Breaking News

ਇਹ ਹਨ ਸੰਸਾਰ ਦੇ 5 ਸਭ ਤੋਂ ਵੱਡੇ ਟਰੈਕਟਰ ,ਤਾਕਤ ਤੇ ਅਕਾਰ ਬਾਰੇ ਜਾਣ ਕੇ ਹੋ ਜਾਵੋਂਗੇ ਹੈਰਾਨ

 

 

ਤੁਸੀਂ ਬਹੁਤ ਸਾਰੇ ਟਰੈਕਟਰ ਦੇਖੇ ਹੋਣਗੇ ਪਰ ਇਹ ਟਰੈਕਟਰ ਏਨੇ ਵੱਡੇ ਤੇ ਤਾਕਤਵਰ ਹਨ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ । ਜਿਥੇ ਭਾਰਤ ਵਿਚ ਅਜੇ ਵੀ ਸਭ ਤੋਂ ਵੱਡੇ ਟਰੈਕਟਰ ਦੀ ਤਾਕਤ 120 HP ਦੇ ਬਰਾਬਰ ਹੀ ਹੈ ।ਪਰ ਇਹਨਾਂ ਕੁਝ ਟਰੈਕਟਰਾਂ ਦੀ ਤਾਕਤ ਤਾਂ 680 HP ਤੋਂ ਵੀ ਜ਼ਿਆਦਾ ਹੈ  ਆਓ ਜਾਣਦੇ ਹਾਂ ਇਹਨਾਂ ਟਰੈਕਟਰਾਂ ਦੀ ਖਾਸੀਅਤ

ਬਿੱਗ ਬੁਡ 16V-747 ਟਰੈਕਟਰ (Big Bud 16V-747)

ਇਹ ਟਰੈਕਟਰ 28 ਫੁੱਟ ਲੰਬਾ ਤੇ 20 ਫੁੱਟ ਤਕ ਚੋੜਾ ਹੁੰਦਾ ਹੈ ।ਇਸ ਟਰੈਕਟਰ ਦੀ ਉਚਾਈ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਟਰੈਕਟਰ ਦੇ ਇਕ ਟਾਇਰ ਦੀ ਉਚਾਈ 8 ਫੁੱਟ ਤੱਕ ਹੁੰਦੀ ਹੈ ।ਇਸ ਟਰੈਕਟਰ ਨੂੰ ਪਹਿਲੀ ਵਾਰ 1977 ਵਿੱਚ ਬਣਾਇਆ ਗਿਆ ਸੀ । ਇਸ ਟਰੈਕਟਰ ਦਾ 16 ਸਿਲੰਡਰ ਡੀਜ਼ਲ ਇੰਜਣ ਬਹੁਤ ਜ਼ਿਆਦਾ ਤਾਕਤ ਦਿੰਦਾ ਹੈ ।

ਬਿੱਗ ਰਾਏ ਟਰੈਕਟਰ (Big Roy: Versatile 8-WD Model 1080 )

ਇਹ ਟਰੈਕਟਰ ਵੀ 1977 ਵਿੱਚ ਕੈਨੇਡਾ ਵਿੱਚ ਤਿਆਰ ਕੀਤਾ ਗਿਆ ਸੀ ਇਹ ਟਰੈਕਟਰ 30 ਫੁੱਟ ਲੰਬਾ ,22 ਫੁੱਟ ਚੋੜਾ 11 ਫੁੱਟ ਉੱਚਾ ਸੀ ਇਸਦੇ ਇੰਜਨ ਵਿੱਚ 600 HP ਦੀ ਤਾਕਤ ਸੀ । ਜੇਕਰ ਤੁਸੀਂ ਇਸਨੂੰ ਹੁਣ ਦੇਖਣਾ ਚਾਹੁੰਦੇ ਹੋ ਤਾਂ ਮੈਨੀਟੋਬਾ ਐਗਰੀਕਲਚਰਲ ਮਿਉਜ਼ਿਅਮ ਕੈਨੇਡਾ ਵਿੱਚ ਦੇਖ ਸਕਦੇ ਹੋ ।

ਅਗਕੋ ਚੈਲੇਂਗੇਰ ਟਰੈਕਟਰ (AGCO Challenger MT975B)

ਇਹ ਸੰਸਾਰ ਦਾ ਸਭ ਤੋਂ ਭਾਰਾ ਤੇ ਚੋੜਾ ਟਰੈਕਟਰ ਹੈ ਇਹ ਟਰੈਕਟਰ 24 ਫੁੱਟ ਲੰਬਾ ,16 ਫੁੱਟ ਚੋੜਾ 12 ਫੁੱਟ ਉੱਚਾ ਸੀ । ਇਹ ਟਰੈਕਟਰ ਦਾ ਇੰਜਨ 570 HP ਸੀ ।ਇਸ ਟਰੈਕਟਰ ਤੇ ਚੜ੍ਹਨ ਲਈ ਛੇ ਪੌੜੀਆਂ ਚੜ੍ਹਨਾ ਪੈਂਦਾ ਹੈ ।

ਕੈਸੇ ਸਟੀਗੇਰ ਟਰੈਕਟਰ (Case IH Steiger Quadtrac 620)

ਇਹ ਟਰੈਕਟਰ ਪਹਿਲੀ ਵਾਰ 2013 ਵਿੱਚ ਲੌਂਚ ਕੀਤਾ ਗਿਆ ਇਹ ਸੰਸਾਰ ਦਾ ਪਹਿਲਾ ਘੱਟ ਤੇਲ ਖਾਣ ਵਾਲਾ ਵੱਡਾ ਟਰੈਕਟਰ ਸੀ । ਇਹ ਟਰੈਕਟਰ 25 ਫੁੱਟ ਲੰਬਾ ,14 ਫੁੱਟ ਚੋੜਾ 13 ਫੁੱਟ ਉੱਚਾ ਸੀ । ਇਹ ਟਰੈਕਟਰ ਦਾ ਇੰਜਨ 682 HP ਦਾ  ਹੈ।

ਉਪਟੋਨ ਟਰੈਕਟਰ (Upton HT14/350 2WD)

ਇਹ ਟਰੈਕਟਰ ਦਾ ਨਿਰਮਾਣ 1978 ਵਿਚ ਵਿਚ ਆਸਟ੍ਰੇਲੀਆ ਕੀਤਾ ਗਿਆ। ਇਸ ਟਰੈਕਟਰ ਦੀ ਤਾਕਤ 350 HP ਸੀ ਇਹ ਟਰੈਕਟਰ 21 ਫੁੱਟ ਲੰਬਾ ,11 ਫੁੱਟ ਚੋੜਾ 10 ਫੁੱਟ ਉੱਚਾ ਸੀ ।ਇਹ ਬਾਕੀ ਟਰੈਕਟਰਾਂ ਤਰਾਂ ਤਾਕਤਵਰ ਨਹੀਂ ਸੀ।

ਵੀਡੀਓ ਵੀ ਦੇਖੋ

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …