Breaking News

ਬੜਾ ਹੀ ਮਹਿੰਗਾ ਪੈਂਦਾ ਹੈ ਟੋਚਨ ਮੁਕਾਬਲੇ ਦਾ ਸ਼ੋਂਕ , ਇਥੋਂ ਤੱਕ ਖਰਚ ਕਰ ਦਿੰਦੇ ਹਨ ਨੌਜਵਾਨ

 

ਅੱਜ ਦੀ ਨੌਜਵਾਨ ਪੀੜ੍ਹੀ ਨੇ ਇਨ੍ਹਾਂ ਸ਼ੌਕਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਹੈ | ਨੌਜਵਾਨਾਂ ਵਲੋਂ ਪਾਲੇ ਜਾ ਰਹੇ ਇਨ੍ਹਾਂ ਸ਼ੌਕਾਂ ਨਾਲ ਵੱਡੀ ਪੱਧਰ ‘ਤੇ ਪਰਿਵਾਰਾਂ ਦੇ ਚਾਦਰ ਤੋਂ ਪੈਰ ਬਾਹਰ ਨਜ਼ਰ ਆ ਰਹੇ ਹਨ, ਜੋ ਖ਼ਾਸ ਤੌਰ ‘ਤੇ ਕਿਸਾਨ ਪਰਿਵਾਰਾਂ ਨੂੰ ਕਰਜ਼ੇ ਦੀ ਭੱਠੀ ‘ਚ ਝੋਕਣ ਦੀ ਤਿਆਰੀ ਕਰਵਾ ਰਹੇ ਜਾਪਦੇ ਹਨ |

ਨੌਜਵਾਨ ਪੀੜ੍ਹੀ ‘ਚ ਇਕ ਨਵੇਂ ਹੀ ਸ਼ੌਕ ਦਾ ਜਨੂੰਨ ਮਹਿੰਗੇ ਟਰੈਕਟਰ ਖਰੀਦ ਕੇ ਟੋਚਨ ਮੁਕਾਬਲੇ, ਟਰੈਕਟਰਾਂ ਦੀਆਂ ਦੌੜਾਂ ਅਤੇ ਤਵੀਆਂ ਆਦਿ ਦੇ ਮੁਕਾਬਲੇ ਕਰਵਾਉਣਾ ਪੈਦਾ ਹੋ ਗਿਆ ਹੈ | ਪਿੰਡਾਂ ‘ਚ ਹੋਣ ਵਾਲੇ ਵੱਡੇ ਟੂਰਨਾਮੈਂਟਾਂ ਵਿਚ ਇਹ ਮੁਕਾਬਲੇ ਹੁੰਦੇ ਆਮ ਦੇਖੇ ਜਾ ਸਕਦੇ ਹਨ | (ਤੁਸੀਂ ਪੜ੍ਹ ਉੱਨਤ ਖੇਤੀ ਰਹੇ ਹੋ ) ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਇਕ ਮਸ਼ਹੂਰ ਖੇਡ ਮੇਲੇ ‘ਚ ਹੋਏ ਮੁਕਾਬਲਿਆਂ ਵਿਚ ਵੀ ਟਰੈਕਟਰਾਂ ਦੀਆਂ ਲਾਟਾਂ ਪੈਂਦੀਆਂ ਦੇਖੀਆਂ ਗਈਆਂ |

ਜਾਣਕਾਰੀ ਅਨੁਸਾਰ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਹੋਣ ਤੋਂ ਬਾਅਦ ਨੌਜਵਾਨ ਇਸ ਪਾਸੇ ਵੱਲ ਤੁਰ ਪਏ | ਸ਼ੌਕੀ ਨੌਜਵਾਨਾਂ ਨੇ ਆਪਣੇ ਇਸ ਕੰਮ ਲਈ ਮਹਿੰਗੇ ਮੁੱਲ ਦੇ ਦੋ-ਦੋ ਟਰੈਕਟਰ ਰੱਖੇ ਹੋਏ ਹਨ | ਇਕ ਟਰੈਕਟਰ ਦੀ ਕੀਮਤ 5 ਤੋਂ 7 ਲੱਖ ਰੁਪਏ ਦੱਸੀ ਜਾ ਰਹੀ ਹੈ | ਮਿਸਤਰੀਆਂ ਦੀ ਮਦਦ ਨਾਲ ਟਰੈਕਟਰਾਂ ਦੀ ਅਸਲੀ ਤਾਕਤ ਤੋਂ ਕਿਤੇ ਵੱਧ ਹੋਰ ਜੋਰ ਵਧਾਉਣ ਲਈ ਕਈ ਤਰ੍ਹਾਂ ਦੇ ਦੇਸੀ ਜਗਾੜ ਕਰ ਰੱਖੇ ਹਨ | ਜਿਸ ਉੱਤੇ ਮੋਟਾ ਪੈਸਾ ਖਰਚਿਆਂ ਜਾਂਦਾ ਹੈ |

ਦੱਸਣਯੋਗ ਹੈ ਕਿ ਇਨ੍ਹਾਂ ਟਰੈਕਟਰਾਂ ਨੂੰ ਸਿਰਫ਼ ਖੇਡ ਮੇਲਿਆਂ ਦੇ ਮੁਕਾਬਲਿਆਂ ‘ਚ ਹੀ ਵਰਤਿਆ ਜਾਂਦਾ ਹੈ, ਖੇਤੀਬਾੜੀ ਦਾ ਕੰਮ ਇਨ੍ਹਾਂ ਟਰੈਕਟਰਾਂ ਤੋਂ ਨਹੀਂ ਲਿਆ ਜਾਂਦਾ | ਇਸ ਸਬੰਧੀ ਮੁਕਾਬਲੇ ‘ਚ ਹਿੱਸਾ ਲੈਣ ਆਏ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟਰੈਕਟਰ ਮੁਕਾਬਲਿਆਂ ‘ਚ ਹਿੱਸਾ ਲੈਣਾ ਉਨ੍ਹਾਂ ਦਾ ਸ਼ੌਕ ਹੈ | ਬਹੁਤੇ ਨੌਜਵਾਨ ਤਾਂ ਸਿਰਫ ਟੋਚਨ ਮੁਕਾਬਲੇ ਲਈ ਕਰਜ਼ਾ ਚੱਕ ਕੇ ਵੀ ਨਵਾਂ ਟਰੈਕਟਰ ਲੈਣ ਤੋਂ ਗੁਰੇਜ ਨਹੀਂ ਕਰਦੇ |

ਉਨ੍ਹਾਂ ਦੱਸਿਆ ਕਿ ਮੇਲਿਆਂ ‘ਚ ਕਿਤੇ ਨਕਦ ਅਤੇ ਕਿਤੇ ਮੋਟਰ ਸਾਈਕਲ ਇਨਾਮ ਮਿਲਦਾ ਹੈ, ਜੋ ਬਹੁਤ ਘੱਟ ਹੈ | ਜੇਕਰ ਟਰੈਕਟਰ ਦਾ ਛੋਟੇ ਤੋਂ ਛੋਟਾ ਪੁਰਜਾ ਵੀ ਖਰਾਬ ਹੋ ਜਾਵੇ ਤਾਂ ਉਸ ‘ਤੇ 15 ਤੋਂ 20 ਹਜ਼ਾਰ ਅਤੇ ਚਲਦੇ ਟਰੈਕਟਰ ਦਾ ਇੰਜਣ ਜਾਮ ਹੋ ਜਾਣ ‘ਤੇ ਕਰੀਬ 50 ਤੋਂ 70 ਹਾਜ਼ਰ ਰੁਪਏ ਖਰਚ ਆਉਂਦਾ ਹੈ |

ਗਰਾਊਡ ‘ਚ ਚਲਦੇ ਟਰੈਕਟਰ ਨੂੰ ਗਰਮ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਆਪਣੇ ਨਾਲ 5 ਤੋਂ 15 ਮੁੰਡਿਆਂ ਨੂੰ ਪਾਣੀ ਮਾਰਨ ਲਈ ਨਾਲ ਲਿਆਣਾ ਪੈਂਦਾ ਹੈ, ਜਿੰਨ੍ਹਾਂ ਦੇ ਰੋਟੀ ਪਾਣੀ ‘ਤੇ 5 ਤੋਂ 10 ਹਜ਼ਾਰ ਖਰਚ ਆ ਜਾਂਦਾ ਹੈ | ਕੁੱਲ ਮਿਲਾ ਕਿ ਨੌਜਵਾਨਾਂ ਵਲੋਂ ਪਾਲੇ ਜਾ ਰਹੇ ਇਹ ਸ਼ੌਕ ਘਾਟੇ ਦਾ ਸੋਦਾ ਹੀ ਜਾਪਦਾ ਹੈ |

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …