Breaking News

ਆਟਾ-ਦਾਲ ਸਕੀਮ ਦਾ ਲਾਭ ਲੈਣ ਵਾਲੇ ਕਰੋੜਾਂ ਲੋਕਾਂ ਲਈ ਖੁਸ਼ਖਬਰੀ ਪਰ

 

ਪੰਜਾਬ ‘ਚ ‘ਆਟਾ-ਦਾਲ ਸਕੀਮ’ ਦਾ ਲਾਭ ਲੈਣ ਵਾਲੇ ਕਰੋੜਾਂ ਲੋਕਾਂ ਲਈ ਖੁਸ਼ਖਬਰੀ ਹੈ। ਅਪ੍ਰੈਲ ਤੋਂ ਨਵੀਂ ਸਕੀਮ ਤਹਿਤ 1.41 ਕਰੋੜ ਲੋਕਾਂ ਨੂੰ ਦਾਲ, ਚੀਨੀ ਅਤੇ ਚਾਹ ਪੱਤੀ ਵੀ ਦੇਣ ਦੀ ਤਿਆਰੀ ਸਰਕਾਰ ਵਲੋਂ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਸਰਕਾਰ ਨੇ ਰਾਸ਼ਨ ਵੰਡ ‘ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਰੋਕਣ ਲਈ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ ਅਤੇ ਇਸ ਨੂੰ ਲੈ ਕੇ ਹੋਏ ਸਰਵੇ ਦੌਰਾਨ ਲੱਖਾਂ ਫਰਜ਼ੀ ਲਾਭਪਾਤਰੀਆਂ ਦਾ ਨੰਬਰ ਕੱਟ ਦਿੱਤਾ ਗਿਆ ਹੈ।।

ਸੂਬੇ ‘ਚ ਅਜੇ ਨੈਸ਼ਨਲ ਫੂਡ ਸਕਿਓਰਿਟੀ ਮਿਸ਼ਨ ਤਹਿਤ 6 ਮਹੀਨਿਆਂ ‘ਚ 2 ਰੁਪਏ ਕਿਲੋ ਦੇ ਹਿਸਾਬ ਨਾਲ ਹੀ 30 ਕਿਲੋ ਕਣਕ ਦੀ ਦਿੱਤੀ ਜਾ ਰਹੀ ਹੈ। ਕਰੀਬ 2 ਸਾਲਾਂ ਤੋਂ ਸੂਬੇ ਦੀ ‘ਆਟਾ-ਦਾਲ ਸਕੀਮ’ ਠੱਪ ਹੈ। ਨਵੀਂ ਸਕੀਮ ‘ਚ ਸੂਬਾ ਸਰਕਾਰ ਆਪਣੀ ਵਲੋਂ ਹਰ ਲਾਭਪਾਤਰੀ ਨੂੰ ਹਰ ਮਹੀਨੇ ਅੱਧਾ ਕਿਲੋ ਦਾਲ 20 ਰੁਪਏ ਕਿਲੋ ਦੇ ਹਿਸਾਬ ਨਾਲ ਦੇਵੇਗੀ।Image result for punjab atta dal scheme

ਇਕ ਕਿਲੋ ਚੀਨੀ ਅਤੇ 100 ਗ੍ਰਾਮ ਪੱਤੀ ਵੀ ਸਬਸਿਡਾਈਜ਼ਡ ਰੇਟ ‘ਤੇ ਦਿੱਤੀ ਜਾਵੇਗੀ। ਇਸ ਦੇ ਲਈ ਫੂਡ ਅਤੇ ਸਿਵਲ ਸਪਲਾਈ ਵਿਭਾਗ ਨੇ ਫਾਈਨਾਂਸ ਵਿਭਾਗ ਤੋਂ ਮਾਲੀ ਸਾਲ 2018-19 ਦੇ ਬਜਟ ‘ਚ 500 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਬਾਇਓਮੈਟ੍ਰਿਕ ਸਿਸਟਮ ਹੋਵੇਗਾ ਲਾਗੂ

ਰਾਸ਼ਨ ਵੰਡ ਸਮੇਂ ਕਿਸੇ ਤਰ੍ਹਾਂ ਦੀ ਗੜਬੜ ਨਾ ਹੋਵੇ, ਇਸ ਲਈ ਸਰਕਾਰ ਨੇ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਅਪ੍ਰੈਲ ਤੋਂ ਸੂਬੇ ‘ਚ ਰਾਸ਼ਨ ਕਾਰਡ ਕੰਮ ਨਹੀਂ ਕਰਨਗੇ। ਇਲੈਕਟ੍ਰਾਨਿਕਸ ਪੁਆਇੰਟ ਆਫ ਸੇਲ (ਈ. ਪੀ. ਓ. ਐੱਸ.) ‘ਚ ਪਰਿਵਾਰ ਦੇ ਕਿਸੇ ਇਕ ਮੈਂਬਰ ਦੀ ਬਾਇਓਮੈਟ੍ਰਿਕ ਐਂਟਰੀ ਨਾਲ ਰਾਸ਼ਨ ਮਿਲ ਸਕੇਗਾ।Image result for punjab atta dal scheme

ਮੋਹਾਲੀ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਪਟਿਆਲਾ ‘ਚ ਈ. ਪੀ. ਓ. ਐੱਸ. ਦੇ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ। ਅਪ੍ਰੈਲ ਤੋਂ ਪੂਰੇ ਪੰਜਾਬ ‘ਚ ਡਿਪੂਆਂ ‘ਤੇ ਈ. ਪੀ. ਓ. ਐੱਸ. ਲਾ ਦਿੱਤੇ ਜਾਣਗੇ। ਹੋਰ ਸੂਬਿਆਂ ‘ਚ ਵੀ ਅਜਿਹਾ ਹੀ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਹੈ। ਇਸ ਦਾ ਇਕ ਫਾਇਦਾ ਇਹ ਹੋਵੇਗਾ ਕਿ ਸਸਤੇ ਰਾਸ਼ਨ ਲਈ ਇਕ ਸੂਬੇ ‘ਚ ਹੋਈ ਬਾਇਓਮੈਟ੍ਰਿਕ ਐਂਟਰੀ ਦੀ ਪੋਰਟੇਬਿਲਟੀ ਦੇਸ਼ ਭਰ ‘ਚ ਹੋ ਸਕੇਗੀ।

ਲੱਖਾਂ ਲੋਕ ਸਕੀਮ ਤੋਂ ਬਾਹਰ

ਸਾਰੇ 1.41 ਕਰੋੜ ਲਾਭਪਾਤਰੀਆਂ ਦੀ ਆਧਾਰ ਸੀਡਿੰਗ ਕਰ ਲਈ ਗਈ ਹੈ। ਨਵੀਂ ਸਕੀਮ ਲਈ 6 ਮਹੀਨਿਆਂ ਤੱਕ ਚੱਲੇ ਸਰਵੇ ‘ਚ ਕਰੀਬ 6 ਲੱਖ ਫਰਜ਼ੀ ਲੋਕਾਂ ਨੂੰ ਬਾਹਰ ਕੀਤਾ ਗਿਆ ਹੈ। ਈ. ਪੀ. ਓ. ਐੱਸ. ਮਸ਼ੀਨਾਂ ‘ਚ ਬਾਇਓਮੈਟ੍ਰਿਕ ਐਂਟਰੀ ਨਾਲ ਹੀ ਰਾਸ਼ਨ ਦੇਣ ਨੂੰ ਜ਼ਰੂਰੀ ਕੀਤੇ ਜਾਣ ਨਾਲ ਫਰਜ਼ੀਵਾੜੇ ‘ਤੇ ਪੂਰੀ ਤਰਾਂ ਰੋਕ ਲੱਗੇਗੀ।Image result for punjab atta dal scheme

ਫੂਡ ਅਤੇ ਸਿਵਲ ਸਪਲਾਈ ਵਿਭਾ ਦੇ ਪ੍ਰਿੰਸੀਪਲ ਸਕੱਤਰ ਕੇ. ਏ. ਪੀ. ਸਿਨਹਾ ਦਾ ਕਹਿਣਾ ਹੈ ਕਿ 4 ਜ਼ਿਲਿਆਂ ‘ਚ ਈ. ਪੀ. ਓ. ਐੱਸ. ਦੇ ਟ੍ਰਾਇਲ ਸਫਲ ਰਹੇ ਹਨ। ਈ. ਪੀ. ਓ. ਐੱਸ. ਮਸ਼ੀਨਾਂ ਖਰੀਦ ਲਈਆਂ ਗਈਆਂ ਹਨ ਅਤੇ 31 ਮਾਰਚ ਤੱਕ ਸਾਰੇ ਡਿਪੂਆਂ ‘ਚ ਲਾ ਦਿੱਤੀਆਂ ਜਾਣਗੀਆਂ। ਬਾਹਰ ਹੋਣਗੇ ਫਰਜ਼ੀ ਲਾਭਪਾਤਰੀImage result for punjab atta dal scheme

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …