Breaking News

ਇਹਨਾਂ ਦੇਸੀ ਤਰੀਕਿਆਂ ਨਾਲ ਖਾਦ ਤੇ ਕੀਟਨਾਸ਼ਕ ਦਵਾਈਆਂ ਦੀ ਲੋੜ ਨਹੀਂ ਰਹੇਗੀ

 

ਖੇਤੀ ਬਹੁਤ ਮਹਿੰਗੀ ਹੋ ਗਈ ਹੈ ਤੇ ਇਸਦਾ ਮੁੱਖ ਕਾਰਨ ਕਿਸਾਨ ਦਾ ਬਾਜ਼ਾਰ ਤੇ ਨਿਰਭਰ ਹੋਣਾ ਹੈ ।ਪੁਰਾਣੇ ਸਮੇ ਵਿਚ ਜਿਥੇ ਕਿਸਾਨ ਖੇਤੀ ਨਾਲ ਸਬੰਧਿਤ ਕੋਈ ਵੀ ਚੀਜ ਬਾਜ਼ਾਰੋਂ ਨਹੀਂ ਖਰੀਦਦਾ ਸੀ । ਪਰ ਹੁਣ ਬੀਜ ,ਖਾਦ ,ਕੀਟਨਾਸ਼ਕ ,ਨਦੀਨ ਨਾਸ਼ਕ ,ਆਦਿ ਚੀਜਾਂ ਬਿਨਾ ਖੇਤੀ ਕਰਨਾ ਮੁਸ਼ਕਿਲ ਜਾਪਦਾ ਹੈ । ਇਸ ਲਈ ਕਿਸਾਨ ਦੀ ਬਾਜ਼ਾਰ ਤੇ ਨਿਰਭਰਤਾ ਵੱਧ ਗਈ ਹੈ । ਪਰ ਕੁਝ ਦੇਸੀ ਤਰੀਕੇ ਆਪਣਾ ਕੇ ਕਿਸਾਨ ਆਪਣੀ ਖੇਤੀ ਨੂੰ ਸਸਤੀ ਕਰ ਸਕਦਾ ਹੈ ਜੋ ਹੇਠਾਂ ਲਿਖੇ ਹਨImage result for punjab kheti

1. ਲੋਹਾ+ਤਾਂਬਾ ਯੁਕਤ ਪਸ਼ੂ ਮੂਤਰ

ਇਹ ਫਸਲ ਵਿੱਚ ਨਾਈਟਰੋਜ਼ਨ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਉਸਨੂੰ ਕੀਟਾਂ ਅਤੇ ਰੋਗਾਂ ਤੋਂ ਬਚਾਉਂਦਾ ਹੈ।Image result for punjab kheti

ਲੋੜੀਂਦਾ ਸਮਾਨ-

  • ਪਸ਼ੂ ਮੂਤਰ ਜਿੰਨਾ ਵੀ ਵੱਧ ਤੋਂ ਵੱਧ ਹੋਵੇ
  • ਤਾਂਬਾ ਇੱਕ ਟੁਕੜਾ
  • ਲੋਹਾ ਇੱਕ ਟੁਕੜਾ
  • ਪਲਾਸਟਿਕ ਦਾ ਡਰੰਮ

ਵਿਧੀ : ਪਸ਼ੂ-ਮੂਤਰ ਨੂੰ ਪਲਾਸਟਿਕ ਦੇ ਡਰੰਮ ਜਿਸ ਵਿੱਚ ਕਿ ਲੋਹੇ ਅਤੇ ਤਾਂਬੇ ਦੇ ਛੋਟੇ-ਛੋਟੇ ਟੁਕੜੇ ਰੱਖੇ ਹੋਣ ਵਿੱਚ ਇਕੱਠਾ ਕਰਦੇ ਰਹੋ। ਇਹ ਜਿੰਨਾਂ ਪੁਰਾਣਾਂ ਹੁੰਦਾ ਜਾਵੇਗਾ ਇਸਦੀ ਮਾਰਕ ਤਾਕਤ ਓਨੀਂ ਹੀ ਵਧਦੀ ਜਾਵੇਗੀ।Image result for punjab kheti

ਵਰਤੋਂ ਦਾ ਢੰਗ : ਕਿਸੇ ਵੀ ਤਰ੍ਹਾਂ ਦੇ ਪੈਸਟ ਅਟੈਕ ਸਮੇਂ ਅਤੇ ਸੰਭਾਵੀ ਪੈਸਟ ਅਟੈਕ ਤੋਂ ਫਸਲ ਨੂੰ ਬਚਾਉਣ ਲਈ ਫਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਲੋਹਾ+ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ। ਜ਼ਿਕਰਯੋਗ ਫਾਇਦਾ ਹੋਵੇਗਾ।Image result for punjab kheti

2.ਲੋਹਾ+ਤਾਂਬਾ ਯੁਕਤ ਖੱਟੀ ਲੱਸੀ: ਇਹ ਵੀ ਫਸਲ ਨੂੰ ਅਨੇਕਾਂ ਪ੍ਰਕਾਰ ਦੇ ਕੀਟਾਂ ਅਤੇ ਉੱਲੀ ਰੋਗਾਂ ਤੋਂ ਬਚਾਉਂਦੀ ਹੋਈ ਉਸਦੇ ਵਾਧੇ ਤੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੰਦੀ ਹੈ।Image result for punjab kheti

ਲੋੜੀਂਦਾ ਸਮਾਨ

  • ਲੱਸੀ ਜਿੰਨੀ ਵੀ ਵੱਧ ਤੋਂ ਵੱਧ ਹੋਵੇ
  • ਤਾਂਬਾ ਇਕ ਟੁਕੜਾ
  • ਲੋਹਾ ਇੱਕ ਟੁਕੜਾ
  • ਪਲਾਸਿਟਕ ਦਾ ਬਰਤਨ

ਵਿਧੀ- ਲੱਸੀ, ਤਾਂਬੇ ਅਤੇ ਲੋਹੇ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ ਘੱਟੋ-ਘੱਟ 15 ਦਿਨਾਂ ਤੱਕ ਢਕ ਕੇ ਛਾਂ ਵਿੱਚ ਰੱਖੋ। ਬਹੁਤ ਹੀ ਵਧੀਆ ਉੱਲੀਨਾਸ਼ਕ ਅਤੇ ਗ੍ਰੋਥਹਾਰਮੋਨ ਤਿਆਰ ਹੈ।Image result for punjab kheti

ਵਰਤੋਂ ਦਾ ਢੰਗ- ਲੋੜ ਮੁਤਾਬਿਕ ਪ੍ਰਤੀ ਪੰਪ 1 ਤੋਂ 1.5 ਲਿਟਰ ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਦਾ ਛਿੜਕਾਅ ਕਰੋ।

ਵਿਸ਼ੇਸ਼ਤਾ- ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਇੱਕ ਬੇਹੱਦ ਪ੍ਰਭਾਵੀ ਤੇ ਲਾਹੇਵੰਦ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਇੱਕ ਕੁਦਰਤੀ ਗ੍ਰੋਥ ਹਾਰਮੋਨ ਦੇ ਤੌਰ ‘ਤੇ ਵੀ ਕੰਮ ਕਰਦੀ ਹੈ। 15 ਤੋਂ ਜਿਆਦਾ ਦਿਨ ਪੁਰਾਣਾ ਮਿਸ਼ਰਣ ਅਨੇਕਾਂ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ। ਖੱਟੀ ਲੱਸੀ ਸਰਦੀਆਂ ਵਿੱਚ ਫਸਲ ਨੂੰ ਕੋਹਰੇ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦੀ ਹੈ। ਪ੍ਰਤੀ ਪੰਪ ਪੌਣਾ ਲਿਟਰ ਇੱਕ ਮਹੀਨਾਂ ਪੁਰਾਣੀ ਖੱਟੀ ਲੱਸੀ ਦੇ ਛਿੜਕਾਅ ਨਾਲ ਹਰ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀਟਾਂ ਮਰ ਜਾਂਦੇ ਹਨ।Image result for punjab kheti

3.ਕੱਚਾ ਦੁੱਧ

ਕੱਚਾ ਦੁੱਧ ਦੁਨੀਆਂ ਦਾ ਸਭ ਤੋਂ ਵਧੀਆ ਐਂਟੀ ਵਾਇਰਸ ਹੈ। ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ ਸਾਦੇ ਪਾਣੀ ‘ਚ ਮਿਲਾ ਕੇ ਹਫ਼ਤੇ ਵਿੱਚ ਤਿੰਨ ਵਾਰ ਛਿੜਕਣ ਨਾਲ ਵਾਇਰਸ ਅਰਥਾਤ ਵੱਖ-ਵੱਖ ਫਸਲਾਂ ਨੂੰ ਪੈਣ ਵਾਲਾ ਠੂਠੀ ਰੋਗ ਖਤਮ ਹੋ ਜਾਂਦਾ ਹੈ।Image result for punjab kheti

4.ਚਿੱਟੀ ਫਟਕੜੀ

ਚਿੱਟੀ ਫਟਕੜੀ ਬਹੁਤ ਵਧੀਆ ਜੰਤੂ ਅਤੇ ਉੱਲੀਨਾਸ਼ਕ ਹੈ। ਇਹ ਜੜ੍ਹਾਂ ਦੀਆਂ ਉੱਲੀਆਂ ਨੂੰ ਖਤਮ ਕਰਦੀ ਹੈ। ਕੋਈ ਵੀ ਫਸਲ ਜਾਂ ਪੌਦਾ ਪੈਰ ਗਲਣੇ ਸ਼ੁਰੂ ਹੋਣ ਕਰਕੇ ਸੁਕਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਲਾਉਂਦੇ ਸਮੇਂ ਥੋੜ੍ਹੀ ਜਿਹੀ ਚਿੱਟੀ ਖੇਤ ਦੇ ਨੱਕੇ ‘ਤੇ ਰੱਖ ਦਿਓ। 100 ਫੀਸਦੀ ਫਾਇਦਾ ਹੋਵੇਗਾ।Image result for punjab kheti

5.ਹਿੰਗ

ਖੇਤ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਿਓਂਕ ਪ੍ਰਭਾਵਿਤ ਖੇਤ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ 20 ਗ੍ਰਾਮ ਹਿੰਗ ਅਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਪਾਣੀ ਦੇਣ ਵੇਲੇ ਖੇਤ ਦੇ ਨੱਕੇ ‘ਤੇ ਰੱਖ ਦਿਓ। ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ।Image result for punjab kheti

6.ਪਾਥੀਆਂ ਅਤੇ ਲੱਕੜੀ ਦੀ ਰਾਖ

ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਬਗੀਚੀ ਵਿੱਚ 2-3 ਕਿਲੋ ਪਾਥੀਆਂ ਅਤੇ ਲੱਕੜੀ ਦੀ ਰਾਖ ਪਾਓ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ।Image result for punjab kheti

ਗਊ ਦੇ ਗੋਹੇ ਨੂੰ ਪਤਲਾ ਘੋਲ ਕੇ ਟਮਾਟਰ ਅਤੇ ਬੈਂਗਣ ਦੇ ਬੂਟਿਆਂ ਦੀਆਂ ਜੜ੍ਹਾਂ ਕੋਲ ਪਾਓ। ਚਿੱਤੀ (ਪੱਤਿਆਂ ‘ਤੇ ਪੈਣ ਵਾਲੇ ਧੱਬਿਆਂ) ਰੋਗ ਤੋਂ ਛੁਟਕਾਰਾ ਮਿਲ ਜਾਏਗਾ।Image result for punjab kheti

7. ਅਰਿੰਡ ਅਤੇ ਗੇਂਦੇ ਦੇ ਬੂਟੇ ਲਗਾਉ

ਖੇਤ ਵਿੱਚ ਅਰਿੰਡ ਦਾ ਇੱਕ ਪੌਦਾ ਕਾਫੀ ਹੈ। ਅਰਿੰਡ ਲਗਾਉਣ ਨਾਲ ਪੱਤੇ ਖਾਣ ਵਾਲੀਆਂ ਸੁੰਡੀਆਂ ਖਾਸ ਕਰਕੇ ਤੰਬਾਕੂ ਦੀ ਸੁੰਡੀ (ਕਾਲੀ ਸੁੰਡੀ) ਅਤੇ ਵਾਲਾਂ ਵਾਲੀ ਸੁੰਡੀ ਦੇ ਮਾਦਾ ਪਤੰਗੇ ਮੁੱਖ ਫਸਲ ਉੱਤੇ ਅੰਡੇ ਦੇਣ ਦੀ ਬਜਾਏ ਅਰਿੰਡ ਦੇ ਪੱਤਿਆਂ ਦੇ ਉਲਟੇ ਪਾਸੇ ਅੰਡੇ ਦਿੰਦੇ ਹਨ।Image result for punjab kheti

ਖੇਤ ਦੀ ਦੇਖ-ਰੇਖ ਕਰਦੇ ਸਮੇਂ ਅਰਿੰਡ ਦੇ ਪੱਤਿਆਂ ਨੂੰ ਚੈੱਕ ਕਰਦੇ ਰਹੋ। ਜਿਸ ਪੱਤੇ ‘ਤੇ ਤੁਹਾਨੂੰ ਕਿਸੇ ਵੀ ਸੁੰਡੀ ਦੇ ਅੰਡੇ ਨਜ਼ਰ ਆਉਣ ਉਸ ਪੱਤੇ ਦਾ ਉੰਨਾ ਭਾਗ ਤੋੜ ਕੇ ਜ਼ਮੀਨ ਵਿੱਚ ਦਬਾ ਦਿਉ। ਸੋ ਜੇ ਅੰਡੇ ਹੀ ਨਾ ਰਹਿਣਗੇ ਤਾਂ ਸੁੰਡੀ ਕਿੱਥੋਂ ਆਵੇਗੀ।Image result for punjab kheti

ਇਸੇ ਤਰਾ ਖੇਤ ਦੇ ਚਾਰੇ ਪਾਸੇ ਗੇਂਦੇ ਦੇ ਜਾਂ ਹੋਰ ਪੀਲੇ ਰੰਗ ਦੇ ਫੁੱਲ ਲਗਾ ਕੇ ਅਮਰੀਕਨ ਸੁੰਡੀ ਦੇ ਅਟੈਕ ਨੂੰ 20 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ।Image result for punjab kheti

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …