Breaking News

ਕਣਕ ਦੀ ਫ਼ਸਲ ਤੇ ਲੱਗਣ ਵਾਲੇ ਵੱਖ ਵੱਖ ਕੀੜੇ-ਮਕੌੜਿਆਂ ਦੀਆਂ ਨਿਸ਼ਾਨੀਆਂ ਤੇ ਰੋਕਥਾਮ

 

 

ਪੰਜਾਬ ਵਿੱਚ ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ।ਪਹਿਲਾਂ ਕਣਕ ਵਿੱਚ ਕੀੜਿਆਂ ਦੀ ਕੋਈ ਗੰਭੀਰ ਸਮੱਸਿਆ ਨਹੀਂ ਸੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਕਣਕ ਉੱਪਰ ਹਮਲਾ ਕਰਨ ਵਾਲੇ ਕੀੜਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨ ਆਪਣੀ ਫ਼ਸਲ ਉੱਪਰ ਹਮਲਾ ਕਰਨ ਵਾਲੇ ਕੀੜਿਆਂ ਦੀ ਸਹੀ ਪਛਾਣ ਕਰ ਸਕਣ ਅਤੇ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਦਾ ਅਨੁਮਾਨ ਲਗਾ ਸਕਣ ਤਾਂ ਜੋ ਫ਼ਸਲ ’ਤੇ ਘੱਟ ਤੋਂ ਘੱਟ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਵੀ ਚੰਗਾ ਝਾੜ ਲਿਆ ਜਾ ਸਕੇ।Image result for kanak di kheti

ਚੇਪਾ

ਹੁਣ ਕਣਕ ਉੱਪਰ ਚੇਪੇ ਦਾ ਹਮਲਾ ਲਗਪਗ ਹਰ ਸਾਲ ਵੇਖਣ ਨੂੰ ਮਿਲਦਾ ਹੈ। ਇਹ ਹਰੇ ਭੂਰੇ ਜਾਂ ਕਾਲੇ ਰੰਗ ਦੇ ਛੋਟੇ-ਛੋਟੇ ਜੀਵ ਹੁੰਦੇ ਹਨ। ਇਹ ਫ਼ਸਲ ਦੇ ਪੱਤਿਆਂ ਅਤੇ ਸਿੱਟਿਆਂ ਵਿੱਚੋਂ ਰਸ ਚੂਸਦੇ ਹਨ। ਹਮਲਾ ਜ਼ਿਆਦਾ ਹੋਣ ’ਤੇ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਪੱਤੇ ਕਾਲੇ ਹੋ ਜਾਂਦੇ ਹਨ। ਜਦੋਂ ਚੇਪੇ ਦਾ ਹਮਲਾ ਸਿੱਟਿਆਂ ਉੱਪਰ ਹੋਵੇ ਤਾਂ ਦਾਣੇ ਦਾ ਆਕਾਰ ਵਿਗੜ ਜਾਂਦਾ ਹੈ ਅਤੇ ਦਾਣੇ ਬਾਰੀਕ ਰਹਿ ਜਾਂਦੇ ਹਨ। ਕਣਕ ਦੀ ਫ਼ਸਲ ਉੱਪਰ ਚੇਪੇ ਦਾ ਹਮਲਾ ਪਹਿਲਾਂ ਬੰਨਿਆਂ ਉੱਪਰ ਹੁੰਦਾ ਹੈ, ਖ਼ਾਸਕਰ ਜਿਸ ਪਾਸੇ ਸਫ਼ੈਦਾ ਜਾਂ ਹੋਰ ਦਰੱਖਤ ਲੱਗੇ ਹੋਣ।Related image

ਰੋਕਥਾਮ: ਚੇਪੇ ਦੀ ਰੋਕਥਾਮ ਲਈ 40 ਮਿਲੀਲਿਟਰ ਕੋਨਫੀਡੋਰ 17.8 ਐਸਐਲ (ਏਮਿਡਾਕਲੋਪਰਿਡ) ਜਾਂ 20 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 12 ਗ੍ਰਾਮ ਡੇਨਟਾਪ 50 ਡਬਲਯੂ ਡੀਜੀ (ਕਲਾਥੀਐਨੀਡੀਨ) ਜਾਂ 150 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਜਾਂ 150 ਮਿਲੀਲਿਟਰ ਮੈਟਾਸਿਸਟਾਕਸ 25 ਈਸੀ (ਆਕਸੀਡੈਮੈਟਨ ਮੀਥਾਈਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਢੋਲਕੀ ਵਾਲੇ ਪੰਪ ਨਾਲ ਪ੍ਰਤੀ ਏਕੜ ਛਿੜਕਾਅ ਕਰੋ। ਇੰਜਣ ਵਾਲੇ ਪੰਪ ਲਈ ਪਾਣੀ ਦੀ ਮਾਤਰਾ 30 ਲਿਟਰ ਰੱਖੋ।Related image

ਨੋਟ: ਚੇਪੇ ਦੀ ਰੋਕਥਾਮ ਲਈ ਛਿੜਕਾਅ ਸਿਰਫ਼ ਉਸ ਵੇਲੇ ਕਰੋ ਜਦੋਂ ਇੱਕ ਸਿੱਟੇ ਉੱਪਰ ਘੱਟੋ-ਘੱਟ ਪੰਜ ਚੇਪੇ ਹੋਣ। ਇਸ ਲਈ ਇੱਕ ਏਕੜ ਖੇਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਹਰ ਹਿੱਸੇ ਵਿੱਚੋਂ 10 ਸਿੱਟਿਆਂ ਉੱਪਰ ਚੇਪਾ ਵੇਖੋ। ਚੇਪੇ ਦਾ ਹਮਲਾ ਖੇਤ ਦੇ ਬੰਨਿਆਂ ਤੋਂ ਸ਼ੁਰੂ ਹੁੰਦਾ ਹੈ। ਉਸ ਵੇਲੇ ਸਿਰਫ਼ ਬੰਨਿਆਂ ਉੱਪਰ ਛਿੜਕਾਅ ਕਰਨ ਨਾਲ ਹੀ ਇਸ ਦੇ ਹਮਲੇ ਨੂੰ ਪੂਰੇ ਖੇਤ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ।Image result for kanak di kheti

ਸਿਉਂਕ

ਆਮ ਤੌਰ ’ਤੇ ਸਿਉਂਕ ਦਾ ਹਮਲਾ ਫ਼ਸਲ ਉੱਗਣ ਤੋਂ 3-5 ਹਫ਼ਤੇ ਬਾਅਦ ਅਤੇ ਫਿਰ ਪੱਕਣ ਦੇ ਨੇੜੇ ਦਿਖਾਈ ਦਿੰਦਾ ਹੈ। ਸਿਉਂਕ ਕਣਕ ਦੀਆਂ ਜੜ੍ਹਾਂ ਅਤੇ ਜ਼ਮੀਨ ਹੇਠਲੇ ਹਿੱਸੇ ਨੂੰ ਖਾਂਦੀ ਹੈ। ਹਮਲੇ ਵਾਲਾ ਬੂਟਾ ਮੁਰਝਾ ਕੇ ਸੁੱਕ ਜਾਂਦਾ ਹੈ। ਜਿੱਥੇ ਬੂਟੇ ਮਰ ਜਾਂਦੇ ਹਨ, ਉੱਥੋਂ ਜ਼ਮੀਨ ਖਾਲੀ ਹੋ ਜਾਂਦੀ ਹੈ। ਖੇਤ ਵਿੱਚ ਬੂਟਿਆਂ ਦੀ ਗਿਣਤੀ ਘਟ ਜਾਂਦੀ ਹੈ ਜਿਸ ਕਾਰਨ ਝਾੜ ਵੀ ਘਟਦਾ ਹੈ। ਪੱਕਣ ਸਮੇਂ ਹੋਏ ਹਮਲੇ ਨਾਲ ਬੂਟੇ ਦਾ ਸਿੱਟਾ ਵੀ ਸੁੱਕ ਜਾਂਦਾ ਹੈ। ਬੂਟੇ ਨੂੰ ਖਿੱਚਣ ’ਤੇ ਸਾਰਾ ਬੂਟਾ ਸੌਖਿਆਂ ਹੀ ਉਖੜ ਜਾਂਦਾ ਹੈ। ਹਮਲਾ ਹੋਏ ਬੂਟੇ ਦੇ ਥੱਲੇ ਤੇ ਆਲੇ-ਦੁਆਲੇ ਸਿਉਂਕ ਦੇਖੀ ਜਾ ਸਕਦੀ ਹੈ।Related image

ਰੋਕਥਾਮ: ਇਸ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 6 ਮਿਲੀਲਿਟਰ ਰੀਜੈਂਟ 5 ਐਸਸੀ (ਫਿਪਰੋਨਿਲ) ਜਾਂ 4 ਮਿਲੀਲਿਟਰ ਰੂਬਾਨ/ਡਰਮਟ/ਡਰਸਬਾਨ 20 ਈਸੀ (ਕਲੋਰਪਾਇਰੀਫਾਸ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਫਿਰ 240 ਮਿਲੀਲਿਟਰ ਰੀਜੈਂਟ ਜਾਂ 160 ਮਿਲੀਲਿਟਰ ਡਰਸਬਾਨ, ਡਰਮਟ ਜਾਂ ਰੂਬਾਨ ਦਵਾਈ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਪੰਪ ਨਾਲ ਇਸ ਉੱਪਰ ਛਿੜਕੋ। ਬੀਜ ਨੂੰ ਕੀਟਨਾਸ਼ਕਾਂ ਨਾਲ ਸੋਧਣ ਤੋਂ ਬਾਅਦ ਉਲੀਨਾਸ਼ਕਾਂ ਨਾਲ ਵੀ ਸੋਧਣਾ ਚਾਹੀਦਾ ਹੈ।

ਸੈਨਿਕ ਸੁੰਡੀ

ਇਸ ਕੀੜੇ ਦੀ ਸੁੰਡੀ ਕਣਕ ਦੀ ਪਿਛੇਤੀ ਬੀਜੀ ਫ਼ਸਲ ਦਾ ਮਾਰਚ-ਅਪਰੈਲ ਵਿੱਚ ਬਹੁਤ ਭਾਰੀ ਨੁਕਸਾਨ ਕਰਦੀ ਹੈ। ਪਹਿਲਾਂ ਇਹ ਸੁੰਡੀ ਪੱਤਿਆਂ ਨੂੰ ਖਾ ਜਾਂਦੀ ਹੈ ਅਤੇ ਕਈ ਵਾਰ ਬੂਟਾ ਬਿਲਕੁਲ ਪੱਤਿਆਂ ਤੋਂ ਰਹਿਤ ਹੋ ਜਾਂਦਾ ਹੈ। ਜਦੋਂ ਸਿੱਟੇ ਨਿਕਲ ਆਉਂਦੇ ਹਨ ਤਾਂ ਸੁੰਡੀ ਕਸੀਰਾਂ ਸਮੇਤ ਦੋਧੇ ਦਾਣਿਆਂ ਨੂੰ ਖਾ ਜਾਂਦੀ ਹੈ। ਅਜਿਹੀ ਹਾਲਤ ਵਿੱਚ ਝਾੜ 40 ਫ਼ੀਸਦੀ ਤਕ ਘਟ ਜਾਂਦਾ ਹੈ। ਇਹ ਸੁੰਡੀ ਜ਼ਿਆਦਾ ਰਾਤ ਨੂੰ ਨਿਕਲਦੀ ਹੈ। ਪਰ ਬਹੁਤ ਹਮਲਾ ਹੋਣ ’ਤੇ ਦਿਨ ਵਿੱਚ ਵੀ ਵੇਖੀ ਜਾ ਸਕਦੀ ਹੈ। ਬੂਟੇ ਦੇ ਤਣੇ ਕੋਲ ਸੁੰਡੀਆਂ ਅਤੇ ਇਸ ਦੀਆਂ ਭੂਰੇ ਰੰਗ ਦੀਆਂ ਛੋਟੀਆਂ-ਛੋਟੀਆਂ ਮੀਂਗਣਾਂ ਇਸ ਦੇ ਹਮਲੇ ਦੀ ਪਛਾਣ ਹਨ।Related image

ਰੋਕਥਾਮ: ਇਸ ਦੀ ਰੋਕਥਾਮ ਲਈ 200 ਮਿਲੀਲਿਟਰ ਨੁਵਾਨ 85 ਐਸਐੱਲ ਜਾਂ 400 ਮਿਲੀਲਿਟਰ ਏਕਾਲਕਸ 25 ਈਸੀ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਢੋਲਕੀ ਵਾਲੇ ਪੰਪ ਨਾਲ ਛਿੜਕਾਅ ਕਰੋ। ਜੇ ਇੰਜਨ ਵਾਲਾ ਪੰਪ ਵਰਤਣਾ ਹੋਵੇ ਤਾਂ 30 ਲਿਟਰ ਪਾਣੀ ਹੀ ਕਾਫ਼ੀ ਹੈ। ਚੰਗੇ ਨਤੀਜੇ ਲੈਣ ਲਈ ਛਿੜਕਾਅ ਸ਼ਾਮ ਵੇਲੇ ਕਰੋ।Image result for kanak di kheti

ਤਣੇ ਦੀ ਗੁਲਾਬੀ ਸੁੰਡੀ

ਇਹ ਕੀੜਾ ਮੁੱਖ ਤੌਰ ’ਤੇ ਝੋਨੇ-ਕਣਕ ਦੇ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਜ਼ਿਆਦਾ ਹੁੰਦਾ ਹੈ। ਇਸ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ, ਸੁੱਕ ਜਾਂਦੇ ਹਨ ਤੇ ਅਖੀਰ ਵਿੱਚ ਮਰ ਜਾਂਦੇ ਹਨ। ਫ਼ਸਲ ਦੇ ਸਿੱਟੇ ਨਿਕਲਣ ’ਤੇ ਇਸ ਦਾ ਹਮਲਾ ਹੋਣ ਦੀ ਸੂਰਤ ਵਿੱਚ ਸਿੱਟੇ ਚਿੱਟੇ ਰੰਗ ਦੇ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਜਾਂ ਤਾਂ ਦਾਣੇ ਬਣਦੇ ਹੀ ਨਹੀਂ ਜੇ ਬਣਦੇ ਹਨ ਤਾਂ ਬਾਰੀਕ ਰਹਿ ਜਾਂਦੇ ਹਨ।Related image

ਰੋਕਥਾਮ: ਇਸ ਦੀ ਰੋਕਥਾਮ ਲਈ ਕਣਕ ਉੱਪਰ 800 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਢੋਲਕੀ ਵਾਲੇ ਪੰਪ ਨਾਲ ਛਿੜਕਾਅ ਕਰੋ।

ਅਮਰੀਕਨ ਸੁੰਡੀ

ਇਸ ਸੁੰਡੀ ਦਾ ਹਮਲਾ ਕਣਕ ਉੱਪਰ ਮਾਰਚ-ਅਪਰੈਲ ਵਿੱਚ ਹੁੰਦਾ ਹੈ। ਇਹ ਸਿੱਟਿਆਂ ਵਿੱਚੋਂ ਦਾਣੇ ਖਾਂਦੀ ਹੈ ਅਤੇ ਬਹੁਤ ਨੁਕਸਾਨ ਕਰਦੀ ਹੈ। ਜਿਨ੍ਹਾਂ ਖੇਤਾਂ ਵਿੱਚ ਕਣਕ, ਨਰਮੇ ਜਾਂ ਕਪਾਹ ਤੋਂ ਪਿੱਛੋਂ ਬੀਜੀ ਜਾਂਦੀ ਹੈ, ਉੱਥੇ ਇਸ ਸੁੰਡੀ ਦੇ ਹਮਲੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਦਾ ਸਿੱਟਿਆਂ ਉੱਪਰ ਖਾਂਦਿਆਂ ਦਿਸਣਾ ਅਤੇ ਬਣ ਰਹੇ ਦਾਣੇ ਖਾਧੇ ਨਜ਼ਰ ਆਉਣਾ ਅਤੇ ਜ਼ਮੀਨ ਉੱਪਰ ਚਿੱਟੀਆਂ ਮੀਂਗਣਾਂ ਦਾ ਦਿਸਣਾ ਇਸ ਸੁੰਡੀ ਦੇ ਹਮਲੇ ਦੀਆਂ ਮੁੱਖ ਨਿਸ਼ਾਨੀਆਂ ਹਨ।Related image

ਰੋਕਥਾਮ: ਇਸ ਸੁੰਡੀ ਦੀ ਰੋਕਥਾਮ ਲਈ ਕਣਕ ਉਪਰ 800 ਮਿਲੀਲਿਟਰ ਏਕਾਲਕਸ 25 ਤਾਕਤ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਢੋਲਕੀ ਵਾਲੇ ਪੰਪ ਨਾਲ ਛਿੜਕਾਅ ਕਰੋ। ਜਿਨ੍ਹਾਂ ਖੇਤਾਂ ਵਿੱਚ ਸੈਨਿਕ ਸੁੰਡੀ ਅਤੇ ਅਮਰੀਕਨ ਸੁੰਡੀ ਦਾ ਹਮਲਾ ਇਕੱਠਾ ਹੋਵੇ, ਉੱਥੇ ਸਿਰਫ਼ ਅਮਰੀਕਨ ਸੁੰਡੀ ਲਈ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਹੀ ਛਿੜਕਾਅ ਕਰਨਾ ਚਾਹੀਦਾ ਹੈ।Image result for kanak di kheti

ਕਣਕ ਦੀ ਭੂਰੀ ਜੂੰ:

ਇਹ ਬਹੁਤ ਹੀ ਛੋਟੇ ਆਕਾਰ ਦੀ ਮਾਈਟ ਹੈ ਅਤੇ ਇਸ ਦਾ ਹਮਲਾ ਬਰਾਨੀ ਫ਼ਸਲ ਉੱਪਰ ਜ਼ਿਆਦਾ ਹੁੰਦਾ ਹੈ। ਫਰਵਰੀ-ਮਾਰਚ ਵਿੱਚ ਇਸ ਦਾ ਹਮਲਾ ਪਹਿਲਾਂ ਥੱਲੇ ਵਾਲੇ ਪੱਤਿਆਂ ਉੱਪਰ ਹੁੰਦਾ ਹੈ ਅਤੇ ਫਿਰ ਉੱਪਰ ਨੂੰ ਵਧਦਾ ਜਾਂਦਾ ਹੈ। ਇਹ ਪੱਤੇ ਵਿੱਚੋਂ ਰਸ ਚੂਸਦੀ ਹੈ ਜਿਸ ਨਾਲ ਪੱਤਿਆਂ ਉੱਪਰ ਛੋਟੇ-ਛੋਟੇ ਦਾਗ ਪੈ ਜਾਂਦੇ ਹਨ। ਹਮਲਾ ਜ਼ਿਆਦਾ ਹੋਣ ’ਤੇ ਫ਼ਸਲ ਪੀਲੀ ਪੈ ਜਾਂਦੀ ਹੈ ਤੇ ਝਾੜ ਘਟ ਜਾਂਦਾ ਹੈ।Related image

ਰੋਕਥਾਮ: 150 ਮਿਲੀਲਿਟਰ ਰੋਗੋਰ 30 ਈਸੀ ਜਾਂ 150 ਮਿਲੀਲਿਟਰ ਮੈਟਾਸਿਸਟਾਕਸ 25 ਈਸੀ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਜੇ ਲੋੜ ਪਵੇ ਤਾਂ 15 ਦਿਨਾਂ ਬਾਅਦ ਛਿੜਕਾਅ ਦੁਬਾਰਾ ਕਰੋ।Image result for kanak di kheti

ਕੀਟ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।
ਸੰਪਰਕ: 98143-89506

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …