਦਾ ਕਰਜ਼ ਮੁਆਫ ਕੀਤਾ ਸੀ। ਸਰਕਾਰ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਨਵੇਂ ਪ੍ਰਵਾਨ ਕੀਤੇ 1.15 ਲੱਖ ਕੇਸਾਂ ਦੇ ਨਾਲ ਕੁੱਲ 1.6 ਲੱਖ ਕਿਸਾਨਾਂ 748 ਕਰੋੜ ਰੁਪਏ ਮੁਆਫ ਕੀਤੇ ਜਾਣਗੇ।

ਸਰਕਾਰ ਦਾ ਦਾਅਵਾ ਹੈ ਕਿ ਪਹਿਲੇ ਗੇੜ ਵਿੱਚ 5.63 ਲੱਖ ਯੋਗ ਕਿਸਾਨਾਂ ਦੇ ਸਹਿਕਾਰੀ ਸਭਾਵਾਂ ਦੇ ਕਰਜ਼ ਮੁਆਫ ਕੀਤੇ ਜਾਣਗੇ ਜੋ ਤਕਰੀਬਨ 2700 ਕਰੋੜ ਰੁਪਏ ਬਣਦਾ ਹੈ। ਇਸ ਤੋਂ ਬਾਅਦ ਕੁੱਲ 4 ਗੇੜਾਂ ਵਿੱਚ ਵਪਾਰਕ, ਪਾਈਵੇਟ ਤੇ ਕੌਮੀ ਬੈਕਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ। ਸਰਕਾਰ ਦੇ ਇਹ ਵਾਅਦੇ ਵਫਾ ਨਾ ਹੋਏ। ਸਰਕਾਰ ਉਸ ਨੂੰ ਤੈਅ ਕੀਤੇ ਮੁਤਾਬਕ ਪੂਰਾ ਕਰਨ ਵਿੱਚ ਸਫਲ ਨਜ਼ਰ ਨਹੀਂ ਆ ਰਹੀ।Related image

ਸਰਕਾਰ ਦਾ ਕਹਿਣਾ ਹੈ ਕਿ 31 ਜਨਵਰੀ ਵਾਲੇ ਨੋਟੀਫਿਕੇਸ਼ਨ ਦੀ ਬੈਠਕ ਤੋਂ ਬਾਅਦ ਇੱਕ ਹੋਰ ਬੈਠਕ ਹੋਈ ਸੀ। ਇਸ ‘ਚ ਤੈਅ ਹੋਇਆ ਕਿ ਕਰਜ਼ਾ ਮੁਆਫੀ ਸਕੀਮ ਦੇ ਲਾਭਪਾਤਰੀਆਂ ਨੂੰ ਪਹਿਲਾਂ ਜ਼ਮੀਨ ਬਾਰੇ ਸਵੈ-ਘੋਸ਼ਣਾ ਪੱਤਰ ਦੇਣੇ ਪੈਣਗੇ, ਉਸ ਤੋਂ ਬਾਅਦ ਹੀ ਦੂਜੀ ਕਿਸ਼ਤ ਜਾਰੀ ਹੋਵੇ। ਉਨ੍ਹਾਂ ਕਿਹਾ ਕਿ ਅਜੇ ਸਵੈ-ਘੋਸ਼ਣਾ ਪੱਤਰ ਦੇਣ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ। ਇਹ ਪ੍ਰਕਿਰਿਆ ਇੱਕ-ਦੋ ਦਿਨਾਂ ‘ਚ ਪੂਰਾ ਹੋਣ ਦੀ ਉਮੀਦ ਹੈ। ਇਸ ਮਗਰੋਂ ਸਰਕਾਰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਰੀ ਕਰ ਦੇਵੇਗੀ।

ਉਨ੍ਹਾਂ ਦੱਸਿਆ ਕਿ ਇਹ ਸਵੈ-ਘੋਸ਼ਣਾ ਪਤੱਰ ਕਿਸਾਨਾਂ ਦੀ ਪੰਜਾਬ ਦੇ ਪਿੰਡਾਂ ਵਿੱਚ ਤੇ ਹੋਰ ਸੂਬਿਆਂ ਵਿੱਚ ਜ਼ਮੀਨ ਨਾਲ ਸਬੰਧਤ ਹੋਵੇਗਾ ਤਾਂ ਕਿ ਜ਼ਿਆਦਾ ਜ਼ਮੀਨਾਂ ਵਾਲੇ ਕਿਸਾਨ ਇਸ ਸਕੀਮ ਦਾ ਗਲਤ ਫਾਇਦਾ ਨਾ ਉਠਾ ਸਕਣ। ਉਨ੍ਹਾਂ ਕਿਹਾ ਕਿ ਦਰਅਸਲ ਪਹਿਲੀ ਕਿਸ਼ਤ ਸਮੇਂ ਕਈ ਵੱਡੇ ਕਿਸਾਨਾਂ ਨੇ ਸਹਿਕਾਰੀ ਕਰਜ਼ਿਆਂ ਦਾ ਲਾਭ ਲੈਣ ਲਈImage result for punjab kisan

ਆਪਣੀਆਂ ਵੱਡੇ ਰਕਬੇ ਵਾਲੀਆਂ ਜ਼ਮੀਨਾਂ ਨੂੰ ਛੋਟੇ ਹਿੱਸਿਆਂ ਵਿੱਚ ਆਪਣੀ ਔਲਾਦ ਦੇ ਨਾਮ ਤਬਦੀਲ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਵੱਧ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਉਨ੍ਹਾਂ ਦਾ ਕਰਜ਼ਾ ਮੁਆਫ ਹੋ ਗਿਆ। ਇਸੇ ਨੂੰ ਰੋਕਣ ਲਈ ਸਵੈ ਘੋਸ਼ਣਾ ਪੱਤਰ ਦੇਣ ਦੀ ਗੱਲ ਕਹੀ ਗਈ ਹੈ ਤਾਂ ਕਿ ਕੋਈ ਗੜਬੜ ਨਾ ਹੋਵੇ ਤੇ ਕਰਜ਼ਾ ਮੁਆਫੀ ਗਰੀਬ ਕਿਸਾਨਾਂ ਕੋਲ ਜਾ ਸਕੇ।Related image

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …