Breaking News

ਕਿਸਾਨ ਮੁੜ ਹੋਏ ਐਸਕੋਰਟ ਟਰੈਟਕਰ ਦੇ ਦੀਵਾਨੇ, ਤੋੜਿਆ ਪਿਛਲਾ ਰਿਕਾਰਡ

ਕਿਸਾਨ ਮੁੜ ਹੋਏ ਐਸਕੋਰਟ ਟਰੈਟਕਰ ਦੇ ਦੀਵਾਨੇ, ਤੋੜਿਆ ਪਿਛਲਾ ਰਿਕਾਰਡ

ਖ਼ਬਰ

ਨਵੀਂ ਦਿੱਲੀ: ਪਿਛਲੇ ਮਹੀਨੇ ਯਾਨੀ ਅਕਤੂਬਰ ‘ਚ ਐਸਕੋਰਟ ਦੇ ਟਰੈਕਟਰਾਂ ਦੀ ਵਿਕਰੀ ਚੰਗੀ ਹੋਈ ਹੈ। ਇਸ ਦੌਰਾਨ ਇਨ੍ਹਾਂ ਟਰੈਕਟਰਾਂ ਦੀ ਵਿਕਰੀ 13.8 ਫੀਸਦੀ ਵਧ ਕੇ 10,205 ‘ਤੇ ਪਹੁੰਚ ਗਈ।Image result for escort tractor ਯਾਨੀ ਪਿਛਲੇ ਮਹੀਨੇ ਕਿਸਾਨਾਂ ਨੇ ਐਸਕੋਰਟ ਟਰੈਕਟਰ ਕਾਫ਼ੀ ਪਸੰਦ ਕੀਤੇ ਹਨ। 10,205 ‘ਚੋਂ 204 ਟਰੈਕਟਰ ਉਸ ਨੇ ਐਕਸਪੋਰਟ ਕੀਤੇ ਹਨ।ਪਿਛਲੇ ਸਾਲ ਦੇ ਇਸੇ ਮਹੀਨੇ ਕੰਪਨੀ ਨੇ ਕੁੱਲ 8,970 ਟਰੈਕਟਰ ਵੇਚੇ ਸਨ। ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚੀ ‘ਚ ਐਸਕੋਰਟ ਲਿਮਟਿਡ ਨੇ ਕਿਹਾ ਕਿ ਘਰੇਲੂ ਬਾਜ਼ਾਰ ‘ਚ ਉਸ ਦੀ ਟਰੈਕਟਰ ਵਿਕਰੀ 10,001 ‘ਤੇ ਰਹੀ, ਜੋ ਪਿਛਲੇ ਸਾਲ ਅਕਤੂਬਰ ‘ਚ 8,859 ਸੀ। ਇਸ ਦੌਰਾਨ ਉਸ ਦੀ ਬਰਾਮਦ ਕਰੀਬ ਦੁਗਣੀ ਹੋ ਕੇ 204 ਹੋ ਗਈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ‘ਚ 111 ਸੀ।Image result for escort tractor

ਉੱਥੇ ਹੀ, ਦੂਜੀ ਤਿਮਾਹੀ ‘ਚ ਐਸਕੋਰਟ ਦਾ ਮੁਨਾਫਾ ਦੁਗਣਾ ਤੋਂ ਜ਼ਿਆਦਾ ਵਧ ਕੇ 77.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ ‘ਚ ਐਸਕੋਰਟ ਦਾ ਮੁਨਾਫਾ 31.3 ਕਰੋੜ ਰੁਪਏ ਰਿਹਾ ਸੀ। ਐਸਕੋਰਟ ਦੇ ਨਤੀਜਿਆਂ ‘ਤੇ ਗੱਲ ਕਰਦੇ ਹੋਏ ਕੰਪਨੀ ਦੇ ਸੀ.ਈ.ਓ. ਭਰਤ ਮਦਾਨ ਨੇ ਕਿਹਾ ਕਿ ਦੂਜੀ ਤਿਮਾਹੀ ‘ਚ ਵਿਕਰੀ ਦੇ ਨਾਲ ਹੀ ਮੁਨਾਫਾ ਵਧਿਆ ਹੈ। ਇਸ ਦੇ ਇਲਾਵਾ ਕੰਪਨੀ ਲਾਗਤ ‘ਚ ਕਮੀ ਲਿਆਉਣ ਲਈ ਵੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਫਾਇਦਾ ਇਸ ਤਿਮਾਹੀ ‘ਚ ਮਿਲਿਆ ਹੈ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …