ਵਿਦੇਸ਼ ਜਾ ਕੇ ਰੋਜ਼ਗਾਰ ਕਰਨ ਦੇ ਚਾਹਵਾਨਾਂ ਲਈ ਇਟਲੀ ਦੀ ਸਰਕਾਰ ਵੱਲੋਂ ਇੱਕ ਚੰਗੀ ਖ਼ਬਰ ਆਈ ਹੈ। ਇਟਲੀ ਦੀ ਸਰਕਾਰ ਨੇ ਸਾਲ 2018 ਲਈ ਦੇਕਰੇਤੋ ਫਲੂਸੀ ਕੋਟਾ ਜਾਰੀ ਕਰ ਦਿੱਤਾ ਹੈ। ਇਹ ਅਜਿਹਾ ਕੋਟਾ ਹੁੰਦਾ ਹੈ, ਜਿਸ ਤਹਿਤ ਜੋ ਗੈਰ ਯੂਰਪੀ ਨਾਗਰਿਕਾਂ ਲਈ ਹੁੰਦਾ ਹੈ। ਇਸਦੇ ਤਹਿਤ ਗੈਰ ਯੂਰਪੀ ਦੇਸਾਂ ਦੇ ਨਾਗਰਿਕ ਇਟਲੀ ਵਿੱਚ ਜਾ ਕੇ ਕੰਮ ਕਰ ਸਕਦੇ ਹਨ। ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਗਈ। ਇਸਦੇ ਜ਼ਰੀਏ ਗੈਰ ਯੂਰਪੀ ਨਾਗਰਿਕ ਇਟਲੀ ਅੰਦਰ ਕੰਮਕਾਜ ਕਰ ਸਕਣਗੇ।
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ 30,850 ਵਿਅਕਤੀਆਂ ਦਾ ਕੋਟਾ ਗਜ਼ਟ ਵਿੱਚ ਦਰਜ ਕੀਤਾ ਜਾਵੇਗਾ। ਇਹ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਉਥੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਜਾਣ ਦਾ ਰਾਹ ਪੱਧਰਾ ਹੋ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ। ਇਹ ਪ੍ਰਕਿਰਿਆ ਪੂਰੀ ਹੋਣ ਉਪਰੰਤ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਜਾਵੇਗੀ। ਇਸਦੇ ਨਾਲ ਹੀ ਕੰਮ ਕਰਨ ਵਾਲਿਆਂ ਲਈ ਜ਼ਰੂਰੀ ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਜਾਣਗੀਆਂ।
ਜੇਕਰ ਤੁਸੀਂ ਕੈਨੇਡਾ ‘ਚ ਰਹਿੰਦੇ ਹੋ ਤਾਂ ਤੁਹਾਨੂੰ ਇਹ ਖ਼ਬਰ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ | ਕੈਨੇਡਾ ‘ਚ ਰਹਿੰਦੇ ਹੋਏ ਲੱਖਾਂ ਭਾਰਤੀਆਂ ਲਈ ਬਹੁਤ ਵੱਡੀ ਖੁਸ਼ਖ਼ਬਰੀ ਹੈ ਕਿ ਓੱਥੇ ਰਹਿ ਰਹੇ ਭਾਰਤੀ ਹੁਣ ਆਪਣੇ ਮਾਪਿਆਂ ਨੂੰ ਵੀ ਸੱਦਾ ਦੇ ਸਕਦੇ ਹਨ। ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ‘ਚ ਰਹਿੰਦੇ ਨਾਗਰਿਕ ਆਪਣੇ ਮਾਤਾ-ਪਿਤਾ ਅਤੇ ਬਜ਼ੁਰਗਾਂ ਨੂੰ ਆਪਣੇ ਕੋਲ ਸੱਦ ਸਕਦੇ ਹਨ।ਇਸ ਦੇ ਲਈ ਉਨ੍ਹਾਂ ਨੂੰ ਆਨਲਾਈਨ ਫਾਰਮ ਭਰਨਾ ਹੋਵੇਗਾ।
ਇਸ ਨਵੇਂ ਸਿਸਟਮ ਤਹਿਤ ਸਪੌਂਸਰਕਰਤਾ ਆਨਲਾਈਨ ਫਾਰਮ 1 ਫਰਵਰੀ 2018 ਤੱਕ ਭਰ ਸਕਦੇ ਹਨ। ਜਿਸ ਤੋਂ ਬਾਅਦ ਇਮੀਗ੍ਰੇਸ਼ਨ ਮਹਿਕਮਾ ਯੋਗ ਅਰਜ਼ੀਆਂ ਨੂੰ ਚੁਣ ਕੇ ਬਿਨੈਕਾਰਾਂ ਨੂੰ ਅਗਲੀ ਕਾਰਵਾਈ ਲਈ ਹਰੀ ਝੰਡੀ ਦੇਵੇਗਾ।ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਬਿਆਨ ਮੁਤਾਬਕ ਪਰਿਵਾਰਕ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਸਾਫ਼- ਸੁਥਰਾ ਅਤੇ ਪਾਰਦਰਸ਼ੀ ਸਿਸਟਮ ਅਪਣਾਇਆ ਜਾਵੇਗਾ।ਇਨਟਰੱਸਟ ਟੂ ਸਪੌਂਸਰ’ ਫਾਰਮ ਇਮੀਗਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੀ ਵੈੱਬਸਾਈਟ ‘ਤੇ ਉਪਲੱਬਧ ਹੋਵੇਗਾ।vv
ਦੱਸ ਦੇਈਏ ਕਿ ਹਾਲ ਹੀ ‘ਚ ਖ਼ਬਰ ਆਈ ਸੀ ਕਿ ਅਗਲੇ ਤਿੰਨ ਸਾਲਾਂ ਵਿੱਚ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ 10 ਲੱਖ ਕਰ ਦੇਵੇਗਾ ਇਸ ਗੱਲ ਦਾ ਐਲਾਨ ਕਨੇਡਾ ਦੇ ਆਵਾਸ ਮੰਤਰੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਯੋਜਨਾ ਤਹਿਤ ਭਾਰਤ ਸਮੇਤ ਕਿਸੇ ਵੀ ਦੇਸ਼ ਤੋਂ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ 10 ਲੱਖ ਕਰ ਦਿੱਤੀ ਜਾਏਗੀ। ਉਨ੍ਹਾਂ ਆਵਾਸ ਵਿੱਚ ਵਾਧੇ ਨੂੰ ਮੁਲਕ ਦੀ ਭਵਿੱਖੀ ਖੁਸ਼ਹਾਲੀ ਦੀ ‘ਜ਼ਾਮਨੀ’ ਕਰਾਰ ਦਿੱਤਾ ਹੈ।