Breaking News

ਰੂੜੀ ਦੀ ਖਾਦ ਤੋਂ 100% ਵੱਧ ਫਾਇਦੇਮੰਦ ਗੰਢੋਇਆਂ ਦੀ ਖਾਦ ਕਿਵੇਂ ਤਿਆਰ ਕਰੀਏ

 

 

ਰੂੜੀ ਦੀ ਖਾਦ ਫਸਲਾਂ ਲਈ ਲਾਭਦਾਇਕ ਮੰਨੀ ਜਾਂਦੀ ਹੈ, ਪਰ ਇਸ ਖਾਦ ਨੂੰ ਤਿਆਰ ਕਰਨ ‘ਚ ਕਈ ਸਾਲ ਲੱਗ ਜਾਂਦੇ ਨੇ। ਅੱਜ ਤੁਹਾਨੂੰ ਦੱਸਦੇ ਇਕ ਅਜਿਹੀ ਕਿਰਸ਼ਮਾਈ ਖਾਦ ਬਾਰੇ ਜੋ ਰੂੜੀ ਦੀ ਖਾਦ ਨਾਲੋਂ ਕਿੱਤੇ ਵੱਧ ਫਾਇਦੇਮੰਦ ਤਾਂ ਹੁੰਦੀ ਹੀ ਹੈ ਨਾਲ ਹੀ ਇਹ ਖਾਦ ਤਿਆਰ ਕਰਨ ‘ਚ ਸਾਲਾਂ ਦਾ ਨਹੀਂ ਬਲਕਿ ਦਿਨਾਂ ਦਾ ਸਮਾਂ ਲੱਗਦਾ ਹੈ।Image result for ਖਾਦ ਗੰਡੋਇਆਂ

ਇਸ ਕਿਰਸ਼ਮਾਈ ਖਾਦ ਦਾ ਨਾਂ ਹੈ ਵਰਮੀ ਕੰਪੋਸਟ ਖਾਦ ਹੈ। ਮੋਹਾਲੀ ਦਾ ਕਿਸਾਨ ਹਰਜਿੰਦਰ ਸਿੰਘ ਇਸ ਖਾਦ ਨੂੰ ਤਿਆਰ ਕਰਦਾ ਹੈ ਜਿਹੜੀ ਮਿੱਟੀ ਦੀ ਉਪਜਾਉ ਸ਼ਕਤੀ ਵਧਾਉਣ ਦੇ ਨਾਲ-ਨਾਲ ਫਸਲਾਂ ਦੀ ਉਪਜ਼ ਚ ਵੀ ਵਾਧਾ ਕਰਦੀ ਹੈ। ਇਹ ਖਾਦ ਗੰਡੋਇਆਂ ਵੱਲੋਂ ਤਿਆਰ ਕੀਤੀ ਜਾਂਦੀ ਹੈ। ਗਲੇ-ਸੜੇ ਪੱਤੇ ਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਖਾ ਕੇ ਗੰਡੋਏ ਇਸ ਖਾਦ ਨੂੰ ਤਿਆਰ ਕਰਦੇ ਹਨ। ਇਸ ਖਾਦ ਦੇ ਅਨੇਕਾਂ ਫਾਇਦੇ ਹੋਣ ਕਾਰਨ ਹੀ ਮੋਹਾਲੀ ਦਾ ਕਿਸਾਨ ਹਰਜਿੰਦਰ ਸਿੰਘ ਵਰਮੀ ਕੰਪੋਸਟ ਖਾਦ ਨੂੰ ਆਪਣੇ ਖੇਤ ਵਿਚ ਤਿਆਰ ਕਰਦਾ ਹੈ।Image result for ਖਾਦ ਗੰਡੋਇਆਂ

ਇੰਨ੍ਹਾਂ ਹੀ ਨਹੀਂ ਗੰਡੋਇਆਂ ਦੀ ਖਾਦ ਬਜ਼ਾਰ ਵਿਚ ਵੇਚੀ ਵੀ ਜਾ ਸਕਦੀ ਹੈ, ਜਿਸ ਦਾ ਮੁੱਲ ਤਕਰੀਬਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਹੈ। ਇਹ ਖਾਦ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਦੀ ਹੈ। ਇਸ ਖਾਦ ਦੀ ਵਰਤੋਂ ਫਲਾਂ ਲਈ ਵੀ ਕੀਤੀ ਜਾਂਦੀ ਹੈ। ਇਹ ਖਾਦ ਫਲਾਂ ਵਿਚ ਮਿਠਾਸ ਵਧਾਉਣ ਦਾ ਕੰਮ ਕਰਦੀ ਹੈ ਅਤੇ ਫਲਾਂ ਨੂੰ ਕਈ ਦਿਨ ਖਰਾਬ ਵੀ ਨਹੀਂ ਹੋਣ ਦਿੰਦੀ।Image result for ਕੰਪੋਸਟ ਖਾਦ

ਵਰਮੀ ਕੰਪੋਸਟ ਖਾਦ ਜ਼ਮੀਨ ਦਾ ਜੈਵਿਕ ਮਾਦਾ ਵਧਾਉਂਦੀ ਹੈ ਜਿਸ ਨਾਲ ਬੂਟਿਆਂ ਵਿਚ ਪ੍ਰਤੀਰੋਧਕ ਸ਼ਕਤੀ ਦਾ ਵਾਧਾ ਹੁੰਦਾ ਹੈ। ਇਸ ਖਾਦ ਦੀ ਵਰਤੋਂ ਨਾਲ ਬੂਟਿਆਂ ਨੂੰ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਬਚਾਇਆ ਜਾ ਸਕਦਾ ਹੈ। ਵਰਮੀ ਕੰਪੋਸਟ ਖਾਦ ਪਾਉਣ ਨਾਲ ਮਿੱਟੀ ਵਿਚ ਪਾਣੀ ਸਮਾਉਣ ਦੀ ਸਮਰਥਾ ਵਧਦੀ ਹੈ, ਜਿਸ ਕਰਕੇ ਪਾਣੀ ਦੀ ਬੱਚਤ ਹੁੰਦੀ ਹੈ। ਵਰਮੀ ਕੰਪੋਸਟ ਖਾਦ ਦੀ ਵਰਤੋਂ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਅਤੇ ਸਿਊਂਕ ਦੇ ਹਮਲੇ ਤੋਂ ਵੀ ਫ਼ਸਲ ਦਾ ਬਚਾਅ ਰਹਿੰਦਾ ਹੈ।Image result for ਕੰਪੋਸਟ ਖਾਦ

ਵਰਮੀ ਕੰਪੋਸਟ ਲਈ ਵਰਤਿਆ ਜਾਣ ਵਾਲਾ ਗੋਹਾ 5-6 ਦਿਨ ਪੁਰਾਣਾ ਹੋਣਾ ਚਾਹੀਦਾ ਹੈ। ਇਸ ਗੋਹੇ ‘ਚ ਪਾਣੀ ਪਾ ਕੇ ਇਸ ਨੂੰ ਠੰਢਾ ਕਰਨਾ ਚਾਹੀਦਾ ਹੈ। ਠੰਢਾ ਹੋਣ ਤੋਂ ਬਾਅਦ ਇਸ ਵਿਚ 25-30 ਗੰਡੋਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਪਾਓ। 10 ਫੁੱਟ ਲੰਬੀ ਅਤੇ 4 ਫੁੱਟ ਚੌੜੀ ਕਿਆਰੀ ਲਈ ਤਕਰੀਬਨ 1000-1200 ਦੇ ਕਰੀਬ ਗੰਡੋਇਆਂ ਦੀ ਲੋੜ ਪੈਂਦੀ ਹੈ। ਕਿਆਰੀ ਨੂੰ ਬੋਰੀਆਂ ਨਾਲ ਢਕਣ ‘ਤੇ ਜ਼ਮੀਨ ‘ਚ ਹਨੇਰਾ ਹੋ ਜਾਂਦਾ ਹੈ। ਗੰਡੋਏ ਹਨੇਰੇ ਵਿਚ ਜ਼ਿਆਦਾ ਕੰਮ ਕਰਦੇ ਹਨ ਤੇ ਨਾਲ ਹੀ ਪੰਛੀਆਂ ਦੀ ਮਾਰ ਤੋਂ ਵੀ ਬਚੇ ਰਹਿੰਦੇ ਹਨ।Image result for compost khad

ਸੂਬੇ ਚ ਡੇਅਰੀ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਲਈ ਇਹ ਵਰਮੀ ਕੰਪੋਸਟ ਖਾਦ ਵਰਦਾਨ ਸਾਬਤ ਹੋ ਸਕਦੀ ਹੈ। ਕੌਮੀ ਬਾਗਬਾਨੀ ਮਿਸ਼ਨ ਅਧੀਨ 600 ਵਰਗ ਫੁੱਟ ਦਾ ਵਰਮੀ ਕੰਪੋਸਟ ਯੂਨਿਟ ਲਗਾਉਣ ‘ਤੇ ਸੂਬੇ ਦਾ ਬਾਗਬਾਨੀ ਵਿਭਾਗ ਵੱਲੋਂ 50 ਫ਼ੀਸਦੀ ਯਾਨਿ 30 ਹਜ਼ਾਰ ਰੁਪਏ ਦਿੱਤਾ ਜਾਂਦਾ ਹੈ। ਵਰਮੀ ਕੰਪੋਸਟ ਯੂਨਿਟ ਲਗਾਉਣ ‘ਚ ਦਿਲਚਸਪੀ ਰੱਖਣ ਵਾਲੇ ਕਿਸਾਨ ਆਪਣੇ ਜ਼ਿਲ੍ਹੇ ਦੇ ਬਾਗਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।ਹਾਲਾਂਕਿ ਕਿਸਾਨ ਇਸ ਖਾਦ ਤੇ ਹੋਰ ਸਬਸਿਡੀ ਦੀ ਮੰਗ ਕਰ ਰਹੇ ਨੇ।Image result for compost khad

ਦੁਨੀਆ ਦੇ ਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਬਿਨ ਨੇ ਲਿਖਿਆ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਮਨੁੱਖ ਤਾਂ ਕੀ, ਕੋਈ ਵੀ ਪਸ਼ੂ-ਪੰਛੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਉਹ ਕੰਮ ਨਹੀਂ ਕਰ ਸਕਦਾ ਜੋ ਗੰਡੋਏ ਕਰ ਸਕਦੇ ਹਨ। ਅੱਜ ਕੁਦਰਤ ਦੀ ਖੇਤੀ ਨੂੰ ਛਿੱਕੇ ਟੰਗ ਕੇ ਰਸਾਇਣਕ ਖੇਤੀ ਦੁਆਰਾ ਤਿਆਰ ਕੀਤੇ ਖਾਣ ਵਾਲੇ ਪਦਾਰਥ ਮਨੁੱਖੀ ਸਿਹਤ ਨੁੰ ਨੁਕਸਾਨ ਪਹੁੰਚਾ ਰਹੇ ਹਨ। ਅਜਿਹੇ ਦੌਰ ‘ਚ ਗੰਢੋਇਆਂ ਦੀ ਖਾਦ ਕਿਸਾਨਾਂ ਦੇ ਨਾਲ ਨਾਲ ਕੁਦਰਤ ਲਈ ਵੀ ਲਾਭਕਾਰੀ ਹੈ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …