ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਚ ਬਾਲ ਦਿਵਸ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਏ ਜਾਣ ਦੇ ਹੁਕਮ ਜਾਰੀਕਰਨ।ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸਪਹੁੰਚਾਉਣਾ ਉਹਨਾਂ ਦਾ ਮਕਸਦ ਨਹੀਂ ਪਰ ਇਹ ਢੁਕਵਾਂ ਸਮਾਂ ਹੈ ਜਦੋਂ ਦੁਨੀਆਂ ਜਾਣੇ ਕਿ ਭਾਰਤ ਦਾ ਇਤਿਹਾਸ ਕੀ ਹੈ ।ਉਹਨਾਂ ਕਿਹਾ ਕਿ ਵਿਸ਼ਵ ਨੇ ਭਾਰਤ ਨੂੰ ਵਿਕਸਤ ਮੁਲਕ ਬਣਾਉਣਵਾਸਤੇ ਆਪ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਸਲਾਹਿਆ ਹੈ ਤੇ ਹਰ ਵਿਸ਼ਵ ਆਗੂ ਤੇ ਸੰਸਥਾ ਨੇ ਆਪ ਦੇ ਵਿਅਕਤੀਗਤ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ ਹੈ।ਉਹਨਾਂ ਕਿਹਾ ਕਿ ਤੁਹਾਡੇ ਨਾਲੋਂ ਚੰਗੀ ਤਰਾਂ ਇਸ ਮਾਮਲੇ ਨੂੰ ਕੋਈ ਹੋਰ ਨਹੀਂ ਸਮਝ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵੱਲੋਂ ਦੇਸ਼ ਦੀ ਸੁਰੱਖਿਆ ਖਾਤਰ ਕੀਤੇ ਇਸ ਸਰਵ ਉਚ ਬਲਿਦਾਨਵਰਗੀ ਹੋਰ ਕੋਈ ਉਦਾਹਰਣ ਦੁਨੀਆਂ ਵਿਚ ਨਹੀਂ ਮਿਲਦੀ।
ਉਹਨਾਂ ਕਿਹਾ ਕਿ ਇਹ ਫੈਸਲਾ ਲੈਣਾ ਇਸ ਵਾਸਤੇ ਵੀ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਦੱਸ ਸਕੀਏ ਕਿਭਾਰਤ ਦਾ ਇਤਿਹਾਸ ਕੀ ਹੈ ਅਤੇ ਕਿਵੇਂ ਛੋਟੀ ਉਮਰੇ ਸਾਹਿਬਜ਼ਾਦਿਆਂ ਨੇ ਸ਼ਾਂਤੀ, ਨਿਆਂ ਤੇ ਦੇਸ਼ ਦੇ ਧਰਮ ਦੀ ਰਾਖੀ ਵਾਸਤੇ ਆਪਣੀ ਕੁਰਬਾਨੀ ਦਿੱਤੀ।
ਸ੍ਰੀ ਸਿਰਸਾ ਨੇ ਉਹਨਾਂ ਦਾ ਧਿਆਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਤੇ ਦਿੱਤੀ ਸ਼ਹਾਦਤ ਵੱਲ ਦੁਆਇਆ ਜਿਹਨਾਂ ਨੇਇਸ ਦੇਸ਼ ਦੇ ਮਾਣ ਸਨਮਾਨ ਵਾਸਤੇ ਆਪਣਾ ਬਲਿਦਾਨ ਦੇ ਦਿੱਤਾ ਉਹ ਵੀ ਉਸ ਵੇਲੇ ਜਦੋਂ ਦੇਸ਼ ਵਿਚ ਤਾਨਾਸ਼ਾਹੀ ਰਾਜ ਸੀ, ਅਨਿਆਂ ਤੇ ਹਰ ਪਾਸੇ ਹਫੜਾ ਦਫੜੀ ਦਾ ਮਾਹੌਲ ਸੀ।ਮੁਗਲਬਾਦਸ਼ਾਹ ਔਰੰਗਜੇਬ ਦੇ ਅੱਗੇ ਕੋਈ ਵੀ ਟਿਕਣ ਲਈ ਤਿਆਰ ਨਹੀਂ ਸੀ ਸਿਵਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹਨਾਂ ਨੇ ਮਨੁੱਖਤਾ ਖਾਤਰ ਆਪਣਾ ਬਲਿਦਾਨ ਦਿੱਤਾ ਤੇ ਉਹਨਾਂਦੇ ਨਕਸ਼ੇ ਕਦਮ ‘ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪੋਤੇ ਯਾਨੀ ਚਾਰ ਸਾਹਿਬਜ਼ਾਦੇ ਚੱਲੇ ਤੇ ਸ਼ਹਾਦਤ ਦਿੱਤੀਇਸਦੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਚਮਕੌਰ ਸਾਹਿਬ ਦੀ ਲਡਾਈ ਦਸੰਬਰ 1704 ਵਿਚ ਲੜੀ ਗਈ ਜਿਸ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇਸਾਹਿਬਜ਼ਾਦਾ ਜੁਝਾਰ ਸਿੰਘ ਜੋ ਕਿ ਕ੍ਰਮਵਾਰ 18 ਤੇ 14 ਵਰਿਆਂ ਦੇ ਸਨ ਨੇ 40 ਸਿੱਖ ਯੋਧਿਆਂ ਦੇ ਨਾਲ ਮੁਗਲ ਫੌਜ ਨਾਲ ਚਮਕੌਰ ਸਾਹਿਬ ਵਿਖੇ ਲੜਾਈ ਲੜੀ। ਇਸ ਲੜਾਈ ਵਿਚਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ।
ਉਹਨਾਂ ਦੱਸਿਆ ਕਿ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੋ ਕਿ ਸਿਰਫ 6 ਤੇ 9 ਸਾਲ ਦੇ ਸਨ ਨੂੰ ਉਦੋਂ ਦੀਵਾਰ ਵਿਚ ਚਿਣਵਾ ਦਿੱਤਾ ਗਿਆਜਦੋਂ ਉਹਨਾਂ ਨੇ ਇਸਲਾਮ ਧਰਮ ਕਬੂਲਣ ਤੋਂ ਇਨਕਾਰ ਕਰ ਦਿੱਤਾ।ਇਹਨਾਂ ਸਾਰਿਆਂ ਨੇ ਛੋਟੀ ਉਮਰ ਵਿਚ ਹੀ ਕੁਰਬਾਨੀ ਦਿੱਤੀ।
Check Also
मौत को छोड़ कर सभी रोगों को जड़ से खत्म कर देती है यह चीज
दक्षिण भारत में साल भर फली देने वाले पेड़ होते है. इसे सांबर में डाला …