ਕੀ ਤੁਸੀਂ ਇਕ ਕਨਾਲ ਚੋਂ 42 ਕਿੱਲਿਆਂ ਦੀ ਆਮਦਨ ਲੈਣ ਬਾਰੇ ਸੁਣਿਆ ਹੈ, ਸ਼ਇਦ ਨਹੀਂ ਸੁਣਿਆ ਹੋਵੇਗਾ..ਜੀਂ ਹਾਂ ਇਹ ਆਮਦਨ ਲੈ ਰਿਹਾ ਹੈ ਰੋਪੜ ਜਿਲ੍ਹੇ ਦੇ ਪਿੰਡ ਕਿਸ਼ਨਪੁਰਾ ਦਾ ਕਿਸਾਨ ਦਲਵਿੰਦਰ ਸਿੰਘ। ਤਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਦਲਵਿੰਦਰ ਸਿੰਘ ਇਹ ਆਮਦਨ ਖੇਤੀ ਤੋਂ ਨਹੀਂ ਬਲਕਿ ਸੂਰ ਪਾਲਣ ਦੇ ਕਿੱਤੇ ਤੋਂ ਪ੍ਰਾਪਤ ਕਰ ਰਿਹਾ ਹੈ।
ਅਸਲ ਵਿਚ ਦਲਵਿੰਦਰ ਸਿੰਘ ਨੇ ਇਕ ਕਨਾਲ ਵਿਚ 25 ਸੂਰੀਆਂ ਰੱਖੀਆਂ ਹੋਈਆਂ ਹਨ। ਇਹ ਸੂਰੀਆਂ ਸਾਲ 500 ਦੇ ਕਰੀਬ ਬੱਚੇ ਪੈਦਾ ਕਰਦੀਆਂ ਹਨ ਪਰ ਅੰਤ ਵਿਚ 400 ਦੇ ਕਰੀਬ ਬੱਚੇ ਹੀ ਜਉਂਦੇ ਰਹਿੰਦੇ ਨੇ। ਇਕ ਬੱਚੇ ਨੂੰ 7 ਮਹੀਨੇ ਦਾ ਕਰਕੇ ਘੱਟ ਤੋਂ ਘੱਟ 8 ਹਜਾਰ ਰੁ. ਵਿਚ ਵੇਚਿਆ ਜਾਂਦਾ ਹੈ। ਇਸ ਹਿਸਾਬ ਨਾਲ ਚਾਰ 400 ਬੱਚਿਆ ਦੀ ਵਿਕਰੀ 32 ਲੱਖ ਵਿਚ ਹੋਈ।
ਇਸ ਤਰ੍ਹਾਂ 32 ਲੱਖ ਰੁ. ਹੀ 42 ਏਕੜ ਦੀ ਕਮਈ ਦੇ ਬਰਾਬਰ ਹੈ। ਉਸਦੇ ਫਾਰਮ ਵਿਚ ਕਨੇਡਾ ਦੀ ਚੰਗੀ ਨਸਲ ਦੇ ਸੂਰ ਰੱਖੇ ਜਾਂਦੇ ਹਨ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ)ਇਹ ਚਿੱਟਾ ਯਾਰਕਸ਼ਾਇਰ ਨਸਲ ਦੇ ਸੂਰ ਹੰਦੇ ਨੇ। ਇਹ ਨਸਲ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਇਹ ਸਾਫ-ਸੁਥਰੇ ਵਾਤਾਵਰਣ ਵਿਚ ਰਹਿਣਾ ਪਸੰਦ ਕਰਦੇ ਨੇ ਤੇ ਇੰਨ੍ਹਾਂ ਨੂੰ ਬਿਮਾਰੀਆਂ ਵੀ ਨਾਮਾਤਰ ਹੀ ਲੱਗਦੀਆਂ ਹਨ।
ਦਲਵਿੰਦਰ ਸਿੰਘ ਮੁਤਾਬਕ ਸੂਰ ਪਾਲਣ ਦੇ ਕਿੱਤੇ ਵਿਚ ਮੰਡੀਕਰਨ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ। ਸ਼ਹਿਰਾਂ ਵਿਚ ਸੂਰਾਂ ਦੀ ਚੰਗੀ ਖਪਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਨਾਗਾਲੈਂਡ ਦੇ ਵਪਾਰੀ ਵੀ ਉਨ੍ਹਾਂ ਦੇ ਫਾਰਮ ਤੋਂ ਸਿੱਧੇ ਹੀ ਖ੍ਰੀਦਦਾਰੀ ਕਰਦੇ ਹਨ।
ਇਸ ਪਿੱਗੀ ਫਾਰਮ ਸਬੰਧੀ ਕਿਸਾਨ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 2011 ਵਿਚ ਇਹ ਸੂਰ ਪਾਲਣ ਦਾ ਧੰਦਾ ਗੁਰੂ ਅੰਗਦ ਦੇਵ ਵੈਟਰਨਰੀ ਐਾਡ ਐਨੀਮਲ ਯੂਨੀਵਰਸਿਟੀ ਤੋਂ ਕੋਰਸ ਕਰਨ ਉਪਰੰਤ ਸ਼ੁਰੂ ਕੀਤਾ ਸੀ। ਸੂਰ ਪਾਲਣ ਦੇ ਕਿੱਤੇ ਨੇ ਦਲਵਿੰਦਰ ਸਿੰਘ ਦੀ ਜਿੰਦਗੀ ਹੀ ਬਦਲ ਦਿੰਤੀ ਹੈ। ਉਸ ਕੋਲ ਜਿੰਦਗੀਆਂ ਦੀਆਂ ਸਾਰੀਆਂ ਸਹੂਲਤਾਂ ਨੇ।
ਇੰਨ੍ਹਾਂ ਹੀ ਨਹੀਂ ਉਸ ਤੇ ਦੂਜੇ ਕਿਸਾਨਾਂ ਵਾਂਗ ਨਾ ਤਾਂ ਬੈਂਕ ਦਾ ਕੋਈ ਲੋਨ ਹੈ ਤੇ ਨਾ ਹੀ ਅੜ੍ਹਤੀਏ ਦਾ ਕਰਜ਼ਾ ਹੈ। ਦਲਵਿੰਦਰ ਸਿੰਘ ਪੰਜਾਬ ਦੀ ਕਰਜ਼ਈ ਛੋਟੀ ਕਿਸਾਨੀ ਲਈ ਵੱਡੀ ਉਦਹਾਰਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਸਮਾਜ ਵਿਚ ਇਸ ਧੰਦੇ ਨੂੰ ਛੋਟੀਆਂ ਜਾਤਾਂ ਦਾ ਧੰਦਾ ਮੰਨਿਆ ਜਾਂਦਾ ਰਿਹਾ ਹੈ, ਪਰ ਸਾਡੇ ਹੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੂਰ ਫਾਰਮਾਂ ‘ਚ ਕੰਮ ਕਰਦੇ ਹਨ।
ਸੂਰ ਪਾਲਣ ਦੇ ਕਿੱਤੇ ਵਿਚ ਮੱਲਾ ਮਾਰਨ ਵਾਲੇ ਕਿਸਾਨ ਦਲਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਈ ਸੂਬਾ ਪੱਧਰੀ ਸਨਮਾਨਾਂ ਨਾਲ ਸਨਮਾਨਤ ਕੀਤਾ ਹੈ ਸਰਕਾਰ ਨੇ ਉਸਨੂੰ ਪਿਗਰੀ ਬੋਰਡ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਹ ਪੰਜਾਬ ਦੀ ਪ੍ਰੋਗਰੈਸਿਵ ਪਿਗਰੀ ਐਸੋਸੀਏਸ਼ਨ ਵਿੱਚ ਵੀ ਜਨਰਲ ਸਕੱਤਰ ਦੇ ਤੌਰ ‘ਤੇ ਸੇਵਾਵਾਂ ਨਿਭਾਅ ਰਹੇ ਹਨ | ਪੰਜਾਬ ਸਰਕਾਰ ਵੱਲੋਂ ਸੂਰ ਪਾਲਣ ਦੇ ਕਿੱਤਾ ਸ਼ੁਰੂ ਕਰਨ ਲਈ 6 ਲੱਖ ਦੇ ਲੋਨ ‘ਤੇ 25 ਫੀਸਦੀ ਸਬਸਿਡੀ ਦਿੰਦੀ ਹੈ।
Dalwinder Singh no is 09217976936, 07696344302
ਇਸ ਕਿਸਾਨ ਦੀ ਵੀਡੀਓ ਦੇਖਣ ਲਈ ਹੇਠਾਂ ਕਲਿਕ ਕਰੋ