Breaking News

Video – ਪੰਜਾਬੀ’ ਤੋਂ ਬਾਅਦ ‘ਪਰਾਲੀ ਅਤੇ ਪ੍ਰਦੂਸ਼ਣ’ ਵੱਲ ਹੋਇਆ ਲੱਖਾ ਸਿਧਾਣਾ ..

ਫ਼ਰੀਦਕੋਟ: ਪੰਜਾਬੀ ਨੂੰ ਪਹਿਲ ਦਿਵਾਉਣ ਲਈ ਸਾਈਨ ਬੋਰਡਾਂ ‘ਤੇ ਕਾਲਖ਼ ਫੇਰਨ ਵਾਲਾ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਅੱਜਕਲ੍ਹ ਜੇਲ੍ਹ ‘ਚੋਂ ਪਰਾਲੀ ਦੀ ਸਮੋਗ ਦੇ ਫਿਕਰ ‘ਚ ਹੈ। ਉਹ ਜੇਲ੍ਹ ‘ਚੋਂ ਪਰਾਲੀ ਦੇ ਮਾਮਲੇ ਨੂੰ ਲੈ ਕੇ ਫੇਸਬੁੱਕ ‘ਤੇ ਲਾਈਵ ਹੋਇਆ ਹੈ। ਹਾਲਾਂਕਿ ਜੇਲ੍ਹ ‘ਚੋਂ ਉਸ ਦੇ ਲਾਈਵ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ ਪਰ ਉਸ ਨੇ ਜੇਲ੍ਹ ‘ਚੋਂ ਵੀ ਪੰਜਾਬ ਦੇ ਸਰੋਕਾਰਾਂ ਨਾਲ ਜੁੜੀ ਗੱਲ ਕੀਤੀ ਹੈ।

ਉਸ ਨੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹਰ ਰੋਜ਼ ਪੰਜਾਬ ਦੀਆਂ ਸੜਕਾਂ ‘ਤੇ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਸਭ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ। ਉਸ ਨੇ ਕਿਹਾ ਕਿ ਭਾਵੇਂ ਪਰਾਲੀ ਦੇ ਧੂੰਏਂ ਨੇ ਹਾਹਾਕਾਰ ਮਚਾ ਦਿੱਤੀ ਹੈ, ਪਰ ਇਸ ਵਿੱਚ ਸਿਰਫ਼ ਕਿਸਾਨਾਂ ਦਾ ਕਸੂਰ ਨਹੀਂ ਹੈ।

ਉਸ ਨੇ ਕਿਹਾ ਕਿ ਹੁਣ ਸਾਡੇ ਕੋਲ ਨੁਕਸ ਕੱਢਣ ਦਾ ਵੇਲਾ ਨਹੀਂ ਹੈ, ਬਲਕਿ ਪੰਜਾਬ ਉਪਰ ਮੰਡਰਾ ਰਹੇ ਪ੍ਰਦੂਸ਼ਣ ਦੇ ਬੱਦਲਾਂ ਨੂੰ ਹਟਾਉਣ ਲਈ ਸੰਜੀਦਗੀ ਨਾਲ ਯਤਨ ਕਰਨ ਦੀ ਲੋੜ ਹੈ। ਲੱਖਾ ਪਹਿਲਾਂ ਵੀ ਹੋਰ ਸਮਾਜਿਕ ਮਸਲਿਆਂ ‘ਤੇ ਲਗਾਤਾਰ ਟਿੱਪਣੀਆਂ ਕਰਦਾ ਰਹਿੰਦਾ ਹੈ ਪਰ ਪਿਛਲੇ ਦਿਨੀਂ ਉਹ ਮਾਂ ਬੋਲੀ ਪੰਜਾਬੀ ਲਈ ਚਲਾਈ ਮੁਹਿੰਮ ਕਰਕੇ ਚਰਚਾ ‘ਚ ਰਿਹਾ ਹੈ।ਉਸ ਨੂੰ ਜੇਲ੍ਹ ਵੀ ਮਾਂ ਬੋਲੀ ਸੰਘਰਸ਼ ਕਰਕੇ ਹੀ ਹੋਈ ਹੈ।

About admin

Check Also

मौत को छोड़ कर सभी रोगों को जड़ से खत्म कर देती है यह चीज

दक्षिण भारत में साल भर फली देने वाले पेड़ होते है. इसे सांबर में डाला …