Breaking News

ਹੁਣ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਲੱਭਿਆਂ ਵੀ ਨਹੀਂ ਲੱਭਣੀ

ਸੁਨਣ ਵਿਚ ਭਾਵੇਂ ਅਜੀਬ ਜਾ ਲੱਗਦਾ ਹੈ ਪਰ ਇਹ ਸੱਚ ਹੈ ਕਿਸਾਨਾਂ ਨੂੰ ਹੁਣ ਪਰਾਲੀ ਖੇਤਾਂ ਵਿੱਚ ਲੱਭਿਆਂ ਵੀ ਨਹੀਂ ਲੱਭਣੀ , ਕਿਓਂਕਿ ਹੁਣ ਪਰਾਲੀ ਦੀ ਮੰਗ ਵੱਧ ਜਾਣੀ ਹੈ ਜਿਸਦਾ ਮੁੱਖ ਕਾਰਨ ਹੈ ਕੇ ਹੁਣ ਆਖਰਕਾਰ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਤਿਆਰ ਕਰਨ ਦਾ ਤਰੀਕਾ ਲੱਭ ਲਿਆ ਗਿਆ ਹੈ, ਜਿਸ ਨਾਲ ਬਾਇਓਗੈਸ ਅਧਾਰਿਤ ਹਰੇਕ ਜ਼ਿਲ੍ਹੇ ‘ਚ 42 ਬਿਜਲੀ ਘਰ ਸਥਾਪਿਤ ਕੀਤੇ ਜਾਣਗੇ |

ਪੰਜਾਬ ‘ਚ ਖੇਤੀ ਖੇਤਰ ਨੂੰ ਨਵੀਂ ਦਿਸ਼ਾ ਦੇਣ ਲਈ ਝੋਨਾ ਖੇਤੀ ਪ੍ਰਬੰਧਨ ਦੇ ਮਾਧਿਆਮ ਦੁਆਰਾ ਟਿਕਾਊ ਖੇਤੀ ਤੇ ਰੁਜਗਾਰ ਲਈ ਇਕ ਨਵੀਂ ਪਹਿਲਕਦਮੀ ਕੀਤੀ ਜਾ ਰਹੀ ਹੈ | ਇਸ ਸਵਦੇਸ਼ੀ ਤਕਨੀਕ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਹੋ ਸਕਦੀ ਹੈ ਤੇ ਪੇਂਡੂ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ | ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ‘ਚ ਏਸ਼ੀਆ ਦਾ ਪਹਿਲਾ ਬਾਇਓਗੈਸ ਆਧਾਰਿਤ ਬਿਜਲੀ ਘਰ ਆਈ.ਆਈ.ਟੀ ਦਿੱਲੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਚੱਲ ਰਿਹਾ ਹੈ, ਜਿਸ ‘ਚ 100 ਫੀਸਦੀ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ | ਇਥੇ 10 ਟਨ ਪਰਾਲੀ ਨਾਲ ਕਰੀਬ 4,000 ਘਣ ਮੀਟਰ ਬਾਇਓਗੈਸ ਪੈਦਾ ਹੁੰਦੀ ਹੈ ਜਿਸ ਨਾਲ 1 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ |

ਸੰਪੂਰਨ ਐਗਰੀ ਵੈਂਚਰ ਪ੍ਰਾ: ਲਿ: (ਐਸ.ਏ.ਵੀ.ਪੀ.ਐਲ) ਦੇ ਪ੍ਰਬੰਧ ਨਿਰਦੇਸ਼ਕ ਸੰਜੀਵ ਨਾਗਪਾਲ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਬਿਲਕੁਲ ਬੰਦ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸਾਡੇ ਵਾਤਾਵਰਣ ਤੇ ਖੇਤੀ ਦਾ ਸੰਤੁਲਨ ਕਾਇਮ ਰਹਿ ਸਕਦਾ ਹੈ | ਇਸ ਨਾਲ ਮਿੱਟੀ ਦੀ ਉਤਪਾਦਿਕਤਾ ‘ਚ ਵਾਧਾ ਹੋ ਸਕਦਾ ਹੈ ਤੇ ਖੇਤੀ ਲਈ ਕੀੜੇਮਾਰ ਦਵਾਈਆਂ ਤੇ ਰਸਾਇਣਕ ਖਾਦਾਂ ਦੀ ਵਰਤੋਂ ‘ਚ ਵੀ ਕਮੀ ਆਵੇਗੀ | ਉਨ੍ਹਾਂ ਦੱਸਿਆ ਕਿ ਇਸ ਨਾਲ ਪ੍ਰਦੂਸ਼ਣ ਘੱਟੇਗਾ ਤੇ ਜੈਵਿਕ ਊਰਜਾ ਦਾ ਉਤਪਾਦਨ ਵੱਧ ਸਕਦਾ ਹੈ |

ਉਨ੍ਹਾਂ ਦੱਸਿਆ ਕਿ ਕੰਪਨੀ ਦੀ ਪਹਿਲੇ ਪੜਾਅ ‘ਚ ਹਰੇਕ ਜ਼ਿਲ੍ਹੇ ‘ਚ 42 ਪ੍ਰੋਜੈਕਟ ਸਥਾਪਿਤ ਕਰਨ ਦੀ ਯੋਜਨਾ ਹੈ ਤੇ ਹਰੇਕ ਪ੍ਰੋਜੈਕਟ 30 ਲੋਕਾਂ ਦੇ ਕੰਮ ਕਰਨ ਤੇ 30 ਹੋਰ ਲੋਕਾਂ ਨੂੰ ਪਰਾਲੀ ਨੂੰ ਇੱਕਠਾ ਕਰਨ ਆਦਿ ਦਾ ਕੰਮ ਮਿਲੇਗਾ | ਪੰਜਾਬ ‘ਚ ਕੰਪਨੀ ਦੀ 3,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ ਤੇ ਜਿਸ ਲਈ ਬੁਨਿਆਦੀ ਢਾਂਚੇ ਤੇ ਸੀ.ਐਨ.ਜੀ.ਦੀ ਵੰਡ ਆਦਿ ਕੀਤੀ ਜਾਣੀ ਹੈ ਤੇ ਇਹ ਯੋਜਨਾ ਅਗਲੇ 3 ਸਾਲਾਂ ‘ਚ ਪੂਰੀ ਹੋ ਜਾਵੇਗੀ |

 

ਹਰੇਕ ਪ੍ਰੋਜੈਕਟ ‘ਚ ਰੋਜ਼ਾਨਾ 70 ਟਨ ਪਰਾਲੀ ਦੀ ਵਰਤੋਂ ਹੋਵੇਗੀ ਤੇ ਹਰੇਕ 2,500 ਟਨ ਪਰਾਲੀ ਦੇ ਪ੍ਰਬੰਧਨ ਨਾਲ 20 ਨੌਕਰੀਆਂ ਪੈਦਾ ਹੋਣਗੀਆਂ | ਇਸ ਤਰ੍ਹਾਂ ਪੰਜਾਬ ਤੇ ਹਰਿਆਣੇ ‘ਚ 30 ਲੱਖ ਟਨ ਪਰਾਲੀ ਦੀ ਵਰਤੋਂ ਹੋਣ ਨਾਲ 3.5 ਲੋਕਾਂ ਨੂੰ ਨੌਕਰੀਆਂ ਮਿਲੇਗੀ ਤੇ ਕਰੀਬ 3 ਲੱਖ ਅਪ੍ਰਤੱਖ ਰੁਜਗਾਰ ਦੇ ਮੌਕੇ ਪੈਦਾ ਹੋਣਗੇ | ਜੇ.ਐਕਸ.ਐਨਰਜੀ ਇਸ ਊਰਜਾ ਕੰਪਨੀ ਦੀ ਸਹਿਯੋਗੀ ਕੰਪਨੀ ਹੈ ਜੋ ਬਾਇਓ ਤੇ ਸੀ.ਐਨ.ਜੀ ਪੌਦਿਆਂ ਦਾ ਪ੍ਰਬੰਧਨ ਤੇ ਸੰਚਾਲਨ ਕਰੇਗੀ|Image result for biogas plant

Thanks for watching & reading our post , hope you like all post . We do not own copyright of this material , Image result for biogas plantall my post taken by different source like youtube, daily motion or different news website. Image result for biogas plantWe do not use any copyrighted material in my site. If you found any copyright material then go to our contact us page and send claim to us. Image result for biogas plantWe will remove copyright post as soon as earlier.We are not posted any type of fake news , all post are proper evidence that are real . Image result for biogas plantIf any person found that my post is fake news then also send your query with proof .Image result for biogas plantOur aim to provide fresh & good material to you , we wants to give fast & viral news who viral in social media .Image result for biogas plant Also our post full fill facebook & google policies. We are not gather any personal information when you visit our website. Image result for biogas plantOnly third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …