Breaking News

ਕਿਸਾਨਾਂ ਨੂੰ ਦੀਵਾਲੀ ਮੌਕੇ ਇਸ ਤਰ੍ਹਾਂ ਦਿੱਤਾ ਮੋਦੀ ਸਰਕਾਰ ਨੇ ਵੱਡਾ ਝਟਕਾ

ਪਹਿਲਾਂ ਹੀ ਡੂੰਘੇ ਸੰਕਟ ਦਾ ਸ਼ਿਕਾਰ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚੁੱਪ-ਚਪੀਤੇ ਦੀਵਾਲੀ ਦਾ ‘ਤੋਹਫਾ’ ਦੇ ਦਿੱਤਾ ਗਿਆ ਹੈ।ਕੇਂਦਰੀ ਮੋਟਰ ਵਹੀਕਲ ਰੂਲਜ਼ 1989 ‘ਚ ਨਵੀਂ ਸੋਧ ਲਈ ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਵੱਲੋਂ 29 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਘਸ਼੍ਰ ਨੰਬਰ 1206 (ਓ) ਰਾਹੀਂ ਬਦਲ ਦਿੱਤਾ ਗਿਆ ਹੈ।ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੇ ਨਿਯਮ 2 ਦੇ ਉਪ ਨਿਯਮ (ਬੀ) ਅਨੁਸਾਰ ਹੁਣ ਕਿਸਾਨ ਦਾ ਟਰੈਕਟਰ ‘ਗੈਰ-ਟਰਾਂਸਪੋਰਟ ਵਹੀਕਲ’ ਦੇ ਘੇਰੇ ਤੋਂ ਬਾਹਰ ਕੱਢ ਦਿੱਤਾ ਗਿਆ ਹੈ।ਇਸ ਤਰਾਂ ਹੁਣ ਕਿਸਾਨ ਦਾ ਟਰੈਕਟਰ ਵਪਾਰਕ ਟਰਾਂਸਪੋਰਟ ਦੇ ਘੇਰੇ ਵਿੱਚ ਆ ਗਿਆ ਹੈਅਤੇ ਹੁਣ ਹਰ ਸਾਲ ਟਰੈਕਟਰਾਂ ਉਪਰ ਲੱਗਣ ਵਾਲਾ ਭਾਰੀ ਕੇਂਦਰੀ ਟੈਕਸ ਕਿਸਾਨਾਂ ਨੂੰ ਅਦਾ ਕਰਨਾ ਪਵੇਗਾ।

ਇਸ ਤਰਾਂ ਹੁਣ ਕਿਸਾਨ ਦਾ ਟਰੈਕਟਰ ਵਪਾਰਕ ਟਰਾਂਸਪੋਰਟ ਦੇ ਘੇਰੇ ‘ ਚ ਆ ਗਿਆ ਹੈ ਅਤੇ ਹੁਣ ਹਰ ਸਾਲ ਟਰੈਕਟਰ ਉਪਰ ਲੱਗਣ ਵਾਲਾ ਭਾਰੀ ਕੇਂਦਰੀ ਟੈਕਸ ਕਿਸਾਨਾਂ ਨੂੰ ਅਦਾ ਕਰਨਾ ਪਵੇਗਾ |ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੇ ਰਾਸ਼ਟਰੀ ਮੀਤ ਪ੍ਰਧਾਨ ਸਾਥੀ ਚੰਦਰ ਸ਼ੇਖਰ, ਰਾਸ਼ਟਰੀ ਕਾਰਜ਼ਕਾਰਨੀ ਦੇ ਮੈਂਬਰ ਸੰਤੋਖ ਗਿੱਲ, ਨਰਿੰਦਰਪਾਲ ਚਮਿਆਰੀ, ਰਾਸ਼ਟਰੀ ਜਨਰਲ ਕੌਂਸਲ ਦੇ ਮੈਂਬਰ ਸੁਰਜੀਤ ਸਿੰਘ ਢੇਰ ਅਤੇ ਇੰਦਰਪਾਲ ਪੁੰਨਾਂਵਾਲ ਨੇ ਕੇਂਦਰੀ ਸਰਕਾਰ ਦੇ ਇਸ ਬਹੁਤ ਹੀ ਘਾਤਕ ਫੈਸਲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਨੂੰ ਕਿਸਾਨਾਂ ਲਈ ਬੇਹੱਦ ਮਾਰੂ ਦੱਸਿਆ ਹੈ।

ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਚੁੱਪ-ਚਪੀਤੇ ਅਜਿਹਾ ਫੈਸਲਾ ਲਾਗੂ ਕਰਨ ਨਾਲ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।ਪਹਿਲਾਂ ਹੀ ਕਰਜੇ ਦੀ ਮਾਰ ਹੇਠ ਖੁੱਦਕਸ਼ੀਆਂ ਲਈ ਮਜਬੂਰ ਹੋਏ ਦੇਸ਼ ਦੇ ਕਿਸਾਨਾਂ ਦੇ ਹਰ ਛੋਟੇ-ਵੱਡੇ ਟਰੈਕਟਰ ਉਤੇ ਹਰ ਸਾਲ ਤੀਹ ਹਜ਼ਾਰ ਰੁਪਏ ਟੈਕਸ ਦਾ ਸਲਾਨਾ ਬੋਝ ਪੈਣ ਦੀ ਸੰਭਾਵਨਾ ਹੈ।ਕੇਂਦਰੀ ਸਰਕਾਰ ਟਰਾਂਸਪੋਰਟ ਖੇਤਰ ਨੂੰ ਤਾਂ ਪਹਿਲਾਂ ਹੀ ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਕੰਪਨੀਆਂ ਕੋਲ ਗਹਿਣੇ ਰੱਖਣ ਜਾ ਰਹੀ ਸੀ, ਪਰ ਹੁਣ ਉਹ ਨਿਯਮਾਂ ਵਿੱਚ ਸੋਧ ਦੀ ਆੜ ਹੇਠ ਕਿਸਾਨਾਂ ਨੂੰ ਵੀ ਮਾਰਨ ਦੇ ਰਾਹ ਤੁਰ ਪਈ ਹੈ।

ਰੋਡ ਟਰਾਂਸਪੋਰਟ ਵਰਕਰਾਂ ਦੀ ਫੈਡਰੇਸ਼ਨ ਦੇ ਆਗੂਆਂ ਨੇ ਕੇਂਦਰੀ ਸਰਕਾਰ ਵਿੱਚ ਭਾਈਵਾਲ ਅਕਾਲੀ ਦਲ ਵੱਲੋਂ ਅਜਿਹੇ ਫੈਸਲੇ ਦੀ ਚੁੱਪ-ਚਪੀਤੇ ਹਮਾਇਤ ਦੀ ਜੋਰਦਾਰ ਨਿੰਦਾ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਹੈ।ਉਨਾਂ ਸਵਾਲ ਖੜਾ ਕੀਤਾ ਕਿ ਬਾਦਲਾਂ ਦੀ ਚੁੱਪ ਦੇ ਕੀ ਮਾਅਨੇ ਕੱਢੇ ਜਾਣ।ਟਰਾਂਸਪੋਰਟ ਵਰਕਰਾਂ ਦੇ ਆਗੂਆਂ ਨੇ ਕਿਸਾਨ ਜੱਥੇਬੰਦੀਆਂ ਨੂੰ ਇਸ ਮਾਰੂ ਨੋਟੀਫਿਕੇਸ਼ਨ ਨੂੰ ਰੱਦ ਕਰਾਉਣ ਲਈ ਮੈਦਾਨ ਵਿੱਚ ਨਿਤਰਣ ਦਾ ਸੱਦਾ ਦਿੱਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਫੈਡਰੇਸ਼ਨ ਉਨਾਂ ਦੇ ਇਸ ਘੋਲ ਵਿੱਚ ਡੱਟ ਕੇ ਸਾਥ ਦੇਵੇਗੀ।

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …