Breaking News

ਇਸ ਤਰਾਂ ਕਰੋ ਅਵਾਰਾ ਪਸ਼ੂਆਂ ਤੋਂ ਖੇਤਾਂ ਦੀ ਰੱਖਿਆ

 

ਪੰਜਾਬ ਵਿੱਚ ਅਵਾਰਾਂ ਪਸ਼ੂਆਂ ਗਾਵਾਂ,ਨੀਲ ਗਾਉ,ਜੰਗਲੀ ਸੂਰ ਆਦਿ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਕਿਸਾਨ ਗਰੁੱਪ ਬਣਾ ਕੇ ਖੁੱਲੇ ਅਸਮਾਨ ਹੇਠ ਅਵਾਰਾ ਪਸ਼ੂਆਂ ਤੋਂ ਕਣਕ ਦੀ ਰਾਖੀ ਲਈ ਪਹਿਰਾ ਦੇਣ ਲਈ ਮਜ਼ਬੂਰ ਹਨ। ਇੰਨਾ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ‘ਚ ਕਿਸਾਨ ਆਪਣੀਆਂ ਫਸਲਾਂ ‘ਚੋਂ ਬਾਹਰ ਕੱਢਣ ਲਈ ਉੱਚੀਆਂ ਹੇਕਾਂ ਮਾਰਦੇ ਸੁਣਾਈ ਦਿੰਦੇ ਹਨ ।ਪਰ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਜਾਨਵਰਾਂ ਨੂੰ ਆਪਣੇ ਖੇਤਾਂ ਤੋਂ ਦੂਰ ਰੱਖ ਸਕਦੇ ਹੋImage result for AVARA PASHU

ਰਸਾਇਣਿਕ ਤਰੀਕੇ

ਨੀਲਬੋ(Neelbo) ਇਕ ਰਸਾਇਣਿਕ ਦਵਾਈ ਹੈ ਜਿਸਦੀ ਵਰਤੋਂ ਖੇਤ ਤੋਂ ਜੰਗਲੀ ਜਾਨਵਰਾਂ ਨੂੰ ਦੂਰ ਰੱਖਣ ਵਾਸਤੇ ਕੀਤੀ ਜਾਂਦੀ ਹੈ ।ਇਹ ਮੁੱਖ ਤੋਰ ਤੇ ਰੋਜ਼ (ਨੀਲ ਗਾਉ ),ਜੰਗਲੀ ਸੂਰ ,ਤੇ ਗਾਵਾਂ ਨੂੰ ਖੇਤਾਂ ਤੋਂ ਦੂਰ ਰੱਖਣ ਵਾਸਤੇ ਤਿਆਰ ਕੀਤੀ ਹੈ ।ਇਸ ਦਵਾਈ ਦੀ ਇਕ ਖਾਸੀਅਤ ਇਹ ਹੈ ਕੇ ਇਸ ਵਿਚ ਕੋਈ ਜਹਿਰੀਲਾ ਤੱਤ ਨਹੀਂ ਹੈ । ਇਸ ਲਈ ਇਸਦੇ ਸੰਪਰਕ ਵਿਚ ਆਉਣ ਵਾਲੇ ਜਾਨਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਉਂਦੀ ।Image result for AVARA PASHU

ਵਰਤੋਂ ਕਿਵੇਂ ਕਰੀਏ 

ਇਸਨੂੰ ਵਰਤਣਾ ਬਹੁਤ ਹੀ ਆਸਾਨ ਹੈ ਸਭ ਤੋਂ ਪਹਿਲਾਂ ਬਾਲਟੀ ਦੇ ਵਿਚ ਇਕ ਹਿੱਸਾ ਨੀਲਬੋ ਤੇ 5 ਹਿੱਸੇ ਪਾਣੀ ਦਾ ਘੋਲ ਤਿਆਰ ਕਰੋ । ਇਕ ਏਕੜ ਵਿਚ ਇਸਦੀ ਮਾਤਰਾ 500ml ਹੁੰਦੀ ਹੈ ।ਹੁਣ ਇਕ ਲੰਬੀ ਜੂਟ ਦੀ ਰੱਸੀ ਲਓ ਤੇ ਉਸਨੂੰ ਇਸ ਘੋਲ ਵਿਚ ਡਬੋ ਦਿਓ । ਫੇਰ ਇਸ ਰੱਸੀ ਨਾਲ ਆਪਣੇ ਖੇਤ ਦੇ ਦੁਆਲੇ ਇਸ ਰੱਸੀ ਦੀ ਵਾੜ ਕਰ ਦਿਓ । ਰੱਸੀ ਦੀ ਉਚਾਈ ਇਕ ਫੁੱਟ ਤਕ ਰੱਖੋ ।ਇਸਦਾ ਅਸਰ 30 -40 ਦਿਨ ਰਹਿੰਦਾ ਹੈ । ਇਸਦਾ ਮੁਸ਼ਕ ਅਜਿਹਾ ਹੈ ਕੇ ਕੋਈ ਜਾਨਵਰ ਇਸਦੇ ਨੇੜੇ ਨਹੀਂ ਆਉਂਦਾ ।ਇਸਤੋਂ ਇਲਾਵਾ ਤੁਸੀਂ ਇਸਦੀ ਇਕ ਹਿੱਸਾ ਨੀਲਬੋ ਤੇ 50 ਹਿੱਸੇ ਪਾਣੀ ਦਾ ਘੋਲ ਤਿਆਰ ਕਰਕੇ ਕਰੋ ਆਪਣੇ ਖੇਤ ਦੇ ਦੁਆਲੇ ਸਪਰੇ ਵੀ ਕਰ ਸਕਦੇ ਹੋ ।ਇਸਤੋਂ ਇਲਾਵਾ ਇੱਕ ਲਿਟਰ ਪਾਣੀ ਵਿੱਚ ਇੱਕ ਢੱਕਣ ਫਿਨਾਇਲ ਦੇ ਘੋਲ ਦੇ ਛਿੜਕਾ ਨਾਲ ਵੀ ਫਸਲਾਂ ਨੂੰ ਬਚਾਇਆ ਜਾ ਸਕਦਾ ਹੈ ।Related image

ਦੂਸਰੇ ਤਰੀਕੇ

  • ਖੇਤ ਦੇ ਚਾਰੇ ਪਾਸੇ ਕੰਡੀਆਂਵਾਲੀ ਤਾਰ , ਬਾਂਸ ਦੀਆਂ ਫੱਟੀਆਂ ਜਾਂ ਚਮਕੀਲੀ ਬੈਂਡ ਨਾਲ ਘੇਰਾਬੰਦੀ ਕਰੋ ।
  • ਖੇਤ ਦੀ ਫਿਰਨੀ ਤੇ ਕਰੌਂਦਾ , ਰਤਨਜੋਤ , ਤੁਲਸੀ , ਮੇਂਥਾ ,ਆਦਿ ਦੇ ਬੂਟੇ ਲਾਉਣ ਨਾਲ ਵੀ ਪਸ਼ੂ ਨੇੜੇ ਨਹੀਂ ਆਉਂਦੇ ।
  • ਖੇਤ ਵਿੱਚ ਆਦਮੀ ਦਾ ਪੁਤਲਾ ਬਣਾਕੇ ਖੜਾ ਕਰਨ ਨਾਲ ਰਾਤ ਨੂੰ ਪਸ਼ੂ ਵੇਖਕੇ ਡਰ ਜਾਂਦੇ ਹਨ।
  • ਨੀਲਗਾਉ ਦੇ ਗੋਬਰ ਦਾ ਘੋਲ ਬਣਾਕੇ ਖੇਤਾਂ ਦੇ ਚਾਰੇ ਪਾਸੇ ਇੱਕ ਮੀਟਰ ਅੰਦਰ ਫਸਲਾਂ ਉੱਤੇ ਛਿੜਕਾ ਕਰਨ ਨਾਲ ਫਸਲਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ । ਇਸ ਨਾਲ ਨੀਲਗਾਉ ਇਸਨੂੰ ਕਦੇ ਵੀ ਨਹੀਂ ਖਾਂਦੀ ।
  • ਗਧੇ ਦੀ ਲਿੱਦ , ਪੋਲਟਰੀ ਦੀਆਂ ਬਿਠਾਂ, ਗੋਮੂਤਰ , ਗਲੀਆਂ ਸੜੀਆਂ ਸਬਜੀਆਂ ਦੀਆਂ ਪੱਤੀਆਂ ਦਾ ਘੋਲ ਬਣਾਕੇ ਫਸਲਾਂ ਉੱਤੇ ਛਿੜਕਾ ਕਰਨ ਨਾਲ ਵੀ ਪਸ਼ੂ ਖੇਤਾਂ ਦੇ ਕੋਲ ਨਹੀਂ ਫਟਕਦੇ ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …