ਸੰਘਣੀ ਧੁੰਦ ਦੇ ਕਾਰਨ ਬੁੱਧਵਾਰ ਨੂੰ ਬਠਿੰਡਾ ਰਾਮਪੁਰਾ ਰੋਡ ‘ਤੇ ਆਦੇਸ਼ ਹਸਪਤਾਲ ਦੇ ਨੇੜੇ ਕਈ ਵਾਹਨਾਂ ਦੀ ਆਪਸ ‘ਚ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਬਠਿੰਡਾ-ਭੁੱਚੋ ਰੋਡ ‘ਤੇ ਵਾਪਰੇ ਦੋ ਹਾਦਸਿਆਂ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਨੇ ਸਾਰੇ ਮ੍ਰਿਤਕਾਂ ਦੀ ਸ਼ਨਾਖਤ ਕਰ ਲਈ ਹੈ।
ਮਰਨ ਵਾਲਿਆਂ ਵਿੱਚ ਪਿੰਡ ਪਿੱਥੋ ਵਾਸੀ ਅਧਿਆਪਕ ਮਨਦੀਪ ਕੌਰ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਰਫ਼ੀ ਮੁਹੰਮਦ (20) ਵਾਸੀ ਦਿਆਲਪੁਰਾ ਮਿਰਜਾ, ਵਿਨੋਦ ਕੁਮਾਰ ਮਿੱਤਲ (18) ਵਾਸੀ ਐਸ.ਬੀ.ਐਸ. ਕਲੋਨੀ ਰਾਮਪੁਰਾ ਮੰਡੀ, ਸ਼ਿਖਾ (17) ਵਾਸੀ ਚਾਉਕੇ ਸਟਰੀਟ ਰਾਮਪੁਰਾ ਮੰਡੀ ਤੇ ਖੁਸ਼ਵੀਰ ਕੌਰ (20) ਵਾਸੀ ਮਹਿਰਾਜ ਬਸਤੀ ਰਾਮਪੁਰਾ ਮੰਡੀ ਸ਼ਾਮਲ ਹਨ।
ਇਸੇ ਤਰ੍ਹਾਂ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਜਸਪ੍ਰੀਤ ਕੌਰ (18) ਵਾਸੀ ਨੇੜੇ ਬਸ ਸਟੈਂਡ ਰਾਮਪੁਰਾ ਮੰਡੀ ਤੇ ਨੈਨਸੀ (19) ਵਾਸੀ ਰਾਮਪੁਰਾ ਮੰਡੀ, ਆਈਲੈਟਸ ਕੋਚਿੰਗ ਸੈਂਟਰ ਦੇ ਵਿਦਿਆਰਥੀ ਮਨਪ੍ਰੀਤ ਕੌਰ (18) ਵਾਸੀ ਪਿੰਡ ਲਹਿਰਾ ਖਾਨਾ ਤੇ ਈਸ਼ਵਰ (18) ਵਾਸੀ ਭੁਚੋ ਮੰਡੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਜਖ਼ਮੀ ਵਿਅਕਤੀ ਆਦੇਸ਼ ਹਸਪਤਾਲ ਭੁੱਚੋ ਵਿਖੇ ਇਲਾਜ ਕਰਵਾ ਰਹੇ ਹਨ। ਉਨ੍ਹਾਂ ਵਿੱਚ ਅਮਨਪ੍ਰੀਤ ਕੌਰ (25) ਵਾਸੀ ਪਿੱਥੋ, ਰਮਨਦੀਪ ਕੌਰ (28) ਵਾਸੀ ਜੇਠੂਕੇ, ਜਗਵਿੰਦਰ ਕੌਰ (34) ਵਾਸੀ ਢਪਾਲੀ, ਅਮ੍ਰਿਤਪਾਲ ਕੌਰ (30) ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ (29) ਲਿਬੜਾ ਬੱਸ ਦਾ ਡਰਾਈਵਰ ਤੇ ਵਾਸੀ ਭੁੱਚੋ ਕਲਾਂ, ਹਰਪ੍ਰੀਤ ਕੌਰ (19) ਵਾਸੀ ਭੁੱਚੋ ਕਲਾਂ, ਪ੍ਰਿਯਾ ਗਰਗ (19) ਵਾਸੀ ਰਾਮਪੁਰਾ ਫੂਲ, ਤਾਨੀਆ ਬਾਂਸਲ (18) ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ (74) ਵਾਸੀ ਬਠਿੰਡਾ, ਮਨਥਨ (21) ਵਾਸੀ ਰਾਮਪੁਰਾ ਫੂਲ ਤੇ ਹਰਪ੍ਰੀਤ ਸਿੰਘ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਦੂਜਾ ਹਾਦਸਾ ਵੀ ਬਠਿੰਡਾ-ਭੁੱਚੋ ਰੋਡ ‘ਤੇ ਵਾਪਰਿਆ ਜਿਸ ਵਿੱਚ ਗੱਡੀਆਂ ਇਕ ਦੂਸਰੇ ਵਿੱਚ ਵਜੀਆਂ।
ਇਸ ਹਾਦਸੇ ਦੌਰਾਨ ਦੋ ਲੋਕ ਜਖ਼ਮੀ ਹੋਏ। ਇਨ੍ਹਾਂ ਵਿੱਚ ਡੀ.ਏ.ਵੀ ਕਾਲਜ ਦਾ ਵਿਦਿਆਰਥੀ ਜਗਮੋਹਨ ਸ਼ਿਘ ਵਾਸੀ ਪਿੰਡ ਲਹਿਰਾ ਮੁਹੱਬਤ ਤੇ ਸਰਕਾਰੀ ਰਾਜਿੰਦਰਾ ਕਾਲਜ ਦਾ ਵਿਦਿਆਰਥੀ ਮਨਦੀਪ ਸਿੰਘ ਵਾਸੀ ਪਿੰਡ ਦਿਆਲਪੁਰਾ ਮਿਰਜਾ ਸ਼ਾਮਲ ਹਨ।