Breaking News

ਜਦੋਂ ਟਰੈਕਟਰ ਝੋਨੇ ਦੀ ਭਰੀ ਟਰਾਲੀ ਸਮੇਤ ਦਰਿਆ ਵਿੱਚ ਡੁੱਬਾ

ਸਤਲੁਜ ਦਰਿਆ ਦੇ ਉਸ ਪਾਰ ਟਾਪੂ ਨੁਮਾ ਖੇਤਰ ਕਾਲੂ ਵਾਲਾ ਨਿਹਾਲਾ ਕਿਲਚਾ ਦੇ ਰਕਬੇ ‘ਚੋਂ ਝੋਨੇ ਦੀ ਫ਼ਸਲ ਕੱਟ ਕੇ ਟਰੈਕਟਰ ਟਰਾਲੀ ਰਾਹੀਂ ਬੇੜੇ ‘ਤੇ ਸਵਾਰ ਹੋ ਦਰਿਆ ਪਾਰ ਕਰਨ ਸਮੇਂ ਬੇੜਾ ਪਾਣੀ ਦੇ ਤੇਜ਼ ਵਹਾਅ ‘ਚ ਡੁੱਬ ਗਿਆ | ਸਥਾਨਕ ਲੋਕਾਂ ਨੇ ਹਰਕਤ ‘ਚ ਆਉਂਦਿਆਂ ਬੇੜੇ ‘ਚ ਸਵਾਰ ਕਿਸਾਨ ਦੇ ਪਰਿਵਾਰ ਨੂੰ ਪਾਣੀ ਅੰਦਰ ਡੁੱਬਣ ਤੋਂ ਬਚਾ ਲੈਣ ਦੀ ਖ਼ਬਰ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਾਬੂਆਣਾ ਦੀ ਜ਼ਮੀਨ ਹਿੰਦ-ਪਾਕਿ ਕੌਮੀ ਸਰਹੱਦ ਦੇ ਨਜ਼ਦੀਕ ਟਾਪੂ ਨੁਮਾ ਖੇਤਰ ਕਾਲੂ ਵਾਲਾ ਨਿਹਾਲਾ ਕਿਲਚਾ ਦੇ ਰਕਬੇ ਅੰਦਰ ਹੈ, ਜੋ ਆਪਣੇ ਝੋਨੇ ਦੀ ਫ਼ਸਲ ਕੱਟ ਕੇ ਦਰਿਆ ਤੋਂ ਪਾਰ ਲਿਆ ਰਿਹਾ ਸੀ ਤਾਂ ਜਿਸ ਬੇੜੇ ਵਿਚ ਉਸ ਨੇ ਝੋਨੇ ਨਾਲ ਭਰੀ ਟਰਾਲੀ ਅਤੇ ਟਰੈਕਟਰ ਸਵਾਰ ਕੀਤਾ, ਉਸ ਦਾ ਰੱਸਾ ਟੁੱਟ ਜਾਣ ਨਾਲ ਬੇੜੇ ਦਾ ਸੰਤੁਲਨ ਵਿਗੜ ਗਿਆ |

ਬੇੜੇ ਵਿਚ ਕਿਸਾਨ ਜਸਵੰਤ ਸਿੰਘ, ਉਸ ਦਾ ਪਿਤਾ ਜੋਗਿੰਦਰ ਸਿੰਘ ਅਤੇ ਉਨ੍ਹਾਂ ਦਾ ਕਰੀਬ 10 ਸਾਲ ਦਾ ਲੜਕਾ ਸਵਾਰ ਸਨ, ਜਦੋਂ ਬੇੜਾ ਪਾਣੀ ਵਿਚ ਡੁੱਬਣ ਲੱਗਾ ਤਾਂ ਉਨ੍ਹਾਂ ਵਲੋਂ ਛਾਲਾਂ ਮਾਰ ਦਿੱਤੀਆਂ ਗਈਆਂ | ਉਕਤ ਘਟਨਾ ਵਾਪਰਨ ਸਮੇਂ ਪੱਤਣ ‘ਤੇ ਤਾਰੂ ਲੋਕ ਵੀ ਖੜ੍ਹੇ ਸਨ, ਜਿਨ੍ਹਾਂ ਨੇ ਤੁਰੰਤ ਪਾਣੀ ਵਿਚ ਛਾਲਾਂ ਮਾਰ ਉਕਤ ਇਕ ਪਰਿਵਾਰ ਦੇ ਤਿੰਨਾਂ ਮੈਂਬਰਾਂ ਨੂੰ ਬਚਾ ਲਿਆ | ਸਥਾਨਕ ਲੋਕਾਂ ਵਲੋਂ ਗੋਤਾ ਖੋਰਾਂ ਦੀ ਮਦਦ ਨਾਲ ਦਰਿਆ ‘ਚ ਡੁੱਬੇ ਬੇੜੇ, ਟਰੈਕਟਰ-ਟਰਾਲੀ ਨੂੰ ਲੱਭ ਕੇ 10-15 ਟਰੈਕਟਰਾਂ ਦੇ ਜ਼ੋਰ ਨਾਲ ਬਾਹਰ ਕੱਢਣ ਵਿਚ ਸਫਲਤਾ ਹਾਸਲ ਕਰ ਲਈ, ਪ੍ਰੰਤੂ ਕਿਸਾਨ ਦਾ ਝੋਨਾ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ।

ਕਿਸਾਨ ਵਲੋਂ ਤਾਰੂ ਲੋਕਾਂ ਦੀ ਮਦਦ ਨਾਲ ਦਰਿਆ ‘ਚ ਡੁੱਲ੍ਹੇ ਝੋਨੇ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਚਨ ਸਿੰਘ ਨੰਬਰਦਾਰ ਕਾਲੂ ਵਾਲਾ, ਜੀਵਨ ਪੰਚ, ਅੰਗਰੇਜ਼ ਸਿੰਘ ਮਿੰਟੂ ਦੁਲਚੀ ਕੇ, ਕਰਤਾਰ ਸਿੰਘ ਸਰਪੰਚ ਨਿਹਾਲੇ ਵਾਲਾ, ਜੰਗੀਰ ਸਿੰਘ, ਜੋਗਿੰਦਰ ਸਿੰਘ ਆਦਿ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਝੋਨੇ ਦੀ ਪੱਕ ਚੁੱਕੀ ਫ਼ਸਲ ਨੂੰ ਕੱਟ ਕੇ ਲਿਆਉਣ ਲਈ ਲੋਕਾਂ ਨੂੰ ਤੁਰੰਤ ਮਜ਼ਬੂਤ ਬੇੜਾ ਮੁਹੱਈਆ ਕਰਵਾਇਆ ਜਾਵੇ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …