Breaking News

ਇਸ ਕਿਸਾਨ ਨੇ ਬਣਾਇਆ ਅਜਿਹਾ ਜੁਗਾੜ ,ਬਿਨਾ ਖਰਚੇ ਸਾਰੀ ਸਿਓਂਕ ਗਾਇਬ

 

ਸਿਊਂਕ ਨਾਲ ਸ਼ਾਇਦ ਹੀ ਕੋਈ ਘਰ ਜਾਂ ਬਾਗ ਜਾਂ ਨਰਸਰੀ ਬਚੀ ਹੋਵੇ। ਇਹ ਇਕ ਅਜਿਹਾ ਕੀੜਾ ਹੈ, ਜੋ ਬਿਨਾਂ ਕਿਸੇ ਆਵਾਜ਼ ਦੇ ਹੌਲੀ-ਹੌਲੀ ਪੌਦਿਆਂ ਨੂੰ ਅਤੇ ਲੱਕੜੀ ਨਾਲ ਬਣੀਆਂ ਆਈਟਮਾਂ ਨੂੰ ਖੋਖਲਾ ਕਰ ਕੇ ਤਬਾਹ ਕਰ ਦਿੰਦਾ ਹੈ। ਇਸ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਵਿਭਾਗ ‘ਚ ਤਾਇਨਾਤ ਡਾ. ਸੰਦੀਪ ਸਿੰਘ ਸਹਾਇਕ ਕੀਟ ਵਿਗਿਆਨੀ ਨੇ ਮਿੱਟੀ ਦੇ ਘੜੇ ਤੋਂ ਇਕ ਵਿਸ਼ੇਸ਼ ਕਿਸਮ ਦਾ ਟ੍ਰੈਪ ਤਿਆਰ ਕੀਤਾ ਹੈ, ਜੋ ਕਿ ਚਰਚਾ ਵਿਚ ਹੈ।Related image

ਸਿਊਂਕ ਦੀਆਂ ਕਿਸਮਾਂ

ਡਾ. ਸੰਦੀਪ ਸਿੰਘ ਮੁਤਾਬਕ ਸਿਊਂਕ ਦੇ ਰੂਪ ‘ਚ ਕੀੜਿਆਂ ਦੀਆਂ ਕਿਸਮਾਂ ਰਾਣੀ, ਰਾਜਾ, ਸਿਪਾਹੀ ਅਤੇ ਕਾਮਾ ਹੈ, ਜੋ ਕਿ ਵੱਡੇ ਸਮੂਹਿਕ ਨਿਵਾਸਾਂ ‘ਚ ਰਹਿੰਦੇ ਹਨ। ਇਨ੍ਹਾਂ ਨੂੰ ਵਿਰਮੀਆਂ, ਸਿਊਂਕ ਘਰ ਜਾਂ ਟਰਮੀਟੇਰੀਆ ਵੀ ਕਿਹਾ ਜਾਂਦਾ ਹੈ। ਵਿਰਮੀਆਂ ਜ਼ਮੀਨ ਦੇ ਉੱਪਰ ਅਤੇ ਹੇਠਾਂ ਦੋਵਾਂ ਥਾਵਾਂ ‘ਤੇ ਮਾਰ ਕਰਦਾ ਹੈ। ਸਿਰਫ ਕਾਮਾ ਸ਼੍ਰੇਣੀ ਹੀ ਪੌਦਿਆਂ ਦੀਆਂ ਜੜ੍ਹਾਂ ਅਤੇ ਉੱਪਰ ਦੇ ਹਿੱਸੇ ਨੂੰ ਖਾ ਕੇ ਨੁਕਸਾਨ ਪਹੁੰਚਾਉਂਦੇ ਹਨ।ਮਿਲੀ ਜਾਣਕਾਰੀ ਅਨੁਸਾਰ ਪੰਜਾਬ ‘ਚ ਸਿਊਂਕ ਦੇ ਹਮਲੇ ਦਾ ਮੁੱਖ ਸਮਾਂ ਅਪ੍ਰੈਲ ਤੋਂ ਜੂਨ ਅਤੇ ਸਤੰਬਰ ਤੋਂ ਅਕਤੂਬਰ ਹੁੰਦਾ ਹੈ।Image result for syonkh

ਟ੍ਰੈਪ ਨੂੰ ਕਿਵੇਂ ਕੀਤਾ ਤਿਆਰ

ਪੀ. ਏ. ਯੂ. ਦੇ ਇਸ ਵਿਗਿਆਨੀ ਨੇ ਦੱਸਿਆ ਕਿ ਸਿਊਂਕ ਦੀ ਰੋਕਥਾਮ ਲਈ ਉਨ੍ਹਾਂ ਨੇ 13 ਇੰਚ ਵਾਲੇ ਘੜੇ ਲਏ ਅਤੇ ਇਸ ‘ਚ 24 ਸੁਰਾਖ ਕੀਤੇ। ਇਨ੍ਹਾਂ ਨੂੰ ਮੱਕੀ ਦੇ ਗੁੱਲਿਆਂ (ਛੱਲੀਆਂ ਦੇ ਦਾਣੇ ਖਾਣ ਤੋਂ ਬਾਅਦ ਜੋ ਗੁਦਾ ਬੱਚਦਾ ਹੈ) ਨਾਲ ਭਰ ਦਿੱਤਾ।ਇਸ ਘੜੇਨੁਮਾ ਟ੍ਰੈਪ ਨੂੰ ਅਪ੍ਰੈਲ ਦੇ ਪਹਿਲੇ ਹਫਤੇ ਅਤੇ ਫਿਰ ਸਤੰਬਰ ਦੇ ਪਹਿਲੇ ਹਫਤੇ ਦੌਰਾਨ ਫਲਾਂ ਵਾਲੇ ਬਾਗ ਵਿਚ ਮਿੱਟੀ ਦੇ ਹੇਠਾਂ ਦਬਾਅ ਦਿਉ।

ਦਬਾਉਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਘੜਿਆਂ ਦੇ ਮੂੰਹ ਵਾਲਾ ਪਾਸਾ ਜ਼ਮੀਨ ਦੀ ਸੱਤਾ ਤੋਂ ਕੁੱਝ ਉੱਪਰ ਹੋਵੇ ਅਤੇ ਉਸ ਨੂੰ ਚੱਪਣ ਨਾਲ ਢੱਕ ਦਿਉ। 20 ਦਿਨਾਂ ਦੇ ਬਾਅਦ ਘੜੇ ਨੂੰ ਬਾਹਰ ਕੱਢਣ ‘ਤੇ ਤੁਹਾਨੂੰ ਘੜੇ ਅੰਦਰ ਸਿਊਂਕ ਇਕੱਠੀ ਹੋਈ ਮਿਲੇਗੀ, ਸਿਊਂਕ ਨੂੰ ਕੁੱਝ ਤੁਪਕੇ ਡੀਜ਼ਲ ਪਾਣੀ ‘ਚ ਮਿਲਾ ਕੇ ਖਤਮ ਕਰ ਦਿਓ ਜਾਂ  ਘੜਿਆ ਨੂੰ ਕੱਢ ਕੇ ਕਚਰੇ ਵਿੱਚ ਅੱਗ ਲਾ ਕੇ ਨਸ਼ਟ ਕਰ ਦਿੱਤਾ ਜਾਵੇ  । ਡਾ. ਸੰਦੀਪ ਸਿੰਘ ਦਾ ਕਹਿਣਾ ਹੈ ਕਿ ਤੁਸੀਂ ਪ੍ਰਤੀ ਏਕੜ ਸਿਊਂਕ ਦੀ ਰੋਕਥਾਮ ਲਈ 14 ਘੜਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਪ੍ਰਕਿਰਿਆ ਨਾਲ ਕਿਸਾਨ ਨੂੰ ਯਕੀਨਣ ਤੌਰ ‘ਤੇ ਸਿਊਂਕ ਤੋਂ ਨਿਯਾਤ ਮਿਲੇਗੀ ਅਤੇ ਇਸ ਦੇ ਨਾਲ ਹੀ ਆਰਥਿਕ ਤੌਰ ‘ਤੇ ਵੀ ਲਾਭ ਹੋਵੇਗਾ।Image result for syonkh

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …