Breaking News

ਡੇਢ ਗੁਣਾ ਆਮਦਨ ਵਧਣ ਦੇ ਬਾਅਦ ਵੀ ਕਿਸਾਨਾਂ ਨੂੰ ਹੋਵੇਗਾ 144 ਰੁਪਏ ਦਾ ਘਾਟਾ

ਆਮ ਬਜਟ ‘ਚ ਕਿਸਾਨਾਂ ਨੂੰ ਖੁਸ਼ ਕਰਨ ਲਈ ਵਿੱਤ ਮੰਤਰੀ ਨੇ ਕਈ ਦਿੱਤੇ ਤੋਹਫ਼ੇ ਹਨ | 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁਗਣੀ ਕਰਨ ਦੀ ਗੱਲ ਹੋਵੇ ਜਾਂ ਫਿਰ ਉਨ੍ਹਾਂ ਦੀ ਫ਼ਸਲ ‘ਤੇ ਆਉਣ ਵਾਲੀ ਲਾਗਤ ਦਾ ਡੇਢ ਗੁਣਾ ਐਮ.ਐਸ.ਪੀ. ਵਧਾ ਕੇ ਦੇਣ ਦੀ ਗੱਲ |

ਸੁਣ ਕੇ ਲਗਦਾ ਹੈ ਕਿ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ | ਪਰ ਕੀ ਅਸਲ ‘ਚ ਕਿਸਾਨਾਂ ਨੂੰ ਫਾਇਦਾ ਹੋਵੇਗਾ ਜਾਂ ਇਹ ਕੇਵਲ ਕਿਸਾਨਾਂ ਨੂੰ ਖੁਸ਼ ਕਰਨ ਲਈ ਸੀ | ਜੇਕਰ ਵਿੱਤ ਮੰਤਰੀ ਦੀ ਗੱਲ ਸੁਣੀਏ ਤਾਂ ਲਗਦਾ ਹੈ ਕਿ ਕਿਸਾਨਾਂ ਨੂੰ ਵੱਡਾ ਫਾਇਦਾ ਮਿਲੇਗਾ |

ਦੂਜੇ ਪਾਸੇ ਜੇਕਰ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਕਿਸਾਨਾਂ ਨੂੰ ਉਲਟ ਘਾਟਾ ਹੋਵੇਗਾ | 2017-18 ‘ਚ ਕਣਕ ਦੀ ਏ-2 ਅਤੇ ਐਫ਼.ਐਲ. ਲਾਗਤ 817 ਰੁਪਏ ਪ੍ਰਤੀ ਕੁਇੰਟਲ ਹੈ | (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਜੇਕਰ ਇਸ ‘ਚ 50 ਫ਼ੀਸਦੀ ਲਾਗਤ ਜੋੜ ਦਿੱਤੀ ਜਾਵੇ ਤਾਂ ਐਮ.ਐਸ.ਪੀ. 1325 ਰੁਪਏ ਪ੍ਰਤੀ ਕੁਇੰਟਲ ਹੋਵੇਗੀ |

ਕਣਕ ਦੀ ਸੀ.-2 ਲਾਗਤ 1256 ਰੁਪਏ ਪ੍ਰਤੀ ਕੁਇੰਟਲ ਬੈਠਦੀ ਹੈ ਅਤੇ ਇਸ 50 ਫ਼ੀਸਦੀ ਲਾਗਤ ਜੋੜਨ ਨਾਲ ਐਮ.ਐੱਸ.ਪੀ. 1879 ਰੁਪਏ ਪ੍ਰਤੀ ਕੁਇੰਟਲ ਹੋਵੇਗੀ | ਜਦਕਿ ਕੇਂਦਰ ਸਰਕਾਰ ਨੇ ਅਕਤੂਬਰ 2017 ‘ਚ ਕਣਕ ਦਾ ਐਮ.ਐੱਸ.ਪੀ. 1735 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ |

ਇਸ ਗਣਿਤ ਨੂੰ ਸਮਝਿਆ ਜਾਵੇ ਤਾਂ ਕਿਸਾਨ ਨੂੰ ਐਮ.ਐਸ.ਪੀ. ਡੇਢ ਗੁਣਾ ਵਧਣ ਦੇ ਬਾਅਦ ਵੀ ਕਣਕ ‘ਤੇ 144 ਰੁਪਏ ਪ੍ਰਤੀ ਕੁਇੰਟਲ ਘਾਟਾ ਹੋਵੇਗਾ |

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …