ਜ਼ਰਬੇਰਾ ਇਕ ਮਹੱਤਪੂਰਨ ਵਪਾਰਕ ਕੱਟ ਫੁੱਲ ਹੈ ਜੋ ਦੁਨੀਆਂ ਭਰ ‘ਚ ਉਗਾਇਆ ਜਾਂਦਾ ਹੈ ਤੇ ਇਸ ਨੂੰ ਆਮ ਤੌਰ ‘ਤੇ ‘ਅਫਰੀਕੀ ਡੇਜ਼ੀ’ ਜਾਂ ‘ਟ੍ਰਾਂਸਵਲ ਡੇਜ਼ੀ’ ਵਜੋਂ ਜਾਣਿਆ ਜਾਂਦਾ ਹੈ। ਜ਼ਰਬੇਰਾ ਦੇ ਫੁੱਲਾਂ ਨੂੰ ਡੰਡੀ ਸਹਿਤ ਫੁੱਲਾਂ ਵਜੋਂ, ਗੁਲਦਸਤਾ ਬਣਾਉਣ ਤੇ ਹੋਰ ਸਮਾਜਿਕ ਕਾਰਜਾਂ ਦੌਰਾਨ ਕੰਧਾਂ ਦੀ ਸਜਾਵਟ ਲਈ ਵਰਤਿਆਂ ਜਾਂਦਾ ਹੈ।
ਜ਼ਰਬੇਰਾ ਦੇ ਪੌਦੇ ਗਮਲਿਆਂ ‘ਚ ਅਤੇ ਕਿਆਰਿਆਂ ‘ਚ ਲੈਂਡਸਕੇਪ ਦੇ ਉਦੇਸ਼ ਲਈ ਵੀ ਲਗਾਏ ਜਾਂਦੇ ਹਨ। ਜ਼ਰਬੇਰਾ ਦੇ ਫੁੱਲ ਸਾਲ ਭਰ ਵੱਖ-ਵੱਖ ਰੰਗਾਂ ‘ਚ ਉਪਲਬਧ ਹੁੰਦੇ ਹਨ। ਇਸ ਦੀ ਕਾਸ਼ਤ ਪੂਰੇ ਭਾਰਤ ‘ਚ ਕੀਤੀ ਜਾਂਦੀ ਹੈ ਤੇ ਪੰਜਾਬ ‘ਚ ਇਸ ਦੀ ਕਾਸ਼ਤ ਕੁਦਰਤੀ ਤੌਰ ‘ਤੇ ਹਵਾਦਾਰ ਪੌਲੀਹਾਊਸ ‘ਚ ਕੀਤੀ ਜਾਂਦੀ ਹੈ।
ਭਾਰਤ ‘ਚ ਜ਼ਰਬੇਰਾ ਦੀਆਂ ਕਿਸਮਾਂ
ਫੁੱਲਾਂ ਦਾ ਰੰਗ ਬਹੁਤ ਹੀ ਮਹੱਤਵਪੂਰਨ ਹੈ, ਇਸ ਲਈ ਜ਼ਰਬੇਰਾ ਦੀ ਖੇਤੀ ਦੀ ਯੋਜਨਾ ਬਣਾਉਂਦੇ ਸਮੇਂ, ਫੁੱਲਾਂ ਦਾ ਰੰਗ ਧਿਆਨ ‘ਚ ਰੱਖਣਾ ਚਾਹੀਦਾ ਹੈ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਮੰਡੀ ਦੀ ਲੋੜ ਅਨੁਸਾਰ ਲਾਲ ਰੰਗ ਦੀ ਮੰਗ ਜ਼ਿਆਦਾ ਹੈ। ਇਸ ਦੇ ਬਾਅਦ ਚਿੱਟੇ, ਪੀਲੇ ਤੇ ਬਾਕੀ ਦੇ ਰੰਗ ਹੁੰਦੇ ਹਨ। ਇਸ ਲਈ ਲਇਆ ਜਾਣ ਵਾਲਾ ਖੇਤਰ 4:3:2:1, ਅਰਥਾਤ 40 ਫੀਸਦੀ ਲਾਲ ਕਿਸਮਾਂ, 30 ਫੀਸਦੀ ਚਿੱਟਾ, 20 ਫੀਸਦੀ ਪੀਲਾ ਤੇ 10 ਫੀਸਦੀ ਹੋਰ ਰੰਗਾਂ ‘ਚ ਵੰਡਿਆ ਜਾਣਾ ਚਾਹੀਦਾ ਹੈ।
ਵੱਖ-ਵੱਖ ਰੰਗਾਂ ਦੀਆਂ ਕਿਸਮਾਂ ਇਸ ਪ੍ਰਕਾਰ ਹਨ –
- ਲਾਲ ਰੰਗ – ਅੰਕੂਰ, ਰੂਬੀ ਹੈੱਡ, ਰੋਜ਼ਾਲੀਨ, ਸੈਲਵਾਰੋਡ, ਜੂਲੀਆ, ਰੈੱਡ ਇੰਪਲਸ, ਐਮਲੀਟ ਤੇ ਨਤਾਸ਼ਾ।
- ਚਿੱਟੇ ਰੰਗ – ਸਿਲਵੇਸਟਰ, ਡੈਲਫੀ, ਵ੍ਹਾਈਈਟ ਮਾਰੀਆ, ਸਨੋਫਲੈਕ, ਵਿੰਟਰਕਵੀਨ, ਐਮੀਲੀ ਤੇ ਟਰੈਂਸਾ।
- ਪੀਲਾ ਰੰਗ – ਡਾਨਾ ਏਲਨ, ਸਬਮੈਰੀਨ, ਸੁਪਰਨੋਵਾ, ਫੁੱਲਮੂਨ, ਹਵਾਨਾ, ਬਿਲਾਸੋਰ ਤੇ ਪਨਾਮਾ।
- ਗੁਲਾਬੀ ਰੰਗ – ਸਮਾਰਾ, ਇਨਟੈਂਸ, ਪਿੰਕ ਐਲੀਗੈਂਸ, ਵੈਲਨਟੀਨਾ ਤੇ ਟੇਰਾਕੁਈਨ।
- ਸੰਤਰੀ ਰੰਗ – ਕੋਜ਼ੇਰ, ਓਰੇਂਜ਼ ਕਲਾਸਿਕ ਤੇ ਗੋਲਿਅਥ।