Breaking News

ਖੇਤਾਂ ‘ਚ ਪਰਾਲੀ ਨੂੰ ਅੱਗ ਲਾਓਣ ਵਾਲਿਓ ਆਹ ਦੇਖ ਲਵੋ ਨਤੀਜ਼ਾ .. ਦਿਲ ਦਹਿਲਾ ਦੇਣ ਵਾਲੀ ਖਬਰ

ਘਣੀ ਧੁੰਦ ਦੇ ਕਾਰਣ ਮੰਗਲਵਾਰ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ‘ਤੇ ਪੰਜਾਬ ਰੋਡਵੇਜ਼ ਫਿਰੋਜ਼ਪੁਰ ਦੀ ਬੱਸ ਅਤੇ ਟਰਾਲੇ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ‘ਚ ਦੋਹਾ ਚਾਲਕਾਂ ਸਮੇਤ ਕੲੀ ਸਵਾਰੀਆਂ ਦੀ ਮੌਤ ਹੋ ਗਈ ਅਤੇ ਅੱਧੀ ਦਰਜ਼ਨ ਲੋਕ ਗੰਭੀਰ ਜਖਮੀਂ ਹੋ ਗਏ।
ਕਿਸਾਨਾਂ ਨੂੰ ਅੱਗਾਂ ਲਾਓਣ ਤੋਂ ਰੋਕਣ ਗਈਆਂ ਸਰਕਾਰੀ ਟੀਮਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਣ ਵਾਲੇ ਕਿਸਾਨ ਆਗੂ ਕੀ ਹੁਣ ਖੇਤਾਂ ਨੂੰ ਅੱਗ ਲਾਉਣ ਬਾਦ ਪਿਛਲੇ 10 ਦਿਨਾਂ ਤੋਂ ਧੂੰਏਂ ਦੀ ਮੋਟੀ ਚਾਦਰ ਵਿੱਚ ਲਿਪਟੇ ਪੰਜਾਬ ਦੇ ਕਿਸਾਨਾਂ ਨੂੰ ਬਿਮਾਰ ਕਰ ਰਹੇ ਧੂੜ ਤੇ ਗੰਧਕ ਦੇ ਕਣਾਂ, ਬੈਕਟੀਰੀਆ, ਵਾਈਰਸ, ਡੇਂਗੂ ਤੇ ਹੋਰ ਜਰਾਸੀਮਾਂ ਦਾ ਪਿੰਡਾਂ ਵਿੱਚ ਵੜਨ ਤੋਂ ਰੋਕਣ ਲਈ ਘਿਰਾਓ ਕਰਨਗੇ?
ਪਰਾਲੀਆਂ ਨੂੰ ਅੱਗਾਂ ਲਾਉਣ ਲਈ ਉਕਸਾਓਣ ਵਾਲੇ ਕਿਸਾਨ ਆਗੂ ਤੇ ਰਾਜਨੇਤਾ ਕੀ ਆਪਣੇ ਆਪ ਨੂੰ ਲੱਖਾਂ ਪੰਜਾਬੀਆਂ ਦੇ ਹਸਪਤਾਲਾਂ ਵਿੱਚ ਪਹੁੰਚਾਓਣ ਵਾਲੇ ਆਪੂੰ ਸਹੇੜੇ ਖਤਰਕਾਰ ਧੂੰਏਂ ਵਿਰੁੱਧ ਵੀ ਧਰਨੇ ਲਾਓਣਗੇ?
ਕੀ ਰਾਜੇਵਾਲੀਏ, ਲੱਖੋਵਾਲੀਏ, ਸਿੱਧੂਪੁਰੀਏ, ਡਕੌਂਦੀਏ, ਏਕਤੀਏ, ਸੰਘਰਸ਼ ਕਮੇਟੀਏ, ਧੰਦੂਕਾਰੇ ਕਾਰਨ ਸੜਕਾਂ ਤੇ ਹੋ ਰਹੀਆਂ ਮੌਤਾਂ ਸਮੇਂ ਇਨ੍ਹਾਂ ਮੌਤਾਂ ਨੂੰ ਰੋਕਣ ਲਈ ਯਮਰਾਜ ਦਾ ਵੀ ਘਿਰਾਓ ਕਰਨਗੇ ਜਾਂ ਪਿੰਡ ਪਿੰਡ ਵਿੱਛੀਆਂ ਸੱਥਰਾਂ ਤੇ ਬੈਠ ਕੇ ਅਜੇ ਅੱਗਾਂ ਲਾਓਣ ਦੇ ਦਮਗਜੇ ਹੀ ਮਾਰਨਗੇ?
ਕੀ ਇਹ ਰਾਜਸੀ ਨੇਤਾ ਜਿਨ੍ਹਾਂ ਦੀ ਸੋਚ ਸਿਰਫ ਵੋਟਾਂ ਵਾਲੇ ਡੱਬੇ ਤੱਕ ਹੀ ਸੀਮਿਤ ਹੋ ਗਈ ਹੈ ਤੇ ਜਿਨ੍ਹਾਂ ਨੇ ਲਾਂਬੂ ਪੰਜਾਬ ਨੂੰ ਧੂੰਏਂ ਦੀ ਚਾਦਰ ਵਿੱਚ ਤੇ ਇਸ ਕਰਕੇ ਪੱਕੇ ਤੌਰ ਤੇ ਬਿਮਾਰੀਆਂ ਸਹੇੜ ਬੈਠੇ ਬੱਚਿਆਂ, ਔਰਤਾਂ, ਬਜ਼ੁਰਗਾਂ ਲਈ ਵੀ ਹਾਅ ਦਾ ਨਾਅਰਾ ਮਾਰਨਗੇ?
ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਇਸ ਵੇਲੇ ਕੈਂਸਰ, ਡੇਂਗੂ, ਸਾਹ ਰੋਗ ਤੇ ਵੰਨ ਸੁਵੰਨੇ ਬੁਖਾਰਾਂ ਨਾਲ ਜੂਝ ਰਿਹਾ ਹੈ ਤੇ ਗੁਰੁ ਨਾਨਕ ਦੇਵ ਜੀ ਦੇ ਗੁਰਪੁਰਬ ਮਨਾ ਕੇ ਹਟੇ ਇਹ ਆਗੂ ਗੁਰਪੁਰਬ ਦੀਆਂ ਮੁਬਾਰਕਾਂ ਵੀ ਦਿੰਦੇ ਰਹੇ ਤੇ ਉਸ ਗੁਰੁ ਦਾ ਵਾਤਾਵਰਣ ਸਬੰਧੀ ਸੁਨੇਹਾ ਵੀ ਭੁੱਲ ਗਏ!!!!!!
ਐ ਪੰਜਾਬ ਦੱਸ ਤੇਰਾ ਕੌਣ ਬੇਲੀ!!!!!!!!!!!!!!!
Baltej Pannu..

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …