Breaking News

ਕਣਕ ਦੇ ਪੀਲੇ ਪੈਣ ਦੇ ਇਹ ਕਾਰਨ ਹੋ ਸਕਦੇ

ਲੁਧਿਆਣਾ: ਕਣਕ ਪੰਜਾਬ ਦੀ ਮੁੱਖ ਫਸਲਾਂ ਵਿੱਚੋਂ ਇੱਕ ਹੈ ਇਸ ਸਮੇਂ ਕਣਕ ਦੇ ਪੀਲੇ ਪੈਣ ਦੇ ਕਈ ਕਾਰਣ ਹੋ ਸਕਦੇ ਹਨ। ਇਸ ਬਾਰੇ ਜਾਣਕਾਰੀ ਵਧਾਉਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਇਸ ਪੀਲੇਪਣ ਦੇ ਲਈ ਹੇਠ ਲਿਖੇ ਕਾਰਨ ਹੋ ਸਕਦੇ ਹਨ :Image result for punjab kanak farming

ਜ਼ਮੀਨ ਵਿੱਚ ਹਵਾਖੋਰੀ ਦੀ ਕਮੀ: ਭਾਰੀਆਂ ਜ਼ਮੀਨਾਂ ਜਿਹਨਾਂ ਵਿੱਚ ਪਾਣੀ ਜ਼ੀਰਨ ਦੀ ਰਫਤਾਰ ਘੱਟ ਹੁੰਦੀ ਹੈ, ਵਿੱਚ ਵੱਧ ਪਾਣੀ ਜਾਂ ਬਰਸਾਤ ਦੇ ਕਾਰਣ ਪਾਣੀ ਜੜ-ਖੇਤਰ ਵਿੱਚ ਲੰਮੇ ਸਮੇ ਤਕ ਰਹਿੰਦਾ ਹੈ। ਇਸ ਕਾਰਣ ਜੜਾਂ ਹਵਾ ਦੀ ਘਾਟ ਕਾਰਣ ਕੰਮ ਨਹੀ ਕਰਦੀਆਂ ਅਤੇ ਫਸਲ ਪੀਲੀ ਪੈ ਜਾਂਦੀ ਹੈ। ਬੂਟੇ ਦੇ ਸਾਰੇ ਪੱਤੇ ਨੋਕਾਂ ਤੋਂ ਹੇਠਾਂ ਵਲ ਨੂੰ ਪੀਲੇ ਪੈ ਜਾਂਦੇ ਹਨ ਅਤੇ ਫਸਲ ਦਾ ਵਾਧਾ ਰੁਕ ਜਾਂਦਾ ਹੈ। ਇਹਨਾਂ ਹਲਾਤਾਂ ਵਿੱਚ ਖੇਤ ਵਿਚੋਂ ਪਾਣੀ ਕਢਨਾ ਚਾਹੀਦਾ ਹੈ ਅਤੇ ਵੱਤਰ ਆਉਣ ਤੇ ਹਲਕੀ ਮਾਤਰਾ ਵਿੱਚ ਯੂਰੀਅੇ ਦਾ ਛੱਟਾ ਦੇਣਾ ਚਾਹੀਦਾ ਹੈ।Image result for punjab kanak farming

ਮੈਂਗਨੀਜ਼ ਦੀ ਘਾਟ: ਰੇਤਲੀਆਂ ਜਮੀਨਾਂ ਵਿੱਚ ਜਿਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉਥੇ ਹਾੜੀ ਦੀਆਂ ਫ੍ਰਸਲਾਂ ਵਿੱਚ ਮੈਂਗਨੀਜ੍ਰ ਤੱਤ ਦੀ ਘਾਟ ਆ ਸਕਦੀ ਹੈ। ਮਿੱਟੀ ਪਰਖ੍ਰ ਆਧਾਰ ਤੇ ਜੇਕਰ ਜਮੀਨ ਵਿੱਚ ਉਪਲਬਧ ਮੈਂਗਨੀਜ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜਮੀਨਾਂ ਵਿੱਚ ਬੀਜੀ ਕਣਕ ਅਤੇ ਬਰਸੀਮ ਵਿੱਚ ਮੈਂਗਨੀਜ ਦੀ ਘਾਟ ਆਵੇਗੀ। ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਫਸਲ ਪੀਲੀ ਪੈ ਜਾਂਦੀ ਹੈ ਅਤੇ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਚਟਾਖ ਪੈ ਜਾਂਦੇ ਹਨ। ।Image result for punjab kanak farming

ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਂਗਨੀਜ਼ ਸਲਫ੍ਰੇਟ (1 ਕਿਲੋ ਮੈਂਗਨੀਜ੍ਰ ਸਲਫੇਟ 200 ਲੀਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ੍ਰ ਕੀਤੀ ਜਾਂਦੀ ਹੈ। ਜਿਨਾਂ ਖੇਤਾਂ ਵਿਚ ਇਹ ਘਾਟ ਆਉਂਦੀ ਹੈ, ਉਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ੍ਰਤੇ-ਹਫ੍ਰਤੇ ਦੀ ਵਿੱਥ ਤੇ 3 ਸਪਰੇਅ ਹੋਰ ਕਰੋ। ਮੈਂਗਨੀਜ਼ ਸਲਫ਼ੇਟ ਦੀ ਸਿਰਫ਼ ਸਪਰੇਅ ਹੀ ਕਰੋ, ਇਸ ਨੂੰ ਜ਼ਮੀਨ ਵਿੱਚ ਨਾ ਪਾਓ।Image result for punjab kanak farming

ਗੰਧਕ ਦੀ ਘਾਟ : ਜੇਕਰ ਕਣਕ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿੱਚ ਕੀਤੀ ਜਾਵੇ ਤਾਂ ਉਸ ਤੇ ਗੰਧਕ ਦੀ ਘਾਟ ਆ ਜਾਦੀ ਹੈ । ਜਦੋਂ ਕਣਕ ਦੇ ਵਾਧੇ ਦੇ ਮੁਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ । ਇਸ ਦੀ ਘਾਟ ਦੀਆਂ ਨਿਸ਼ਾਨੀਆਂ ਵਿੱਚ ਨਵੇਂ ਪੱਤਿਆਂ ਰੰਗ ਪੀਲਾ ਪੈ ਜਾਂਦਾ ਹੈ।Image result for punjab kanak farming

ਬੂਟੇ ਦੀ ਚੋਟੀ ਦੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ । ਗੰਧਕ ਦੀ ਘਾਟ ਜਾਪੇ ਤਾਂ ਖੜੀ ਫ਼ਸਲ ਵਿੱਚ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਗੰਧਕ ਦੀ ਘਾਟ ਦੀ ਪੂਰਤੀ ਲਈ ਜਿਪਸਮ ਸਸਤਾ ਅਤੇ ਉਤੱਮ ਸਰੋਤ ਹੈ ।Image result for punjab kanak farming

ਇਹ ਖਿਆਲ ਰਖੋ ਕਿ ਜਿਪਸਮ ਤ੍ਰੇਲ ਉਤਰਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ ਕਿਉਂਕਿ ਤ੍ਰੇਲ ਕਾਰਣ ਜਿਪਸਮ ਦੇ ਕਣ ਪੱਤਿਆਂ ਦੇ ਉਪਰ ਚਿੰਬੜ ਜਾਂਦੇ ਹਨ ਅਤੇ ਇਸ ਨਾਲ ਪੱਤੇ ਸੜਨ ਨਾਲ ਫਸਲ ਦਾ ਨੁਕਸਾਨ ਹੋ ਸਕਦਾ ਹੈ।Image result for punjab kanak farming

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …