Breaking News

ਧੂੰਆ ਮਿਕਸ ਹੋਣ ਨਾਲ 30 ਦਿਨ ਪਹਿਲਾਂ ਹੀ ਪੈਣ ਲੱਗੀ ਧੁੰਦ, ਐਨੀ ਤਾਰੀਖ ਤੱਕ ਮੌਸਮ ਹੋਵੇਗਾ ਬਿੱਲਕੁਲ ਸਾਫ਼

ਅਕਤੂਬਰ ਮਹੀਨਾ ਪੂਰਾ ਡਰਾਈ ਨਿਕਲਣ ਨਾਲ ਮੌਸਮ ਉੱਤੇ ਇਸਦਾ ਬਹੁਤ ਜ਼ਿਆਦਾ ਭੈੜਾ ਅਸਰ ਪੈ ਰਿਹਾ ਹੈ। ਮਾਹੌਲ ਵਿੱਚ ਪਰਾਲੀ ਅਤੇ ਪਟਾਖਿਆਂ ਦਾ ਧੂੰਆ ਮਿਕਸ ਹੋਣ ਨਾਲ ਜਿੱਥੇ ਇੱਕ ਪਾਸੇ ਨਮੀ ਵਧਣ ਲੱਗੀ ਹੈ ਉਥੇ ਹੀ ਇਸਦੇ ਕਾਰਨ ਦਸੰਬਰ ਵਿੱਚ ਪੈਣ ਵਾਲੀ ਧੁੰਦ 30 ਦਿਨ ਪਹਿਲਾਂ ਪੈਣ ਲੱਗੀ ਹੈ। ਸਵੇਰੇ ਨਮੀ ਦੀ ਮਾਤਰਾ 92 ਫੀਸਦੀ ਤਾਂ ਸ਼ਾਮ ਨੂੰ 67 ਫੀਸਦੀ ਰਿਕਾਰਡ ਹੋਈ। ਇਸਦਾ ਸਿੱਧਾ ਅਸਰ ਸਰਦੀ ਵਧਣ ਉੱਤੇ ਪੈ ਰਿਹਾ। ਦਿਨ ਦੇ ਸਮੇਂ ਨਮੀ ਵਧਣ ਨਾਲ ਹੁਣ ਰਾਤ ਨੂੰ ਓਸ ਦੀਆਂ ਬੂੰਦਾਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਹਨ, ਜੋ ਪਰਾਲੀ ਦੇ ਮਿਕਸ ਹੋਏ ਧੂੰਏ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਨਗੀਆਂ , ਪਰ ਪੂਰੀ ਤਰ੍ਹਾਂ ਮੌਸਮ ਉਦੋਂ ਸਾਫ਼ ਹੋਵੇਗਾ ਜਦੋਂ ਮੀਂਹ ਪਵੇਗਾ।

ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 27 ਅਤੇ ਹੇਠਲਾ ਤਾਪਮਾਨ 17 ਡਿਗਰੀ ਦਰਜ ਹੋਇਆ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਧੁੰਦ ਪਏਗੀ। ਵਿਜ਼ੀਬਿਲਟੀ ਰਾਤ ਨੂੰ 200 ਮੀਟਰ ਅਤੇ ਦਿਨ ਨੂੰ 500 ਦੇ ਕਰੀਬ ਰਹੇਗੀ। ਜੇਕਰ ਏਅਰ ਕਵਾਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਹੁਣ ਵੀ ਮੌਸਮ ਡੇਂਜਰ ਸਥਿਤੀ ਵਿੱਚ ਚੱਲ ਰਿਹਾ ਹੈ। ਪੀਪੀਸੀਬੀ ਦੇ ਮੁਤਾਬਕ ਇਸ ਸਮੇਂ ਏਅਰ ਕਵਾਲਿਟੀ ਇੰਡੈਕਸ ਦੀ ਮਾਤਰਾ 300 ਤੋਂ ਜਿਆਦਾ ਚੱਲ ਰਹੀ ਹੈ।  ਮੌਸਮ ਵਿਭਾਗ ਮੁਤਾਬਿਕ 11 ਨਵੰਬਰ ਤੱਕ ਅਜਿਹਾ ਹੀ ਮੌਸਮ ਰਹੇਗਾ ਅਤੇ ਉਸਤੋਂ ਬਾਅਦ ਬਿਲਕੁਲ ਸਾਫ ਹੋ ਜਾਵੇਗਾ ਨਾਲ ਹੀ ਤਿੱਖੀ ਧੁੱਪ ਪੈਣ ਨਾਲ ਗਰਮੀ ਵਿੱਚ ਵਾਧਾ ਹੋਵੇਗਾ ਅਤੇ ਧੁੰਦਾਂ ਤੋਂ ਵੀ ਰਾਹਤ ਮਿਲੇਗੀ

ਆਈ ਸਪੈਸ਼ਲਿਸਟ ਡਾ. ਰਿਪੁਦਮਨ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤੋਂ ਹੀ ਸਮਾਗ ਦੀ ਸਮੱਸਿਆ ਆਉਣ ਲੱਗੀ ਹੈ। ਇਸਤੋਂ ਮਰੀਜਾਂ ਨੂੰ ਅੱਖਾਂ ਵਿੱਚ ਜਲਣ ਅਲਰਜੀ ਦੀ ਮੁਸ਼ਕਿਲ ਆ ਰਹੀ ਹੈ। ਉਂਝ ਵੀ ਦੂਜੇ ਸ਼ਹਿਰਾਂ ਦੀ ਬਜਾਏ ਲੁਧਿਆਣੇ ਵਿੱਚ ਕਾਫ਼ੀ ਪਾਲਿਊਸ਼ਨ ਹੈ। ਇਸ ਕਾਰਨ ਲੋਕਾਂ ਦੀਆਂ ਅੱਖਾਂ ਵਿੱਚ ਜਲਣ ਦੀ ਮੁਸ਼ਕਿਲ ਲਗਾਤਾਰ ਵੱਧ ਰਹੀ ਹੈ। ਧੂੰਏ ਨਾਲ ਹੋਣ ਵਾਲੀ ਪਰੇਸ਼ਾਨੀ ਤੋਂ ਬਚਨ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਚਸ਼ਮਾ ਪਹਿਨਣਾ ਚਾਹੀਦਾ ਹੈ। ਤਾਂਕਿ ਧੂੰਆਂ ਅੱਖਾਂ ਤੱਕ ਨਾ ਪਹੁੰਚ ਸਕੇ।

ਰੋਜਾਨਾ ਅੱਖਾਂ ਦੀ ਸਮੱਸਿਆ ਦੇ 12 ਦੇ ਕਰੀਬ ਮਰੀਜ

ਸਿਵਲ ਹਸਪਤਾਲ ਦੇ ਮੈਡੀਸਨ ਸਪੈਸ਼ਲਿਸਟ ਡਾ. ਅਵਿਨਾਸ਼ ਜਿੰਦਲ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਅੱਗ ਲਗਾਈ ਜਾ ਰਹੀ ਪਰਾਲੀ ਦੀ ਵਜ੍ਹਾ ਨਾਲ ਫੈਲ ਰਹੀ ਜ਼ਹਿਰ ਹਾਰਟ ਅਤੇ ਅਸਥਮਾ ਦੇ ਮਰੀਜਾਂ ਲਈ ਮੌਤ ਤੋਂ ਘੱਟ ਨਹੀਂ ਹੈ। ਕਿਉਂਕਿ ਇਸਦੀ ਵਜ੍ਹਾ ਨਾਲ ਆਕਸੀਜਨ ਦੀ ਕਮੀ ਹੋ ਰਹੀ ਹੈ। ਜਿਸਦੇ ਨਾਲ ਇਨ੍ਹਾਂ ਮਰੀਜਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ। ਪਿਛਲੇ ਦਿਨਾਂ ਤੋਂ ਅਜਿਹੇ ਮਰੀਜਾਂ ਦੀ ਗਿਣਤੀ ਵੱਧ ਗਈ ਹੈ। ਧੂੰਏ ਦੀ ਵਜ੍ਹਾ ਨਾਲ ਹੀ ਰੋਜਾਨਾ ਸਿਵਲ ਹਸਪਤਾਲ ਵਿੱਚ ਅਸਥਮਾ ਦੇ 20 ਤੋਂ 25 ਮਰੀਜ ਆ ਰਹੇ ਹਨ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …