Breaking News

ਪਸ਼ੂਆਂ ਵਿਚ ਥਣਾਂ ਦੀ ਸੋਜ ਠੀਕ ਕਰਨ ਦੇ ਘਰੇਲੂ ਨੁਸਖੇ

ਆਮ ਤੌਰ ਤੇ ਪਸ਼ੂਆਂ ਵਿੱਚ ਥਣਾਂ ਦੀ ਸੋਜ ਵਰਗੀ ਬਿਮਾਰੀ ਪਹਿਲਾਂ ਨਾਲੋ ਜਿਆਦਾ ਹੋ ਰਹੀ ਹੈ । ਲੇਵੇ ਦੀ ਸੋਜ ਦਾ ਮੁੱਖ ਕਾਰਨ ਇੰਫੈਕਸ਼ਨ ਹੁੰਦੀ ਹੈ, ਜੋ ਗੰਦਗੀ ਵਿਚ ਪਨਪਦੇ ਕੀਟਾਣੂਆਂ ਤੋਂ ਹੁੰਦੀ ਹੈ | ਚੁਆਈ ਤੋਂ ਬਾਅਦ ਜਦੋਂ ਪਸ਼ੂ ਬੈਠ ਜਾਂਦਾ ਹੈ ਤਾਂ ਇਹ ਕੀਟਾਣੂ ਥਣਾਂ ਦੇ ਖੁੱਲੇ ਹੋਏ ਸੁਰਾਖਾਂ ਰਾਹੀਂ ਲੇਵੇ ਅੰਦਰ ਚਲੇ ਜਾਂਦੇ ਹਨ ਅਤੇ ਇੰਫੈਕਸ਼ਨ ਕਰਕੇ ਲੇਵੇ ਦੀ ਸੋਜ ਕਰ ਦਿੰਦੇ ਹਨ | ਪਸ਼ੂ ਦੇ ਬੈਠਣ ਵਾਲਾ ਥਾਂ ਜਿੰਨਾਂ ਗੰਦਾ ਹੋਵੇਗਾ ਇੰਫੈਕਸ਼ਨ ਦੇ ਅਸਾਰ ਵੀ ਓਨੇ ਹੀ ਜ਼ਿਆਦਾ ਹੋਣਗੇ |Image result for ਪਸ਼ੂਆਂ ਵਿੱਚ ਥਣਾਂ ਦੀ ਸੋਜ

ਕਈ ਵਾਰ ਡਾਕਟਰੀ ਇਲਾਜ਼ ਕਾਫੀ ਮਹਿੰਗਾ ਹੁੰਦਾ ਹੈ ਤੇ ਉਸ ਨਾਲ ਜ਼ਿਆਦਾ ਫਰਕ ਵੀ ਨਹੀਂ ਪੈਂਦਾ ਇਸ ਲਈ ਡਾਕਟਰੀ ਇਲਾਜ ਤੋ ਪਹਿਲਾਂ ਸਾਨੂੰ ਕੁੱਝ ਘਰੇਲੂ ਨੁਕਸੇ ਜਰੂਰ ਵਰਤਣੇ ਚਾਹੀਦੇ ਹਨ । ਆਉ ਜਾਣਦੇ ਹਾਂ ਅਜਿਹੇ ਕੁੱਝ ਘਰੇਲੂ ਨੁਸਖਿਆਂ ਬਾਰੇ।Image result for cow nipple problems

ਹਲਦੀ ਅਤੇ ਸਰੋਂ ਦੇ ਤੇਲ ਦੀ ਪੇਸਟ ਨਾਲ ਹਵਾਨੇ ਦੀ ਮਾਲਿਸ਼ ਕਰਨਾ: ਪੀਸੀ ਹੋਈ ਹਲਦੀ ਨੂੰ ਸਰੋਂ ਦੇ ਤੇਲ ਵਿਚ ਮਿਲਾ ਕੇ ਪੇਸਟ ਬਣਾ ਲਿਆ ਜਾਂਦਾ ਹੈ, ਸੋਜ ਹੋਣ ਦੀ ਸੂਰਤ ਵਿਚ ਹਵਾਨੇ ਤੇ ਇਸ ਦੀ ਮਾਲਿਸ਼ ਕੀਤੀ ਜਾਂਦੀ ਹੈ । ਹਲਦੀ ਅਤੇ ਸਰੋਂ ਦੇ ਤੇਲ ਵਿਚ ਰੋਗਾਣੂ ਨਾਸ਼ਕ ਹੋਣ ਦੇ ਨਾਲ ਨਾਲ ਸੋਜ ਘੱਟ ਕਰਨ ਦੀ ਵੀ ਸ਼ਕਤੀ ਹੁੰਦੀ ਹੈ, ਇਹਨਾਂ ਦਾ ਪੇਸਟ ਹਵਾਨੇ ਦੀ ਸੋਜ ਨੂੰ ਹਟਾਉਂਦਾ ਹੈ, ਜਖਮ ਨੂੰ ਠੀਕ ਕਰਦਾ ਹੈ ਅਤੇ ਰੋਗਾਣੂਆਂ ਨੂੰ ਨਸ਼ਟ ਕਰਦਾ ਹੈ।Image result for cow nipple problems

ਸਰੋਂ ਦੇ ਤੇਲ ਨਾਲ ਹਵਾਨੇ ਦੀ ਮਾਲਿਸ਼ ਕਰਨਾਂ: ਥਣਾਂ ਦੀ ਬਿਮਾਰੀ ਹੋਣ ਦੀ ਸੂਰਤ ਵਿਚ ਪਸ਼ੂ ਪਾਲਕਾਂ ਦੁਆਰਾ ਥੋੜਾ ਜਿਹਾ ਸਰੋਂ ਦਾ ਤੇਲ (ਕੋੜਾਂ ਤੇਲ) ਗਰਮ ਪਾਣੀ ਵਿਚ ਪਾ ਲਿਆ ਜਾਂਦਾ ਹੈ ਤੇ ਇਸ ਘੋਲ ਦੀ ਹਵਾਨੇ ਤੇ ਮਾਲਿਸ਼ ਕੀਤੀ ਜਾਂਦੀ ਹੈ । ਸਰੋਂ ਦੇ ਤੇਲ ਵਿਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧਾ ਕੇ ਜਖਮ ਦੇ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਰੋਂ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|

ਕਾਲੀ ਮਿਰਚ ,ਗਲੋਂ ਅਤੇ ਗੁੜ ਖਵਾਉਣਾ: ਕਾਲੀ ਮਿਰਚ ਨੂੰ ਪੀਸ ਕੇ ਉਸ ਵਿਚ ਗਲੋਂ ਮਿਲਾ ਕੇ – ਗੁੜ ਵਿਚ ਪਾ ਕੇ ਜਾਨਵਰ ਨੂੰ ਖੁਆ ਦਿਤੀ ਜਾਂਦੀ ਹੈ| ਗਲੋਂ ਅਤੇ ਕਾਲੀ ਮਿਰਚ ਵਿਚ ਸੋਜ ਹਟਾਉਣ ਦੇ ਗੁਣ ਹੁੰਦੇ ਹਨ ਇਸ ਲਈ ਇਹਨਾਂ ਦਾ ਮਿਸ਼ਰਣ ਲੇਵੇ ਦੀ ਸੋਜ ਵਿਚ ਸਹਾਈ ਹੁੰਦਾ ਹੈ|Image result for cow nipple problems

ਲਸਣ ਖਵਾਉਣਾ: ਪਸ਼ੂਆਂ ਨੂੰ ਸਮੇਂ ਸਮੇਂ ਸਿਰ ਲਸਣ ਖੁਆਇਆ ਜਾ ਸਕਦਾ ਹੈ । ਲਸਣ ਵਿਚ ਜੀਵਾਣੂ ਨਾਸ਼ਕ, ਕੀਟਾਣੂ ਨਾਸ਼ਕ, ਰੋਗਾਣੂ ਨਾਸ਼ਕ ਗੁਣ ਹੁੰਦੇ ਹਨ ਜਿਸ ਕਾਰਣ ਲੇਵੇ ਦੀ ਸੋਜ ਹੋਣ ਤੋਂ ਰੋਕਦਾ ਹੈ|Image result for cow nipple problems

ਇਕ ਹੋਰ ਨੁਕਤੇ ਅਨੁਸਾਰ 100 ਗ੍ਰਾਮ ਮਿੱਠਾ ਸੋਡਾ, 100 ਗ੍ਰਾਮ ਨਿੰਬੂ ਦਾ ਸਤ, 100 ਗ੍ਰਾਮ ਜੌਂ ਖ਼ਾਰ, ਇਕ ਛਟਾਂਕ ਕਾਲੀ ਮਿਰਚ, 250 ਗ੍ਰਾਮ ਦੇਸੀ ਘਿਓ, 1 ਕਿਲੋ ਰਾਬ ਖੰਡ ਤੇ 100 ਗ੍ਰਾਮ ਕਲਮੀ ਸ਼ੋਰਾ ਲੈ ਕੇ ਸਾਰਿਆਂ ਨੂੰ ਰਲਾ ਕੇ 2 ਡੰਗ ਪਸ਼ੂ ਨੂੰ ਦਿੱਤਾ ਜਾਂਦਾ ਹੈ।

ਲੇਵੇ ਦੀ ਸੋਜ ਦਾ ਮੌਸਮ ਨਾਲ ਵੀ ਸੰਬੰਧ ਹੁੰਦਾ ਹੈ | ਗਰਮੀਆਂ ਵਿਚ ਖਾਸ ਕਰ ਬਰਸਾਤਾਂ ਵਿਚ ਕੀਟਾਣੂਆਂ ਦੇ ਵਧਣ-ਫੁੱਲਣ ਦੇ ਜ਼ਿਆਦਾ ਮੌਕੇ ਹੁੰਦੇ ਹਨ, ਜਿਸ ਕਾਰਨ ਲੇਵੇ ਦੀ ਸੋਜ ਗਰਮੀਆਂ ਅਤੇ ਬਰਸਾਤਾਂ ਵਿਚ ਵਧੇਰੇ ਹੁੰਦੀ ਹੈ | ਜੇਕਰ ਪਸ਼ੂਆਂ ਦਾ ਸ਼ੈਡ ਖੁੱਲ੍ਹਾ ਅਤੇ ਹਵਾਦਾਰ ਨਾ ਹੋਵੇ ਤਾਂ ਵੀ ਲੇਵੇ ਦੀ ਸੋਜ ਵਧੇਰੇ ਹੁੰਦੀ ਹੈ | ਜੇਕਰ ਸ਼ੈੱਡ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ, ਸੁੱਕ ਜਲਦੀ ਨਾ ਬਦਲੀ ਜਾਵੇ, ਦੁੱਧ ਚੋਣ ਲਈ ਵਰਤੇ ਜਾਂਦੇ ਭਾਂਡਿਆਂ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਲੇਵੇ ਦੀ ਸੋਜ ਬਾਰ-ਬਾਰ ਹੁੰਦੀ ਰਹਿੰਦੀ ਹੈ |

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …