Breaking News

ਇਸ ਤਰ੍ਹਾਂ ਕਰੋ ਅਗੇਤੇ ਮਟਰਾਂ ਦੀ ਕਾਸ਼ਤ

Image result for ਅਗੇਤੇ ਮਟਰ

ਅਗੇਤੇ ਮਟਰ ਥੋੜ੍ਹੇ ਸਮੇ ਦੀ ਫਸਲ ਹੈ ਅਤੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀ ਹੈ। ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ। ਜੇਕਰ ਫਸਲ ਵਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ। ਅਕਤੂਬਰ ਦੇ ਪਹਿਲਾ ਹਫਤੇ  ਤੋਂ ਤੀਜੇ ਹਫਤੇ ਤੱਕ ਬਜਾਈ ਕਰ ਸਕਦੇ ਹਾਂ i ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ ਹੁੰਦਾ ਹੈ।Image result for ਮਟਰ ਦੀ ਖੇਤੀ

ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ। ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ। ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ। ਇਸ ਦੀਆਂ ਫਲੀਆਂ ਵਿੱਚੋਂ ਲਗਪਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ।Related image

ਏ ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ । ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇਕੱਲੀਆਂ ਜਾਂ ਜੋੜੀਆਂ ਵਿੱਚ ਲੱਗਦੀਆਂ ਹਨ । ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।Image result for ਮਟਰ ਦੀ ਖੇਤੀ

ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ। ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ। ਇਸ ਦੀਆਂ ਫ਼ਲੀਆਂ ਦਿਲ ਖਿਚ੍ਹਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ। ਫ਼ਲੀਆਂ ਆਮ ਤੋਰ ’ਤੇ ਜੋੜਿਆਂ ਵਿੱਚ ਲੱਗਦੀਆਂ ਹਨ। ਇਹ ਕਿਸਮ 100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸਦੀਆਂ ਫ਼ਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ। ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ।Image result for ਮਟਰ ਦੀ ਖੇਤੀ

ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ। ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ। ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ। ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ। ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ। ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ।Image result for ਮਟਰ ਦੀ ਖੇਤੀ

ਟੀਕਾ ਤੇ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਾਓ ਕਿਉਕਿ ਇਸ ਨਾਲ ਝਾੜ ਵੱਧ ਜਾਂਦਾ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚੋਂ ਮਿਲਦਾ ਹੈ। ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ। ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੌਬੀਅਮ ਦੇ ਟੀਕੇ ਦਾ ਪੈਕਟ (ਇੱਕ ਏਕੜ ਵਾਲਾ) ਅਤੇ 90 ਗ੍ਰਾਮ ਕੈਪਟਾਨ ਜਾਂ 45 ਗ੍ਰਾਮ ਬਾਵਿਸਟਨ ਜਾਂ 45 ਗ੍ਰਾਮ ਬਾਵਿਸਟਾਨ ਜਾਂ ਸੂਡੋਮੋਨਾਸ ਫਲਰੇਸੈਂਸ ਫਾਰਮੂਲੇਸ਼ਨ 675 ਗ੍ਰਾਮ+45 ਗ੍ਰਾਮ ਕੈਪਟਾਨ ਰਲਾ ਦਿਓ। ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ। ਬੀਜ ਨੂੰ ਛਾਂਵੇ ਸੁਕਾ ਕੇ ਉਸੇ ਦਿਨ ਖੇਤ ਵਿਚ ਬੀਜ ਦਿਓ।Image result for मटर

ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ। ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ।Image result for मटर

ਨਦੀਨਾਂ ਦੀ ਰੋਕਥਾਮ: ਬੀਜ ਉਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ । ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ । ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ। ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ, ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉਤੇ ਕਾਬੂ ਪਾ ਸਕਦੇ ਹਨ ।Image result for मटर

ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ। ਪਹਿਲਾ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ। ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਜ਼ਰੂਰਤ ਹੋਵੇ ਤਾਂ ਲਾਓ । ਮਟਰ ਦੀ ਫ਼ਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉਗਾਈ ਜਾ ਸਕਦੀ ਹੈ। ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਲੋੜ ਹੈImage result for मटर

ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ।ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ। ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ। ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ। ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ।Image result for मटर

ਚਿੱਟਾ ਰੋਗ: ਇਸ ਰੋਗ ਨਾਲ ਚਿੱਟੇ ਆਟੇ ਵਰਗੇ ਧੱਬੇ ਪੌਦਿਆਂ ਦੇ ਤਣਿਆਂ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ। ਪੰਜਾਬ ਵਿੱਚ ਚਿੱਟਾ ਰੋਗ ਆਮ ਤੌਰ ’ਤੇ ਅੱਧ ਫਰਵਰੀ ਤੋਂ ਮਾਰਚ ਵਿੱਚ ਆਉਂਦਾ ਹੈ ਜਦ ਫਸਲ ਖ਼ਤਮ ਹੋਣ ਨੇੜੇ ਹੁੰਦੀ ਹੈ ਜਿਸ ਕਰਕੇ ਝਾੜ ਦਾ ਨੁਕਸਾਨ ਨਹੀਂ ਹੁੰਦਾ। ਇੱਕ ਏਕੜ ਫ਼ਸਲ ਉਤੇ 80 ਮਿਲੀਲਿਟਰ ਕੈਰਾਥੇਨ 40 ਤਾਕਤ ਜਾਂ 600 ਗ੍ਰਾਮ ਸਲਫ਼ੈਕਸ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ’ਤੇ ਕਰੋ। ਬੀਜ ਨੂੰ ਬੀਜਣ ਤੋਂ ਪਹਿਲਾਂ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਜਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ+1 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ।

*ਸਬਜ਼ੀ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …