Breaking News

ਅੰਨ੍ਹਦਾਤੇ ਨਾਲ ਧੱਕਾ ਕਿਉਂ ?

ਚੰਡੀਗੜ੍ਹ: ਖੇਤੀ ਦਾ ਸਹੀ ਮੰਡੀਕਰਨ ਨਾ ਹੋਣ ਕਾਰਨ ਕਿਸਾਨਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ ਪਰ ਦੂਜੇ ਪਾਸੇ ਵਾਪਰੀ ਚੋਖਾ ਮੁਨਾਫਾ ਕਮਾਉਂਦੇ ਹਨ। ਅਜਿਹਾ ਹੀ ਵਾਪਰ ਰਿਹਾ ਹੈ ਪੰਜਾਬ ਦੇ ਕਿੰਨੂ ਉਤਪਾਦਕਾਂ ਨਾਲ। ਮੰਡੀ ਵਿੱਚ ਵਾਪਰੀ ਤਾਂ ਚੰਗੇ ਭਾਅ ‘ਤੇ ਗਾਹਕਾਂ ਨੂੰ ਕਿੰਨੂ ਵੇਚ ਰਹੇ ਹਨ ਪਰ ਕਿਸਾਨਾਂ ਨੂੰ ਕਿੰਨੂ ਦਾ ਨਾਂ ਮਾਤਰ ਭਾਅ ਮਿਲ ਰਿਹਾ ਹੈ।Image result for punjab orange farm
ਮਾਨਸਾ ਜ਼ਿਲ੍ਹੇ ਦੇ ਬਾਗਬਾਨਾਂ ਨੇ ਦੱਸਿਆ ਕਿ ਪ੍ਰਾਈਵੇਟ ਵਪਾਰੀ ਕਿੰਨੂ ਮਨਮਰਜ਼ੀ ਦੇ ਭਾਅ ਨਾਲ ਖਰੀਦ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਇਹੀ ਕਿਨੂੰ ਜਦੋਂ ਵਪਾਰੀਆਂ ਤੋਂ ਰੇਹੜੀ ਵਾਲੇ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਚੋਖਾ ਮੁਨਾਫ਼ਾ ਹੁੰਦਾ ਹੈ। ਰੇਹੜੀ ਵਾਲਿਆਂ ਪਾਸੋਂ ਜਦੋਂ ਇਹ ਕਿੰਨੂ ਆਮ ਲੋਕ ਖਰੀਦਦੇ ਹਨ ਤਾਂ ਰੇਹੜੀ ਵਾਲੇ ਵੀ ਹੱਥ ਰੰਗ ਲੈਂਦੇ ਹਨ।
ਰਵਾਇਤੀ ਖੇਤੀ ਛੱਡ ਕੇ ਬਾਗ਼ਬਾਨੀ ਵਾਲੇ ਪਾਸੇ ਪਏ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮਾੜੇ ਮੰਡੀਕਰਨ ਪ੍ਰਬੰਧਾਂ ਕਾਰਨ ਮਾਲਵਾ ਪੱਟੀ ਦੇ ਅੰਗੂਰ ਖੱਟੇ ਹੋ ਗਏ ਤੇ ਹੁਣ ਸਰਕਾਰੀ ਬੇਰੁਖ਼ੀ ਕਰ ਕੇ ਕਿੰਨੂ ਖਟਾਸ ਫੜ੍ਹਨ ਲੱਗੇ ਹਨ।Image result for punjab orange farm
ਬਾਗਬ਼ਾਨੀ ਵਿੱਚ ਕਈ ਸਨਮਾਨ ਹਾਸਲ ਕਰ ਚੁੱਕੇ ਕਿਸਾਨ ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕਿੰਨੂਆਂ ਪ੍ਰਤੀ ਸਰਕਾਰੀ ਹੇਜ ਨਾ ਜਾਗਿਆ ਤਾਂ ਮਾਲਵਾ ਖੇਤਰ ਦਾ ਇਹ ਰਾਜਾ ਫ਼ਲ ਫੇਲ੍ਹ ਹੋ ਜਾਵੇਗਾ। ਨੇੜਲੇ ਪਿੰਡ ਨੰਗਲ ਕਲਾਂ ਦੇ ਕਿਸਾਨ ਲੀਲਾ ਸਿੰਘ ਨੇ ਦੱਸਿਆ ਕਿ ਉਸ ਨੇ ਫ਼ਸਲੀ ਵਿਭਿੰਨਤਾ ਦੇ ਚਲਦਿਆਂ ਕਿੰਨੂ ਦਾ ਬਾਗ਼ ਲਾਇਆ ਸੀ, ਪਰ ਸਹੀ ਕੀਮਤ ’ਤੇ ਖਰੀਦ ਨਾ ਹੋਣ ਕਰਕੇ ਉਸ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ।
ਪਿੰਡ ਬਹਿਣੀਵਾਲ ਦੇ ਬਾਗ਼ਬਾਨ ਕੁਲਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਕਿੰਨੂਆਂ ਦਾ ਸਹੀ ਮੰਡੀਕਰਨ ਨਾ ਹੋਣ ਕਰਕੇ ਸਭ ਤੋਂ ਵੱਧ ਨੁਕਸਾਨ ਫ਼ਸਲ ਪੈਦਾ ਕਰਨ ਵਾਲੇ ਤੇ ਅੱਗੇ ਪਰਿਵਾਰ ਲਈ ਕਿੰਨੂ ਖਰੀਦਣ ਵਾਲਿਆਂ ਦਾ ਹੋ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਬੁਰਜ ਮਾਨਸਾ, ਬਹਿਣੀਵਾਲ, ਟਾਡੀਆਂ, ਭੀਮੜਾ, ਬੱਪੀਆਣਾ, ਭੈਣੀਬਾਘਾ ਦੇ ਕਿਸਾਨ ਵੀ ਮੰਡੀਕਰਨ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹਨ।Image result for punjab orange farm

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …