Breaking News

ਪਸ਼ੂਆਂ ਨੂੰ ਹੇਹੇ (ਹੀਟ) ਵਿੱਚ ਲਿਆਉਣ ਲਈ ਘਰੇਲੂ ਨੁਸਖੇ

ਕਈ ਵਾਰ ਪਸ਼ੂਆਂ ਨੂੰ ਹੇਹੇ ਵਿੱਚ ਆਉਣ ਵਿੱਚ ਦਿੱਕਤ ਆਊਂਦੀ ਹੈ  ।  ਕਈ ਵਾਰ ਡੰਗਰਾਂ ਦੇ ਡਾਕਟਰ ਦੇ ਵੱਸ ਪੈ ਜਾਂਦੇ ਹਨ ਜਿਸ ਨਾਲ ਪਸ਼ੂ ਪਾਲਕਾਂ ਨੂੰ ਕਾਫੀ ਆਰਥਿਕ ਨੁਕਸਾਨ ਹੋ ਜਾਂਦਾ ਹੈ ਤੇ ਪਰ ਹੇਠਾਂ ਲਿੱਖੇ ਕੁਝ ਘਰੇਲੂ ਨੁਕਸੇ ਵਰਤ ਕੇ ਵੀ ਤੁਸੀਂ ਆਪਣੇ ਪਸ਼ੂਆਂ ਨੂੰ ਹੇਹੇ ਵਿਚ ਲਿਆ ਸਕਦੇ ਹੋImage result for ਪਸ਼ੂ ਗੁੜ

ਪਸ਼ੂ ਨੂੰ ਗੁੜ ਖੁਆਉਣਾ: ਥੋੜੀ ਮਾਤਰਾ ਵਿਚ ਦਿਤਾ ਗਿਆ ਗੁੜ ਊਝਰੀ (ਗੁਮਨ) ਵਿਚਲੇ ਸੁਖਮਜੀਵਾਂ ਦੇ ਵਧਣ ਫੁੱਲਣ ਤੇ ਪਾਚਣ ਸ਼ਕਤੀ ਵਿਚ ਵਾਧਾ ਕਰਦਾ ਹੈ ਸੋ ਪਸ਼ੂ ਦੀ ਭੁੱਖ ਵੱਧ ਜਾਂਦੀ ਹੈ| ਗੁੜ ਊਰਜਾ ਦੇਣ ਦੇ ਨਾਲ ਨਾਲ ਭੁੱਖ ਵੀ ਵਧਾਉਂਦਾ ਹੈ । ਸੋ ਖੁਰਾਕੀ ਤੱਤਾਂ ਦੀ ਪੂਰਤੀ ਵਿੱਚ ਸਹਾਈ ਹੁੰਦਾ ਹੈ ਜਿਸ ਨਾਲ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਪਰ ਧਿਆਨ ਰੱਖੋ ਕਿ ਜਿਆਦਾਤਾਰ ਤੇ ਲਗਾਤਾਰ ਗੁੜ ਨਾ ਦਿਓ ਪਸ਼ੂ ਨੂੰ ਕਿਉਕਿ ਲਗਾਤਾਰ ਗੁੜ ਖਵਾਉਣਾ ਲਈ ਪ੍ਰੇਸ਼ਾਨੀ ਬਣ ਸਕਦਾ ਹੈ ।Image result for ਗੁੜ

ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ  ਅਤੇ ਨਵੇਂ ਦੁੱਧ ਹੋ ਜਾਂਦਾ ਹੈ |  ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ।Image result for ਵੜੇਵੇਂ

ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ

ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …