Breaking News

ਇਕ ਕਨਾਲ ਚੋਂ ਲਵੋ 42 ਕਿੱਲਿਆਂ ਦੀ ਆਮਦਨ (ਦੇਖੋ ਵੀਡੀਓ )

 

ਇਕ ਕਨਾਲ ਚੋਂ ਲਵੋ 42 ਕਿੱਲਿਆਂ ਦੀ ਆਮਦਨ

ਇਕ ਕਨਾਲ ਚੋਂ ਲਵੋ 42 ਕਿੱਲਿਆਂ ਦੀ ਆਮਦਨ
ਚੰਡੀਗੜ੍ਹ: ਕੀ ਤੁਸੀਂ ਇਕ ਕਨਾਲ ਚੋਂ 42 ਕਿੱਲਿਆਂ ਦੀ ਆਮਦਨ ਲੈਣ ਬਾਰੇ ਸੁਣਿਆ ਹੈ, ਸ਼ਇਦ ਨਹੀਂ ਸੁਣਿਆ ਹੋਵੇਗਾ..ਜੀਂ ਹਾਂ ਇਹ ਆਮਦਨ ਲੈ ਰਿਹਾ ਹੈ Sukhwinder Singh Grewal pind Kotli। ਤਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ Sukhwinder Singh ਇਹ ਆਮਦਨ ਖੇਤੀ ਤੋਂ ਨਹੀਂ ਬਲਕਿ ਸੂਰ ਪਾਲਣ ਦੇ ਕਿੱਤੇ ਤੋਂ ਪ੍ਰਾਪਤ ਕਰ ਰਿਹਾ ਹੈ।

ਅਸਲ ਵਿਚ Sukhwinder Singh ਨੇ ਇਕ ਕਨਾਲ ਵਿਚ 25 ਸੂਰੀਆਂ ਰੱਖੀਆਂ ਹੋਈਆਂ ਹਨ। ਇਹ ਸੂਰੀਆਂ ਸਾਲ 500 ਦੇ ਕਰੀਬ ਬੱਚੇ ਪੈਦਾ ਕਰਦੀਆਂ ਹਨ ਪਰ ਅੰਤ ਵਿਚ 400 ਦੇ ਕਰੀਬ ਬੱਚੇ ਹੀ ਜਉਂਦੇ ਰਹਿੰਦੇ ਨੇ। ਇਕ ਬੱਚੇ ਨੂੰ 7 ਮਹੀਨੇ ਦਾ ਕਰਕੇ ਘੱਟ ਤੋਂ ਘੱਟ 8 ਹਜਾਰ ਰੁ. ਵਿਚ ਵੇਚਿਆ ਜਾਂਦਾ ਹੈ। ਇਸ ਹਿਸਾਬ ਨਾਲ ਚਾਰ 400 ਬੱਚਿਆ ਦੀ ਵਿਕਰੀ 32 ਲੱਖ ਵਿਚ ਹੋਈ। ਇਸ ਤਰ੍ਹਾਂ 32 ਲੱਖ ਰੁ. ਹੀ 42 ਏਕੜ ਦੀ ਕਮਈ ਦੇ ਬਰਾਬਰ ਹੈ। ਉਸਦੇ ਫਾਰਮ ਵਿਚ ਕਨੇਡਾ ਦੀ ਚੰਗੀ ਨਸਲ ਦੇ ਸੂਰ ਰੱਖੇ ਜਾਂਦੇ ਹਨ।

ਇਹ ਚਿੱਟਾ ਯਾਰਕਸ਼ਾਇਰ ਨਸਲ ਦੇ ਸੂਰ ਹੰਦੇ ਨੇ। ਇਹ ਨਸਲ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਇਹ ਸਾਫ-ਸੁਥਰੇ ਵਾਤਾਵਰਣ ਵਿਚ ਰਹਿਣਾ ਪਸੰਦ ਕਰਦੇ ਨੇ ਤੇ ਇੰਨ੍ਹਾਂ ਨੂੰ ਬਿਮਾਰੀਆਂ ਵੀ ਨਾਮਾਤਰ ਹੀ ਲੱਗਦੀਆਂ ਹਨ।

Sukhwinder Singh ਮੁਤਾਬਕ ਸੂਰ ਪਾਲਣ ਦੇ ਕਿੱਤੇ ਵਿਚ ਮੰਡੀਕਰਨ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ। ਸ਼ਹਿਰਾਂ ਵਿਚ ਸੂਰਾਂ ਦੀ ਚੰਗੀ ਖਪਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਨਾਗਾਲੈਂਡ ਦੇ ਵਪਾਰੀ ਵੀ ਉਨ੍ਹਾਂ ਦੇ ਫਾਰਮ ਤੋਂ ਸਿੱਧੇ ਹੀ ਖ੍ਰੀਦਦਾਰੀ ਕਰਦੇ ਹਨ।

ਇਸ ਪਿੱਗੀ ਫਾਰਮ ਸਬੰਧੀ ਕਿਸਾਨ Sukhwinder Singh ਨੇ ਦੱਸਿਆ ਕਿ ਉਸ ਇਹ ਸੂਰ ਪਾਲਣ ਦਾ ਧੰਦਾ ਗੁਰੂ ਅੰਗਦ ਦੇਵ ਵੈਟਰਨਰੀ ਐਾਡ ਐਨੀਮਲ ਯੂਨੀਵਰਸਿਟੀ ਤੋਂ ਕੋਰਸ ਕਰਨ ਉਪਰੰਤ ਸ਼ੁਰੂ ਕੀਤਾ ਸੀ। ਸੂਰ ਪਾਲਣ ਦੇ ਕਿੱਤੇ ਨੇ Sukhwinder Singh ਦੀ ਜਿੰਦਗੀ ਹੀ ਬਦਲ ਦਿੰਤੀ ਹੈ। ਉਸ ਕੋਲ ਜਿੰਦਗੀਆਂ ਦੀਆਂ ਸਾਰੀਆਂ ਸਹੂਲਤਾਂ ਨੇ।

ਇੰਨ੍ਹਾਂ ਹੀ ਨਹੀਂ ਉਸ ਤੇ ਦੂਜੇ ਕਿਸਾਨਾਂ ਵਾਂਗ ਨਾ ਤਾਂ ਬੈਂਕ ਦਾ ਕੋਈ ਲੋਨ ਹੈ ਤੇ ਨਾ ਹੀ ਅੜ੍ਹਤੀਏ ਦਾ ਕਰਜ਼ਾ ਹੈ। Sukhwinder Singh  ਪੰਜਾਬ ਦੀ ਕਰਜ਼ਈ ਛੋਟੀ ਕਿਸਾਨੀ ਲਈ ਵੱਡੀ ਉਦਹਾਰਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਸਮਾਜ ਵਿਚ ਇਸ ਧੰਦੇ ਨੂੰ ਛੋਟੀਆਂ ਜਾਤਾਂ ਦਾ ਧੰਦਾ ਮੰਨਿਆ ਜਾਂਦਾ ਰਿਹਾ ਹੈ, ਪਰ ਸਾਡੇ ਹੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੂਰ ਫਾਰਮਾਂ ‘ਚ ਕੰਮ ਕਰਦੇ ਹਨ। ਸੂਰ ਪਾਲਣ ਦੇ ਕਿੱਤੇ ਵਿਚ ਮੱਲਾ ਮਾਰਨ ਵਾਲੇ ਕਿਸਾਨ ਦਲਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਈ ਸੂਬਾ ਪੱਧਰੀ ਸਨਮਾਨਾਂ ਨਾਲ ਸਨਮਾਨਤ ਕੀਤਾ ਹੈ  ।

ਪੰਜਾਬ ਸਰਕਾਰ ਵੱਲੋਂ ਸੂਰ ਪਾਲਣ ਦੇ ਕਿੱਤਾ ਸ਼ੁਰੂ ਕਰਨ ਲਈ 6 ਲੱਖ ਦੇ ਲੋਨ ‘ਤੇ 25 ਫੀਸਦੀ ਸਬਸਿਡੀ ਦਿੰਦੀ ਹੈ।

Sukhwinder Singh Grewal Kotli fon no – +919915632577

ਇਸ ਕਿਸਾਨ ਦੀ ਵੀਡੀਓ ਦੇਖਣ ਲਈ ਹੇਠਾਂ ਕਲਿਕ ਕਰੋ ….

 

ਇਹਨਾ ਤੋ ਬਣਾਏ ਜਾਣ ਵਾਲੇ ਉਤਪਾਦਾ ਦੀ ਜਾਣਕਾਰੀ ਵਾਲੀ ਵੀਡੀਓ ਦੇਖਣ ਲਈ ਹੇਠਾਂ ਕਲਿਕ ਕਰੋ

Thanks for watching & reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site. If you found any copyright material then go to our contact us page and send claim to us. We will remove copyright post as soon as earlier.We are not posted any type of fake news , all post are proper evidence that are real . If any person found that my post is fake news then also send your query with proof .Our aim to provide fresh & good material to you , we wants to give fast & viral news who viral in social media . Also our post full fill facebook & google policies. We are not gather any personal information when you visit our website. Only third party ads are shown in my site , which we have no control .If you like my post then request to you please share with your friends on social media , whatsapp and twitter .

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …