Breaking News

ਘਰ ਦੇ ਦੋ ਕਮਰਿਆਂ ਵਿੱਚ ਸ਼ੁਰੂ ਕਰੋ ਇਹ ਸੌਖਾ ਜਿਹਾ ਕੰਮ, ਨੋਟਾਂ ਦੇ ਲੱਗਣਗੇ ਢੇਰ

ਜ਼ਿੰਦਗੀ ਦੀਆਂ ਵਧ ਰਹੀਆਂ ਲੋੜਾਂ ਅਤੇ ਘਟ ਰਹੀ ਆਮਦਨ ਕਾਰਨ ਪਿੰਡਾਂ ਵਿੱਚ ਵੀ ਕਈ ਤਰ੍ਹਾਂ ਦੇ ਰੁਜ਼ਗਾਰ ਕਰਨ ਵੱਲ ਧਿਆਨ ਦਿੱਤਾ ਜਾਣ ਲੱਗਿਆ ਹੈ। ਘਰੇਲੂ ਕੰਮਕਾਰਾਂ ਦੇ ਨਾਲ ਹੀ ਬੱਚਿਆਂ ਦਾ ਭਵਿੱਖ ਸੰਵਾਰਨ ਵਰਗੀਆਂ ਚੁਣੌਤੀਆਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ। Image result for mushroom farm punjabਅਜਿਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਨੌਜਵਾਨ ਅਤੇ ਔਰਤਾਂ ਘਰ ਵਿਚ ਬੈਠ ਕੇ ਕੀਤੇ ਜਾਣ ਵਾਲੇ ਕੰਮਾਂ ਵੱਲ ਧਿਆਨ ਦੇਣ ਲੱਗੇ ਹਨ। ਢੀਂਗਰੀ ਖੁੰਬ ਇੱਕ ਅਜਿਹਾ ਹੀ ਘਰ ਵਿੱਚ ਕੀਤਾ ਜਾਣ ਵਾਲਾ ਕਾਰੋਬਾਰ ਹੈ। ਇਸ ਨਾਲ ਅਸੀ ਸਰਦੀ ਮੌਸਮ ਦੇ ਚਾਰ ਮਹੀਨੇ ਵਧੀਆ ਆਮਦਨ ਲੈ ਸਕਦੇ ਹਾਂ । ਘੱਟ ਖ਼ਰਚ ਅਤੇ ਜ਼ਿਆਦਾ ਆਮਦਨੀ ਵਾਲੇ ਇਸ ਕਾਰੋਬਾਰ ਲਈ ਕਿਸੇ ਵਿਸ਼ੇਸ਼ ਤਰ੍ਹਾਂ ਦੀ ਸਿਖਲਾਈ ਦੀ ਵੀ ਜ਼ਰੂਰਤ ਨਹੀਂ ਹੈ। ਢੀਂਗਰੀ ਖੁੰਬ ਦੀ ਬਿਜਾਈ ਦਾ ਸਮਾਂ ਨਵੰਬਰ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ।

ਪੰਜਾਬ ਅੰਦਰ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਸਾਰੇ ਜ਼ਿਲ੍ਹਿਆਂ ਅੰਦਰ ਚੱਲ ਰਹੇ ਖੋਜ ਕੇਂਦਰ, ਬਾਗ਼ਬਾਨੀ ਵਿਭਾਗ ਪਟਿਆਲਾ ਅਤੇ ਜਲੰਧਰ ਤੋਂ ਬਿਨਾਂ ਹੋਰ ਵੀ ਕਈ ਥਾਵਾਂ ’ਤੇ ਖੁੰਬ ਦੀ ਬਿਜਾਈ ਬਾਰੇ ਜਾਣਕਾਰੀ ਅਤੇ ਬੀਜ ਮਿਲ ਜਾਂਦਾ ਹੈ।Related imageਆਮ ਤੌਰ ’ਤੇ ਦੋ ਕਿਸਮਾਂ ਦੀ ਢੀਂਗਰੀ ਦੀ ਕਾਸ਼ਤ ਕੀਤੀ ਜਾਂਦੀ ਹੈ। ਇੱਕ ਸਫੈਦ ਅਤੇ ਦੂਜੀ ਗੁਲਾਬੀ ਜਿਹੇ ਰੰਗ ਦੀ ਕਿਸਮ ਹੁੰਦੀ ਹੈ। ਆਪਣੀ ਪਸੰਦ ਮੁਤਾਬਿਕ ਢੀਂਗਰੀ ਦਾ ਬੀਜ ਪ੍ਰਾਪਤ ਕੀਤਾ ਜਾ ਸਕਦਾ ਹੈ। ਬਟਨ ਖੁੰਬ ਦੀ ਤਰ੍ਹਾਂ ਇਸ ਦੀ ਕਾਸ਼ਤ ਲਈ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ ।

ਇੱਕ ਵਰਗ ਫੁੱਟ ਵਿੱਚ 5.5 ਫੁੱਟ ਉਚਾਈ ਤੱਕ ਜਗ੍ਹਾ ਦੀ ਵਰਤੋਂ ਕਰਕੇ ਡੇਢ ਤੋਂ ਦੋ 2 ਕਿੱਲੋ ਤੱਕ ਢੀਂਗਰੀ ਖੁੰਬ ਪੈਦਾ ਕੀਤੀ ਜਾ ਸਕਦੀ ਹੈ। ਤੂੜੀ ਜਾਂ ਕੁਤਰੀ ਹੋਈ ਪਰਾਲੀ ਨੂੰ ਚੌਵੀ ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਖੁੰਬ ਦਾ ਬੀਜ ਅਤੇ ਤੂੜੀ ਪਾ ਕੇ ਲਿਫ਼ਾਫ਼ੇ ਉਤੋਂ ਬੰਨ੍ਹ ਦਿੱਤੇ ਜਾਂਦੇ ਹਨ ਅਤੇ ਲਿਫ਼ਾਫ਼ਿਆਂ ਦੇ ਦੋਵੇਂ ਹੀ ਕੋਨੇ ਕੱਟ ਦਿੱਤੇ ਜਾਂਦੇ ਹਨ ਤਾਂ ਕਿ ਤੂੜੀ ਵਿੱਚੋਂ ਵਾਧੂ ਪਾਣੀ ਬਾਹਰ ਨਿਕਲ ਸਕੇ।Image result for mushroom farm punjab ਇਨ੍ਹਾਂ ਲਿਫ਼ਾਫ਼ਿਆਂ ਨੂੰ ਕਮਰੇ ਅੰਦਰ ਸੈਲਫਾਂ ਬਣਾ ਕੇ ਵੱਡੀ ਗਿਣਤੀ ਵਿੱਚ ਰੱਖਿਆ ਜਾ ਸਕਦਾ ਹੈ। ਤਕਰੀਬਨ ਪੰਦਰਾਂ-ਵੀਹ ਦਿਨ ਬਾਅਦ ਇਨ੍ਹਾਂ ਲਿਫ਼ਾਫ਼ਿਆਂ ਵਿੱਚ ਉੱਲੀ ਫੈਲ ਜਾਂਦੀ ਹੈ ਅਤੇ ਲਿਫ਼ਾਫ਼ੇ ਨੂੰ ਕੱਟ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ।

ਹਰ ਰੋਜ਼ ਸਵੇਰ-ਸ਼ਾਮ ਫੁਹਾਰੇ ਨਾਲ ਪਾਣੀ ਦਿੱਤਾ ਜਾਂਦਾ ਹੈ। ਜੇ ਬਾਜ਼ਾਰ ਵਿੱਚੋਂ ਫੁਹਾਰਾ ਨਾ ਲੈ ਕੇ ਆਉਣਾ ਹੋਵੇ ਤਾਂ ਘਰ ਅੰਦਰ ਪਈ ਪਲਾਸਟਿਕ ਦੀ ਬੋਤਲ ਦੇ ਢੱਕਣ ਵਿੱਚ ਸੁਰਾਖ ਮਾਰ ਕੇ ਵੀ ਫੁਹਾਰੇ ਦਾ ਕੰਮ ਲਿਆ ਜਾ ਸਕਦਾ ਹੈ।ਹਫ਼ਤੇ ਕੁ ਬਾਅਦ ਢੀਂਗਰੀ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ ਤੇ ਇਸ ਨੂੰ ਤੋੜ ਕੇ ਵੇਚਿਆ ਜਾਂ ਘਰ ਵਰਤਿਆ ਜਾ ਸਕਦਾ ਹੈ। ਇਸ ਕੰਮ ਨੂੰ ਬੜੇ ਹੀ ਸੌਖੇ ਢੰਗ ਨਾਲ ਕੀਤਾ ਜਾ ਸਕਦਾ ਹੈ ।Image result for mushroom farm punjab ਇੱਕ ਕਿੱਲੋ ਸੁੱਕੀ ਤੂੜੀ ਲਈ 100 ਗ੍ਰਾਮ ਬੀਜ ਵਰਤਿਆ ਜਾਂਦਾ ਹੈ। ਇਸ ਬੀਜ ਨੂੰ ਵਿਗਿਆਨੀ ਭਾਸ਼ਾ ਵਿੱਚ ਸਫਾਨ ਕਿਹਾ ਜਾਂਦਾ ਹੈ। ਅਸਲ ਵਿੱਚ ਖੁੰਬ ਦਾ ਕੋਈ ਬੀਜ ਨਹੀਂ ਹੁੰਦਾ, ਸਗੋਂ ਇਹ ਇੱਕ ਉੱਲੀ ਹੁੰਦੀ ਹੈ ਜਿਸ ਨੂੰ ਕਣਕ ਜਾਂ ਮੱਕੀ ਦੇ ਦਾਣਿਆਂ ’ਤੇ ਲਾਇਆ ਜਾਂਦਾ ਹੈ। ਇੱਕ ਕਿੱਲੋ ਤੂੜੀ ਵਿੱਚੋਂ 400 ਤੋਂ 500 ਗ੍ਰਾਮ ਤੱਕ ਢੀਂਗਰੀ ਖੁੰਬ ਦੀ ਪੈਦਾਵਾਰ ਹੋ ਜਾਂਦੀ ਹੈ। ਇਸ ਤਰ੍ਹਾਂ ਖੁੰਬ ਦੀ ਪੈਦਾਵਾਰ ਕਰਕੇ ਵਧੀਆ ਆਮਦਨ ਲਈ ਜਾ ਸਕਦੀ ਹੈ ।

ਢੀਂਗਰੀ ਮਸ਼ਰੂਮ ਨੂੰ ਅੰਗਰੇਜ਼ੀ ਵਿੱਚ ਓਐਸਟਰ (Oyster) ਵੀ ਕਿਹਾ ਜਾਂਦਾ ਹੈ । ਭਾਰਤ ਵਿੱਚ ਮਸ਼ਰੂਮ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ । ਇਸਨੂੰ ਵੇਖਦੇ ਹੋਏ ਮਸ਼ਰੂਮ ਦੇ ਵੱਡੇ ਪੈਮਾਨੇ ਉੱਤੇ ਉਤਪਾਦਨ ਦੀ ਲੋੜ ਹੈ । ਉਂਜ ਤਾਂ ਮਸ਼ਰੂਮ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ , ਪਰ ਜਿੰਨੀ ਮੰਗ ਹੈ , ਉਸਨੂੰ ਵੇਖਦੇ ਹੋਏ ਉਤਪਾਦਨ ਬਹੁਤ ਘੱਟ ਹੈ । ਹਾਲਾਂਕਿ ਹੁਣ ਪਿੰਡ ਹੀ ਨਹੀਂ , ਸ਼ਹਿਰਾਂ ਵਿੱਚ ਵੀ ਸਿੱਖਿਅਤ ਨੋਜਵਾਨ ਮਸ਼ਰੂਮ ਉਤਪਾਦਨ ਨੂੰ ਕਰਿਅਰ ਦੇ ਰੂਪ ਵਿੱਚ ਅਪਨਾਉਣ ਲੱਗੇ ਹਨ ।Image result for mushroom farm punjab ਮਸ਼ਰੂਮ ਦੀ ਖੇਤੀ ਨੂੰ ਛੋਟੀ ਜਗ੍ਹਾ ਅਤੇ ਘੱਟ ਲਾਗਤ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਲਾਗਤ ਦੀ ਤੁਲਨਾ ਵਿੱਚ ਮੁਨਾਫਾ ਕਈ ਗੁਣਾ ਜ਼ਿਆਦਾ ਹੁੰਦਾ ਹੈ । ਇਸਨੂੰ ਤੁਸੀ ਇੱਕ ਕਮਰੇ ਵਿੱਚ ਵੀ ਸ਼ੁਰੂ ਕਰ ਸੱਕਦੇ ਹੋ । ਸਾਲ ਵਿੱਚ ਤੁਸੀ ਸਿਰਫ ਇੱਕ ਕਮਰੇ ਵਿੱਚ 3 ਤੋਂ 4 ਲੱਖ ਰੁਪਏ ਦੀ ਆਮਦਨ ਲੈ ਸਕਦੇ ਹੋ । ਉਹ ਵੀ ਸਿਰਫ 50 ਤੋਂ 60 ਹਜਾਰ ਰੁਪਏ ਖਰਚ ਕਰਨ ਤੋਂ ਬਾਅਦ ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …