Breaking News

ਸਮੇ ਸਿਰ ਜੇਰ ਪਵਾਉਣ ਲਈ ਕਾੜਾ ਬਣਾਉਣ ਦਾ ਤਰੀਕਾ

 

 

ਪੰਜਾਬ ਵਿੱਚ ਆਮ ਤੌਰ ਤੇ ਪਿੰਡਾਂ ਵਿੱਚ ਰਵਾਇਤੀ ਤਰੀਕੇ ਨਾਲ ਪਸ਼ੂ ਪਾਲਦੇ ਹਨ, ਪਰ ਅੱਜਕਲ ਬਹੁਤ ਸਾਰੇ ਅਜਿਹੇ ਕਿਸਾਨ ਵੀਰ ਵੀ ਹਨ ਜਿੰਨਾਂ ਨੂੰ ਲਵੇਰੀਆਂ ਨੂੰ ਸੂਣ ਤੋਂ ਬਾਅਦ ਪਿਆਏ ਜਾਣ ਵਾਲੇ ਕਾੜੇ ਨੂੰ ਸਹੀ ਤਰੀਕੇ ਨਾਲ ਬਣਾਉਣ ਦੀ ਵਿਧੀ ਨਹੀ ਪਤਾ।Image result for ਮੱਝ

ਅੱਜ ਕਾੜਾ ਬਣਾਉਣ ਦੀ ਵਿਧੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਦੋਸਤੋ ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ। ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ।Image result for ਮੱਝ

ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ। ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ।Image result for ਮੱਝ

ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ। ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ । ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ।Image result for ਮੱਝ

ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ।

ਇਸ ਕਾੜੇ ਨਾਲ ਲਵੇਰੀ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ।

ਇਸ ਕਾੜੇ ਨਾਲ ਲਵੇਰੀ ਦੀ ਪਾਚਨ ਸ਼ਕਤੀ ਵਧਦੀ ਹੈ ਤੇ ਅੰਦਰੂਨੀ ਤਾਕਤ ਮਿਲਦੀ ਹੈ ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …