Breaking News

ਕਿਸਾਨਾਂ ਤੋਂ 2000 ਰੁਪਏ ਕੁਇੰਟਲ ਨੂੰ ਕਣਕ ਖਰੀਦੇਗੀ ਇਥੋਂ ਦੀ ਸਰਕਾਰ

 

ਮੱਧ ਪ੍ਰਦੇਸ਼ ਦੀ ਸਰਕਾਰ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਸਮਰਥਨ ਮੁੱਲ ‘ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇਗੀ ਇਸਦਾ ਐਲਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੰਮਬੂਰੀ ਮੈਦਾਨ ‘ਚ ਕੱਲ ਕਰਵਾਏ ਇਕ ਕਿਸਾਨ ਮਹਾਂਸੰਮੇਲਨ ‘ਚ ਕੀਤਾ। ਉਹਨਾਂ ਨੇ ਦਸਿਆ ਕਿ ਇਸ ਵਾਰ ਸਰਕਾਰ ਕਿਸਾਨਾਂ ਤੋਂ 2000 ਰੁਪਏ ਕੁਇੰਟਲ ਨੂੰ ਕਣਕ ਖਰੀਦੇਗੀ । ਦੱਸ ਦੇਈਏ ਕਿ ਇਸ ਵਾਰ ਕੇਂਦਰ ਸਰਕਾਰ ਵਲੋਂ 1735 ਰੁਪਏ ਤੈਅ ਕੀਤਾ ਹੈ ।

ਐਲਾਨ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕੀ ਸਰਕਾਰ ਕਿਸਾਨਾਂ ਤੋਂ 2000 ਰੁਪਏ ਕੁਇੰਟਲ ਨੂੰ ਕਣਕ ਖਰੀਦੇਗੀ ਬਾਕੀ ਦੀ 265 ਰੁਪਏ ਦੀ ਰਾਸ਼ੀ ਸਰਕਾਰ ਆਪ ਦੇਵੇਗੀ । ਸਿਰਫ ਇਸ ਸਾਲ ਹੀ ਨਹੀਂ ਅਗਲੇ ਸਾਲ ਤੋਂ ਵੀ ਹੀ ਰੇਟ ਦਿੱਤਾ ਜਾਵੇਗਾ ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਸਹੀ ਮੁੱਲ ਦਿਵਾਉਣ ਦੇ ਮੰਤਵ ਤਹਿਤ ‘ਮੁੱਖ ਮੰਤਰੀ ਖੇਤੀ ਉਤਪਾਦਕਤਾ ਉਤਸ਼ਾਹਿਤ ਯੋਜਨਾ’ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਝੋਨੇ ਦੇ ਸਮਰਥਨ ਮੁੱਲ ‘ਤੇ ਵੀ 200 ਰੁਪਏ ਪ੍ਰਤੀ ਕੁਇੰਟਲ ਤੱਕ ਬੋਨਸ ਦੇਵੇਗੀ।

ਸ਼ਿਵਰਾਜ ਨੇ ਕਿਹਾ ਕਿ ਪਿਛਲੇ ਸਾਲ ਸਮਰਥਨ ਮੁੱਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਉਚਿੱਤ ਮੁੱਲ ਨਹੀਂ ਮਿਲ ਸਕਿਆ। ਇਸ ਲਈ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਖੇਤੀ ਉਤਪਾਦਕਤਾ ਉਤਸ਼ਾਹਿਤ ਯੋਜਨਾ ਦੇ ਤਹਿਤ ਕਣਕ ਅਤੇ ਝੋਨੇ ‘ਤੇ ਕਿਸਾਨ ਭਰਾਵਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਅੱਜ ਅਤੇ ਕੱਲ ਹੋਏ ਨੁਕਸਾਨ ਨੂੰ ਸਰਕਾਰ ਪ੍ਰਧਾਨ ਮੰਤਰੀ ਫ਼ਸਲ ਬੀਮੇ ਨਾਲ ਪੂਰਤੀ ਕਰੇਗੀ ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …