Breaking News

ਕਣਕ ਦੀ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ

 

ਭਾਵੇਂ ਭਾਰਤ ‘ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਕਾਸ਼ਤ ਥੱਲੇ 1.71 ਮਿਲੀਅਨ ਹੈਕਟੇਅਰ ਰਕਬਾ ਘਟਿਆ ਹੈ ਪਰ ਆਈ. ਸੀ. ਏ. ਆਰ-ਭਾਰਤੀ ਕਣਕ ਅਤੇ ਜੌਾਅ ਦੀ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ.  ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਇਸ ਸਾਲ 30.07 ਮਿਲੀਅਨ ਹੈਕਟੇਅਰ ਰਕਬੇ ‘ਤੇ ਬੀਜੀ ਗਈ ਫ਼ਸਲ ਤੋਂ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ ਹੈ |

ਭਾਰਤ ਦੇ ਸਾਰੇ ਕਣਕ ਉਪਜਾਊ ਰਾਜਾਂ ‘ਚ ਫ਼ਸਲ ਬੜੀ ਆਸ਼ਾਜਨਕ ਹੈ | ਡਾ. ਸਿੰਘ ਨੇ ਕਿਹਾ ਕਿ ਮੌਸਮ ਵੀ ਬੜਾ ਅਨੁਕੂਲ ਰਿਹਾ ਹੈ | ਆਈ. ਸੀ. ਏ. ਆਰ-ਭਾਰਤੀ ਖੇਤੀ ਖੋਜ ਸੰਸਥਾਨ ਦੇ ਕਣਕ ਦੇ ਬਰੀਡਰ ਡਾ. ਰਾਜਬੀਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੇ ਐਚ. ਡੀ .3086, ਐਚ. ਡੀ. 2967, ਐਚ. ਡੀ. ਸੀ. ਐਸ. ਡਬਲਿਊ. 18 ਅਤੇ ਐਚ. ਡੀ. 3117 ਜਿਹੀਆ ਕਿਸਮਾਂ ਅਪਣਾ ਕੇ ਉਤਪਾਦਕਤਾ ਵਧਣ ਦੀ ਸੰਭਾਵਨਾ ਮਜ਼ਬੂਤ ਕਰ ਦਿੱਤੀ ਹੈ |Image result for punjab kanak kheti

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਪ੍ਰਗਟਾਵਾ ਕੀਤਾ ਕਿ ਪੰਜਾਬ ‘ਚ 35 ਲੱਖ ਹੈਕਟੇਅਰ ਰਕਬੇ ‘ਤੇ ਕੀਤੀ ਗਈ ਕਣਕ ਦੀ ਸਮੇਂ ਸਿਰ ਕਾਸ਼ਤ ਪਿਛਲੇ ਸਾਲ ਨਾਲੋਂ ਵੱਧ ਪੈਦਾਵਾਰ ਦੀ ਆਸ ਬਣਾਉਂਦੀ ਹੈ |Image result for punjab kanak kheti(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਉਨ੍ਹ•ਾਂ ਕਿਹਾ ਕਿ ਫ਼ਸਲ ਦੀ ਹਾਲਤ ਬੜੀ ਵਧੀਆ ਹੈ ਅਤੇ ਖੇਤੀਬਾੜੀ ਵਿਭਾਗ ਦੇ ਫ਼ੀਲਡ ਅਫ਼ਸਰਾਂ ਨੂੰ ਪੀਲੀ ਕੁੰਗੀ ਸਬੰਧੀ ਕਿਸਾਨਾਂ ਨੂੰ ਪੂਰੀ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ |

ਡਾ. ਬੈਂਸ ਨੇ ਰਾਜ ਦੇ ਸਰਵੇਖਣ ਤੋਂ ਬਾਅਦ ਪ੍ਰਗਟਾਅ ਕੀਤਾ ਕਿ ਫ਼ਸਲ ਬਹੁਤ ਆਸ਼ਾਜਨਕ ਤੇ ਹਰੀ-ਭਰੀ ਖੜ੍ਹ•ੀ ਹੈ, ਜੋ ਰਿਕਾਰਡ ਉਤਪਾਦਕਤਾ ਦੇਣ ਦੀ ਸਮਰਥਾ ਦਾ ਯਕੀਨ ਦਿਵਾਉਂਦੀ ਹੈ | ਸਟੇਟ ਐਵਾਰਡੀ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਬਿਸ਼ਨ ਪੁਰਾ ਛੰਨਾ ਨੇ ਕਿਹਾ ਕਿ Image result for punjab kanak khetiਖੇਤੀਬਾੜੀ ਵਿਭਾਗ ਨੂੰ ਬੀਜਾਂ ਦੀ ਸਬਸਿਡੀ ਵਾਂਗ ਦਵਾਈਆਂ ਕਿਸਾਨਾਂ ਤੱਕ ਪਹੁੰਚਾਉਣ ਲਈ ਦੇਰੀ ਨਹੀਂ ਕਰਨੀ ਚਾਹੀਦੀ | ਕਾਲੇਕਾ ਨੇ ਕਿਹਾ ਕਿ ਵਿਭਾਗ ਨੂੰ ਸਮੇਂ ਸਿਰ ਕਿਸਾਨਾਂ ਨੂੰ ਕਿਸਮਾਂ ਦੀ ਚੋਣ ਅਤੇ ਬਿਮਾਰੀ ਰਹਿਤ ਬੀਜਾਂ ਦਾ ਪ੍ਰਯੋਗ ਕਰਨ ਲਈ ਦਾਗਰੂਕ ਕਰਨਾ ਚਾਹੀਦਾ ਸੀ |Image result for punjab kanak kheti

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …