Breaking News

ਆ ਗਿਆ ਮੱਕੀ, ਸੂਰਜਮੁਖੀ ਤੇ ਮੈਂਥੇ ਦੀ ਬਿਜਾਈ ਦਾ ਵੇਲਾ,ਇਹਨਾਂ ਉੱਨਤ ਕਿਸਮਾਂ ਦੀ ਕਰੋ ਕਾਸ਼ਤ

 

ਇਸ ਮਹੀਨੇ ਕਈ ਰੋਕੜੀ ਫ਼ਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜੇ ਕੋਈ ਖੇਤ ਵਿਹਲਾ ਹੈ ਤਾਂ ਉੱਥੇ ਮੱਕੀ, ਸੂਰਜਮੁਖੀ ਅਤੇ ਮੈਂਥਾ ਲਾਇਆ ਜਾ ਸਕਦਾ ਹੈ।Image result for sun follower

ਸੂਰਜਮੁਖੀ – ਪੀਐੱਸਐੱਚ 1962, ਡੀਕੇ 3849, ਪੀਐੱਸਐੱਚ 996, ਪੀਐੱਸਐੱਚ 569, ਪੀਐੱਸਐਫਐੱਚ 118 ਅਤੇ ਐੱਸਐੱਚ 3322 ਸੂਰਜਮੁਖੀ ਦੀਆਂ ਸਿਫ਼ਾਰਸ਼ਾਂ ਕੀਤੀਆਂ ਕਿਸਮਾਂ ਹਨ। ਇਹ ਸਾਰੀਆਂ ਦੋਗਲੀਆਂ ਕਿਸਮਾਂ ਹਨ, ਇਸ ਕਰਕੇ ਇਨ੍ਹਾਂ ਦਾ ਬੀਜ ਹਰ ਵਾਰ ਨਵਾਂ ਹੀ ਲੈਣਾ ਪੈਂਦਾ ਹੈ। ਬੀਜ ਹਮੇਸ਼ਾਂ ਸਿਫ਼ਾਰਸ਼ ਕੀਤੀ ਕਿਸਮ ਦਾ ਹੀ ਬੀਜਿਆ ਜਾਵੇ।Related image

ਇਸ ਨੂੰ ਕਿਸੇ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰਨਾ ਜ਼ਰੂਰੀ ਹੈ। ਨਕਲੀ ਬੀਜ ਤੋਂ ਸਾਵਧਾਨ ਹੋਣ ਦੀ ਲੋੜ ਹੈ। ਇੱਕ ਏਕੜ ਲਈ ਕੇਵਲ ਦੋ ਕਿਲੋ ਬੀਜ ਚਾਹੀਦਾ ਹੈ। ਜੇ ਬੀਜ ਸੋਧਿਆ ਹੋਇਆ ਨਾ ਹੋਵੇ ਤਾਂ ਬੀਜਣ ਤੋਂ ਪਹਿਲਾਂ ਇਸ ਨੂੰ ਥੀਰਮ ਨਾਲ ਸੋਧ ਲਵੋ। ਇੱਕ ਕਿਲੋ ਬੀਜ ਲਈ ਦੋ ਗ੍ਰਾਮ ਜ਼ਹਿਰ ਵਰਤੋ।

ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਵੱਟਾਂ ਉੱਤੇ ਬਿਜਾਈ ਕੀਤਿਆਂ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫ਼ਸਲ ਪੱਕਣ ਵਿੱਚ 100 ਕੁ ਦਿਨ ਲੈਂਦੀ ਹੈ। ਇੱਕ ਏਕੜ ਵਿੱਚੋਂ ਅੱਠ ਕੁਇੰਟਲ ਦੇ ਲਗਪਗ ਝਾੜ ਪ੍ਰਾਪਤ ਹੋ ਜਾਂਦਾ ਹੈ।Related image

ਇੱਕ ਏਕੜ ਵਿੱਚ 50 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 20 ਕੁ ਦਿਨਾਂ ਪਿੱਛੋਂ ਕਰੋ। ਜਦੋਂ ਫ਼ਸਲ ਨੂੰ ਫੁੱਲ ਪੈਣ ਲੱਗਣ ਤਾਂ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ। ਇਸ ਨਾਲ ਫ਼ਸਲ ਨੂੰ ਢਹਿਣ ਤੋਂ ਬਚਾਇਆ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਤੁਸੀਂ ਦੋਗਲੀਆਂ ਕਿਸਮਾਂ ਦਾ ਬੀਜ ਆਪ ਵੀ ਤਿਆਰ ਕਰ ਸਕਦੇ ਹੋ।Related image

ਮੈਂਥਾਂ: ਮੈਂਥਾਂ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਇਸ ਹੇਠ ਕੋਈ 15,000 ਹੈਕਟੇਅਰ ਰਕਬਾ ਹੈ। ਇਸ ਦਾ ਤੇਲ ਕੱਢਿਆ ਜਾਂਦਾ ਹੈ, ਜਿਸ ਦੀ ਵਰਤੋਂ ਦਵਾਈਆਂ, ਖ਼ੁਸ਼ਬੂਦਾਰ ਤੇਲ ਤੇ ਹਾਰ ਸ਼ਿੰਗਾਰ ਦਾ ਸਾਮਾਨ ਬਣਾਉਣ ਲਈ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਕੋਸੀ, ਪੰਜਾਬ ਸਪੀਅਰ ਮਿੰਟ-1 ਅਤੇ ਰਸ਼ੀਅਨ ਮਿੰਟ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਮੈਂਥੇ ਦੀ ਬਿਜਾਈ ਜੜ੍ਹਾਂ ਰਾਹੀਂ ਕੀਤੀ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਕੋਈ ਦੋ ਕੁਇੰਟਲ ਜੜ੍ਹਾਂ ਦੀ ਲੋੜ ਹੈ। ਇਸ ਦੀ ਬਿਜਾਈ ਜਨਵਰੀ ਦੇ ਦੂਜੇ ਪੰਦਰਵਾੜੇ ਵਿੱਚ ਪੂਰੀ ਕਰ ਲੈਣੀ ਚਾਹੀਦੀ ਹੈ। ਜੜ੍ਹਾਂ ਦੀ ਲੰਬਾਈ ਪੰਜ ਤੋਂ ਅੱਠ ਸੈਂਟੀਮੀਟਰ ਹੋਣੀ ਚਾਹੀਦੀ ਹੈ।

ਖੇਤ ਵਿੱਚੋਂ ਪੁੱਟਣ ਪਿੱਛੋਂ ਜੜ੍ਹਾਂ ਨੂੰ ਧੋ ਲਵੋ। ਫਿਰ ਇਨ੍ਹਾਂ ਨੂੰ ਬਾਵਿਸਟਨ 50 ਡਬਲਿਯੂ ਪੀ 50 ਘੁਲਣਸ਼ੀਲ ਦੇ ਘੋਲ ਵਿੱਚ ਦਸ ਕੁ ਮਿੰਟਾਂ ਲਈ ਡੋਬੋ। ਘੋਲ ਬਣਾਉਣ ਲਈ ਇੱਕ ਗ੍ਰਾਮ ਜ਼ਹਿਰ ਨੂੰ ਇੱਕ ਲਿਟਰ ਪਾਣੀ ਵਿੱਚ ਘੋਲੋ। ਬਿਜਾਈ ਸਮੇਂ ਸਿਆੜਾਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ। ਸਿਆੜਾਂ ਵਿੱਚ ਜੜ੍ਹਾਂ ਨੂੰ ਇੱਕ ਦੂਜੀ ਨਾਲ ਜੋੜ ਕੇ ਰੱਖੋ ਤੇ ਮੁੜ ਸੁਹਾਗਾ ਫੇਰ ਦੇਵੋ। ਖੇਤ ਵਿੱਚ ਝੋਨੇ ਦੀ ਪਰਾਲੀ ਖਲਾਰ ਦੇਣੀ ਚਾਹੀਦੀ ਹੈ। ਬਿਜਾਈ ਪਿੱਛੋਂ ਹਲਕਾ ਪਾਣੀ ਦੇਵੋ। ਉੱਗੀਆਂ ਹੋਈਆਂ ਜੜ੍ਹਾਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ। ਮੈਂਥੇ ਦੇ ਵਿਚਕਾਰ ਪਿਆਜ਼ ਦੀ ਪਨੀਰੀ ਲਾਈ ਜਾ ਸਕਦੀ ਹੈ।Image result for makki farm

ਸੂਰਜਮੁਖੀ ਵਿੱਚ ਮੈਂਥਾ ਲਾ ਕੇ ਆਮਦਨ ਦੋਹਰੀ ਕੀਤੀ ਜਾ ਸਕਦੀ ਹੈ। ਮੈਂਥੇ ਲਈ ਖੇਤ ਤਿਆਰ ਕਰਦੇ ਸਮੇਂ ਜੇ ਹੋ ਸਕੇ ਤਾਂ ਦਸ ਕੁ ਟਨ ਰੂੜੀ ਦੇ ਜ਼ਰੂਰ ਪਾਵੋ। ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬੀ ਕਿਸਾਨ ਲੋੜ ਤੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ। ਆਮ ਹਾਲਤਾਂ ਵਿੱਚ ਇੱਕ ਏਕੜ ਲਈ 130 ਕਿਲੋ ਯੂਰੀਆ ਅਤੇ ਇੱਕ ਕੁਇੰਟਲ ਸਿੰਗਲ ਸੁਪਰਫ਼ਾਸਫ਼ੇਟ ਦੀ ਸਿਫ਼ਾਰਸ਼ ਕੀਤੀ ਗਈ ਹੈ। ਬਿਜਾਈ ਸਮੇਂ ਖੇਤ ਵਿੱਚ ਸਾਰੀ ਸੁਪਰਫ਼ਾਸਫ਼ੇਟ ਤੇ ਯੂਰੀਏ ਦਾ ਚੌਥਾ ਹਿੱਸਾ ਡ੍ਰਿਲ ਕਰੋ।Image result for makki farm

ਚੌਥਾ ਹਿੱਸਾ ਯੂਰੀਆ ਬਿਜਾਈ ਤੋਂ 40 ਕੁ ਦਿਨਾਂ ਪਿੱਛੋਂ ਪਾਵੋ। ਇਸੇ ਤਰ੍ਹਾਂ ਚੌਥਾ ਹਿੱਸਾ ਯੂਰੀਆ ਪਹਿਲੀ ਕਟਾਈ ਪਿੱਛੋਂ ਤੇ ਬਾਕੀ ਦੀ ਖਾਦ ਇਸ ਤੋਂ 40 ਦਿਨਾਂ ਪਿੱਛੋਂ ਪਾਈ ਜਾਵੇ। ਫ਼ਸਲ ਦੀ ਕਟਾਈ ਉਦੋਂ ਹੀ ਕਰ ਲਈ ਜਾਵੇ ਜਦੋਂ ਅਜੇ ਫੁੱਲ ਪੈਣੇ ਸ਼ੁਰੂ ਹੀ ਹੋਏ ਹੋਣ। ਕਟਾਈ ਧਰਤੀ ਤੋਂ ਥੋੜ੍ਹੀ ਉੱਚੀ ਕਰੋ ਤਾਂ ਜੋ ਮੁੜ ਫੁਟਾਰਾ ਠੀਕ ਹੋ ਸਕੇ। ਇਸ ਦੀ ਪਹਿਲੀ ਕਟਾਈ ਜੂਨ ਅਤੇ ਦੂਜੀ ਸਤੰਬਰ ਵਿੱਚ ਕੀਤੀ ਜਾਂਦੀ ਹੈ।

ਮੱਕੀ : ਮੱਕੀ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਹੈ। ਇਸ ਮੌਸਮ ਦੀ ਫ਼ਸਲ ਦਾ ਝਾੜ ਸਾਉਣੀ ਦੀ ਫ਼ਸਲ ਤੋਂ ਵੱਧ ਹੁੰਦਾ ਹੈ। ਹੁਣ ਵਾਲੀ ਫ਼ਸਲ ਪੱਕਣ ਵਿੱਚ ਕੋਈ ਚਾਰ ਮਹੀਨੇ ਲੈਂਦੀ ਹੈ। ਇਸ ਮੌਸਮ ਵਿੱਚ ਕਾਸ਼ਤ ਲਈ ਪੀਐੱਮਐੱਚ 10, ਪੀਐੱਮਐੱਚ 1, ਪੀਐੱਮਐੱਚ 8, ਪੀਐੱਮਐੱਚ 7 ਅਤੇ ਡੀ ਕੇ ਸੀ 9108 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਸਭ ਤੋਂ ਵੱਧ ਝਾੜ ਡੀ ਕੇ ਸੀ 9108 ਕਿਸਮ ਦਾ ਕੋਈ 32 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਏਕੜ ਦੀ ਬਿਜਾਈ ਲਈ 10 ਕਿਲੋ ਬੀਜ ਦੀ ਲੋੜ ਹੈ।Image result for makki farm

ਮੱਕੀ ਲਈ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ। ਰੂੜੀ ਤਾਂ ਜ਼ਰੂਰ ਕੋਈ ਛੇ ਟਨ ਪ੍ਰਤੀ ਏਕੜ ਪਾਈ ਜਾਵੇ। ਜੇ ਖੇਤਾਂ ਵਿੱਚ ਲਗਾਤਾਰ ਰੂੜੀ ਪਾਈ ਜਾਵੇ ਤਾਂ ਰਸਾਇਣਿਕ ਖਾਦਾਂ ਤੋਂ ਛੁਟਕਾਰਾ ਹੋ ਸਕਦਾ ਹੈ। ਜੇ ਲੋੜ ਹੋਵੇ ਤਾਂ ਬਿਜਾਈ ਸਮੇਂ 40 ਕਿਲੋ ਯੂਰੀਆ ਅਤੇ 150 ਕਿਲੋ ਸੁਪਰਫ਼ਾਸਫ਼ੇਟ ਪਾਵੋ। ਮੁੜ 20 ਕਿਲੋ ਯੂਰੀਆ ਫ਼ਸਲ ਨਿਸਰਨ ਸਮੇਂ ਪਾਇਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ।Image result for makki farm

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …