Breaking News

ਮੁਫ਼ਤ ਬਿਜਲੀ ਬਣੀ ਗਲੇ ਦੀ ਹੱਡੀ, ਕੈਪਟਨ ਸਰਕਾਰ ਲੈ ਸਕਦੀ ਇਹ ਸਖ਼ਤ ਫੈਸਲੇ

 

ਚੰਡੀਗੜ੍ਹ : ਖੇਤੀ ਪ੍ਰਧਾਨ ਸੂਬੇ ਦੇ 15 ਲੱਖ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਦੇਣਾ ਇਸ ਸਮੇਂ ਪੰਜਾਬ ਦੀ ਕਾਂਗਰਸ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ ਅਤੇ ਵਿੱਤੀ ਸੰਕਟ ਵਿਚ ਘਿਰੀ ਇਸ ਸਰਕਾਰ ਦੇ ਅਧਿਕਾਰੀ ਪਿਛਲੇ ਅੱਠ ਮਹੀਨੇ ਤੋਂ ਇਸ ਪਾਸੇ ਗੰਭੀਰਤਾ ਨਾਲ ਯੋਜਨਾ ਬਣਾ ਰਹੇ ਹਨ ਕਿ ਕਿਵੇਂ ਇਸ ਨੂੰ ਘੱਟ ਕਰ ਕੇ ਨਿਯਮਬੱਧ ਢੰਗ ਨਾਲ ਲਾਗੂ ਕੀਤਾ ਜਾਵੇ।Image result for ਕਾਂਗਰਸ ਸਰਕਾਰ

ਕਾਂਗਰਸ ਸਰਕਾਰ ਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੁਕਤੇ ‘ਤੇ ਗੰਭੀਰਤਾ ਨਾਲ ਫ਼ੈਸਲਾ ਲੈਣਾ ਚਾਹੁੰਦੇ ਹਨ। ਫ਼ਾਰਮੂਲਾ ਤਿਆਰ ਕਰ ਕੇ 15 ਲੱਖ ਟਿਊਬਵੈੱਲਾਂ ਦੀ ਗਿਣਤੀ ਨੂੰ 12 ਲੱਖ ‘ਤੇ ਲਿਆਉਣ ਅਤੇ ਸਬਸਿਡੀ ਵੀ ਅੱਠ ਹਜ਼ਾਰ ਕਰੋੜ ਤੋਂ ਘਟਾ ਕੇ ਪੰਜ ਹਜ਼ਾਰ ਕਰੋੜ ਤਕ ਕਰਨ ਦੀ ਹਾਮੀ ਇਹ ਸਰਕਾਰ ਛੋਟੇ ਕਿਸਾਨਾਂ ਨੂੰ ਹੀ ਮਦਦ ਜਾਰੀ ਰੱਖਣ ਲਈ ਵਚਨਬੱਧ ਹੈ।ਸੂਤਰਾਂ ਮੁਤਾਬਕ ਕਿਸਾਨ ਯੂਨੀਅਨਾਂ, ਖੇਤੀ ਮਾਹਰਾਂ ਅਤੇ ਹੋਰ ਵਿਚਾਰਕਾਂ ਨਾਲ ਵੀ ਚਰਚਾ ਕੀਤੀ ਜਾਵੇਗੀ।Image result for ਕਾਂਗਰਸ ਸਰਕਾਰ ਇਹ ਵੀ ਪਤਾ ਲੱਗਾ ਹੈ ਕਿ ਇਹ ਨਵਾਂ ਫ਼ਾਰਮੂਲਾ ਅਗਲੇ ਸਾਲ ਇਕ ਅਪ੍ਰੈਲ ਤੋਂ ਲਾਗੂ ਹੋ ਸਕੇਗਾ ਕਿਉਂਕਿ ਪ੍ਰਤੀ ਏਕੜ, ਵੱਖ-ਵੱਖ ਬੀਜੀ ਗਈ ਫ਼ਸਲ ਲਈ ਪਾਣੀ ਕਿੰਨਾ ਚਾਹੀਦਾ ਹੈ, ਮਾਲਵਾ, ਮਾਝਾ, ਦੋਆਬਾ ਇਲਾਕਿਆਂ ਵਿਚ ਜ਼ਮੀਨ ਹੇਠੋਂ ਕਿੰਨੇ ਹੌਰਸ ਪਾਵਰ ਦੀ ਮੋਟਰ ਪਾਣੀ ਕਢੇਗੀ, ਕਿੰਨੀ ਬਿਜਲੀ ਲਗਦੀ ਹੈ, ਇਸ ਸਬੰਧੀ ਨਵਾਂ ਸਿਸਟਮ ਤੈਅ ਹੋਣਾ ਹੈ।ਦਸਣਾ ਬਣਦਾ ਹੈImage result for ਟਿਊਬਵੈੱਲਾਂ ਕਿ ਨਵੀਂ ਖੇਤੀ ਨੀਤੀ ਵੀ ਤਿਆਰ ਹੋ ਰਹੀ ਹੈ ਜਿਸ ਦਾ ਮੁੱਖ ਮੰਤਵ ਕਿਸਾਨ ਦੀ ਆਮਦਨ ਵਧਾਉਣਾ ਹੈ, ਫ਼ਸਲੀ ਵਿਭਿੰਨਤਾ ਵਲ ਧਿਆਨ ਦੇਣਾ, ਦਾਲਾਂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਜ਼ਿਆਦਾ ਪੈਦਾ ਕਰਨਾ ਅਤੇ ਝੋਨੇ, ਕਣਕ ਦੇ ਚੱਕਰ ਵਿਚੋਂ ਕਿਸਾਨਾਂ ਨੂੰ ਕਢਣਾ ਹੈ।ਜਾਣਕਾਰੀ ਮੁਤਾਬਕ ਉੱਚ ਪੱਧਰ ਦੇ ਅਧਿਕਾਰੀਆਂ ਦੀ ਬੈਠਕ ਵਿੱਚ ਕਿਸਾਨਾਂ ਦੇ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਜਾਰੀ ਰੱਖਣ, ਇਸ ਨੂੰ ਨੇਮਬੱਧ ਕਰਨ, ਕੋਈ ਫ਼ਾਰਮੂਲਾ ਤਿਆਰ ਕਰਨ, ਬਿਜਲੀ ਕਾਰਪੋਰੇਸ਼ਨ ਨੂੰ ਸਬਸਿਡੀ ਦੇਣ ਦੀ ਥਾਂ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ, ਪੰਜ ਏਕੜ ਤੋਂ ਸੱਤ ਏਕੜ ‘ਤੇ ਸਿਰਫ਼ ਇਕ ਟਿਊਬਵੈੱਲ ਲਈ ਸਬਸਿਡੀ ਤੈਅ ਕਰਨ,Image result for ਟਿਊਬਵੈੱਲਾਂ ਬਿਨਾਂ ਕਿਸੇ ਟਿਊਬਵੈੱਲ ਤੋਂ ਖੇਤੀ ਕਰਨ ਵਾਲੇ ਕਿਸਾਨ ਨੂੰ ਪਾਣੀ ਦੇਣ ਦਾ ਪ੍ਰਤੀ ਘੰਟਾ ਰੇਟ ਤੈਅ ਕਰਨ ਆਦਿ ਬਾਰੇ ਚਰਚਾ ਹੋਈ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …