Breaking News

ਇਸ ਵਾਰ ਝੋਨਾ ਵੇਚਣ ‘ਤੇ ਮਿਲਣਗੇ 40,000 ਰੁਪਏ ਪ੍ਰਤੀ ਏਕੜ ਵਧੇਰੇ

ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਜ਼ਿਮਨੀ ਚੋਣ ਦੇ ਉਮੀਦਵਾਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੌਲ ਉਤਪਾਦਕ ਕਿਸਾਨਾਂ ਨੂੰ 40 ਹਜ਼ਾਰ ਰੁਪਏ ਫ਼ੀ ਏਕੜ ਜ਼ਿਆਦਾ ਮੁੱਲ ਦੇਣ ਦਾ ਐਲਾਨ ਕੀਤਾ ਹੈ। Image result for sunil jakharਦਰਅਸਲ, ਜਾਖੜ ਨੇ ਇਹ ਪੈਸੇ ਆਪਣੀ ਜੇਬ ਵਿੱਚੋਂ ਨਹੀਂ ਦੇਣੇ, ਇਸ ਪਿੱਛੇ ਉਨ੍ਹਾਂ ਇਹ ਤਰਕ ਦਿੱਤਾ ਹੈ ਕਿ ਪਿਛਲੇ ਸਾਲ ਦੇ ਇਸ ਵਾਰ ਮੁਕਾਬਲੇ ਝੋਨੇ ਦੀ ਕੀਮਤ ਵਧੀ ਹੋਈ ਹੈ।

ਜਾਖੜ ਮੁਤਾਬਕ ਬਾਸਮਤੀ ਚੌਲਾਂ ਦੀ 1509 ਕਿਸਮ ਦੀ ਕੀਮਤ ਬੀਤੇ ਵਰ੍ਹੇ 900 ਰੁਪਏ ਫ਼ੀ ਕੁਇੰਟਲ ਸੀ, ਉੱਥੇ ਹੀ ਇਸ ਵਾਰ ਇਸ ਕਿਸਮ ਦਾ ਮੁੱਲ 2600 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ 1121 ਦਾ ਮੁੱਲ ਪਹਿਲਾਂ 1400 ਰੁਪਏ ਰਿਹਾ ਸੀ ਜੋ ਕਿ ਵਧ ਕੇ ਹੁਣ 3500 ਰੁਪਏ ਫ਼ੀ ਕੁਇੰਟਲ ਹੋ ਗਿਆ ਹੈ।Image result for punjab basmati rice farm

ਕਾਂਗਰਸ ਪ੍ਰਧਾਨ ਮੁਤਾਬਕ ਝੋਨੇ ਦੀ ਕੀਮਤ ਵਿੱਚ ਹੋਏ ਵਾਧੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਲਈ ਲੋੜੀਂਦੇ ਪ੍ਰਬੰਧ ਹੋ ਗਏ ਹਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ ਕੀਤੇ ਜਾਣ ਲਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨImage result for punjab kisan eymon

ਜਾਖੜ ਨੇ ਹੋਰਨਾਂ ਮੰਤਰੀਆਂ ਤੇ ਨੇਤਾਵਾਂ ਦੀ ਮੌਜੂਦਗੀ ਵਿੱਚ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ਸਲ ਚੁੱਕਣ ਦੇ 48 ਘੰਟਿਆਂ ਦੇ ਅੰਦਰ ਅੰਦਰ ਉਨ੍ਹਾਂ ਨੂੰ ਪੂਰਾ ਭੁਗਤਾਨ ਕਰ ਦਿੱਤਾ ਜਾਵੇਗਾ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …