Breaking News

ਇਸ ਡਿਵਾਈਸ ਨਾਲ ਧੁੰਦ ‘ਚ ਵੀ ਭੱਜਣੀਆਂ ਗੱਡੀਆਂ

 

ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਮੁਲਕ ਦੇ ਉੱਤਰੀ ਖੇਤਰਾਂ ਵਿੱਚ ਕੜਾਕੇ ਦੀ ਠੰਢ ਪੈਣ ਲੱਗੀ ਹੈ। ਪਿਛਲੇ ਕਈ ਦਿਨਾਂ ਤੋਂ ਉੱਤਰੀ ਇਲਾਕਿਆਂ ਵਿੱਚ ਠੰਢ ਤੇ ਧੁੰਦ ਘਟਣ ਦਾ ਨਾਂ ਨਹੀਂ ਲੈ ਰਹੀ।Image result for punjab fog

ਰਾਜਧਾਨੀ ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਕੋਹਰੇ ਕਾਰਨ ਟ੍ਰੇਨਾਂ ਲੇਟ ਹੋ ਰਹੀਆਂ ਹਨ। ਹੁਣ ਇਸ ਪ੍ਰੇਸ਼ਾਨੀ ਨੂੰ ਘਟਾਉਣ ਲਈ ਉੱਤਰੀ ਰੇਲਵੇ ਫੋਗ ਸੇਫ਼ਟੀ ਡਿਵਾਈਸ ਇਸਤੇਮਾਲ ਕਰ ਰਹੀ ਹੈ।

ਇਸ ਨਾਲ ਧੁੰਦ ਵਿੱਚ ਵੀ ਟ੍ਰੇਨਾਂ ਹਾਈ ਸਪੀਡ ਨਾਲ ਚੱਲਣਗੀਆਂ। ਇਹ ਜੀਪੀਐਸ ਦੀ ਮਦਦ ਨਾਲ ਕੰਮ ਕਰੇਗੀ। ਫੋਗ ਸੇਫ਼ਟੀ ਡਿਵਾਈਸ ਨੂੰ ਟ੍ਰੇਨ ਵਿੱਚ ਡਰਾਈਵਰ ਕੋਲ ਲਾਇਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਟ੍ਰੇਨ ਡਰਾਈਵਰ ਨੂੰ ਰੀਅਲ ਟਾਈਮ ਲੋਕੇਸ਼ਨ ਦੀ ਜਾਣਕਾਰੀ ਮਿਲਦੀ ਰਵੇਗੀ।

ਡਿਵਾਈਸ ਵਿੱਚ ਲੱਗੀ ਡਿਸਪਲੇ ‘ਤੇ ਲੋਕੇਸ਼ਨ ਤੇ ਟਰੈਕ ਨਾਲ ਸਬੰਧਤ ਜਾਣਕਾਰੀਆਂ ਪਤਾ ਲੱਗਦੀਆਂ ਰਹਿਣਗੀਆਂ। ਇਸ ਨਾਲ ਡਰਾਈਵਰ ਨੂੰ ਕਾਫ਼ੀ ਮਦਦ ਮਿਲੇਗੀ।ਉੱਤਰੀ ਰੇਲਵੇ ਦੇ ਸੀਪੀਆਰਓ ਨਿਤਿਨ ਚੌਧਰੀ ਨੇ ਦੱਸਿਆ ਕਿ ਡਿਵਾਈਸ ਵਿੱਚ ਉੱਤਰ ਰੇਲਵੇ ਦਾ ਨਕਸ਼ਾ ਵੀ ਹੈ।Image result for punjab fog

ਇਸ ਨਾਲ ਡਰਾਈਵਰ ਨੂੰ ਸਿਗਨਲ ਮਿਲਦਾ ਰਵੇਗਾ ਤੇ ਜਾਣਕਾਰੀਆਂ ਰੀਅਲ ਟਾਈਮ ਵਿੱਚ ਅਪਡੇਟ ਹੋਣਗੀਆਂ।ਡਿਵਾਈਸ ਨੂੰ ਜੀਪੀਐਸ ਨਾਲ ਅਟੈਚ ਕੀਤਾ ਗਿਆ ਹੈ। ਇਸ ਵਿੱਚ ਉੱਤਰ ਰੇਲਵੇ ਦਾ ਨਕਸ਼ਾ ਵੀ ਹੈ।

ਪਟੜੀਆਂ, ਸਿਗਨਲ, ਸਟੇਸ਼ਨਾਂ ਤੇ ਲੈਵਲ ਕਰਾਸਿੰਗ ਵੀ ਸ਼ਾਮਲ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਡਿਵਾਈਸ ਰੇਲਵੇ ਨੂੰ ਕਿਸ ਹੱਦ ਤੱਕ ਕੋਹਰੇ ਦੀ ਮਾਰ ਤੋਂ ਬਚਾਉਂਦੀ ਹੈ।Image result for punjab fog

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …