ਸਾਲ 2017-18 ਦੇ ਹਾੜ੍ਹੀ ਸੀਜ਼ਨ ‘ਚ ਕਣਕ ਦੇ ਸਮਰਥਨ ਮੁੱਲ ‘ਚ ਵਾਧਾ ਕਰਕੇ ਉਸ ਨੂੰ 1740 ਰੁਪਏ ਪ੍ਰਤੀ ਕੁਇੰਟਲ ਕੀਤਾ ਜਾ ਸਕਦਾ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕੈਬਨਿਟ ਨੂੰ ਇਸ ਬਾਰੇ ਪ੍ਰਸਤਾਵ ਭੇਜਿਆ ਹੈ, ਜਿਸ ‘ਚ ਪ੍ਰਤੀ ਕੁਇੰਟਲ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ‘ਚ 115 ਰੁਪਏ ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਕੈਬਨਿਟ ਦੀ ਬੈਠਕ ਅਗਲੇ ਬੁੱਧਵਾਰ ਨੂੰ ਹੋਵੇਗੀ, ਜਿਸ ‘ਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ।
ਜੇਕਰ ਕਣਕ ਦੇ ਸਮਰਥਨ ਮੁੱਲ ‘ਚ 115 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਜਾਂਦਾ ਹੈ, ਤਾਂ ਇਸ ਵਾਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਕਣਕ ਦਾ ਸਮਰਥਨ ਮੁੱਲ 1740 ਰੁਪਏ ਮਿਲੇਗਾ। ਪਿਛਲੀ ਵਾਰ ਸਰਕਾਰ ਨੇ ਇਸ ‘ਚ 100 ਰੁਪਏ ਦਾ ਵਾਧਾ ਕੀਤਾ ਸੀ, ਜਿਸ ਨਾਲ ਕਿਸਾਨਾਂ ਨੂੰ ਸਾਲ 2016-17 ਦੇ ਸੀਜ਼ਨ ‘ਚ 1625 ਰੁਪਏ ਪ੍ਰਤੀ ਕੁਇੰਟਲ ਕੀਮਤ ਦਿੱਤੀ ਗਈ ਸੀ।
ਸੂਤਰਾਂ ਮੁਤਾਬਕ ਇਸ ਸਾਲ ਜੀ.ਐਸ.ਟੀ. ਤੋਂ ਬਾਅਦ ਕੁਝ ਸੂਬਿਆਂ ‘ਚ ਖਾਦਾਂ ਤੇ ਕੀਟਨਾਸ਼ਕਾਂ ਦੇ ਮੁੱਲ ਵੀ ਚੜ੍ਹੇ ਹਨ, ਜਿਸ ਨੂੰ ਦੇਖਦੇ ਹੋਏ ਕਿਸਾਨਾਂ ਲਈ ਕਣਕ ਦਾ ਮੁੱਲ ਚੰਗਾ ਰੱਖਿਆ ਜਾ ਸਕਦਾ ਹੈ।ਪਰ ਜੇਕਰ ਅੱਜ ਦੇ ਕਿਸਾਨੀ ਖਰਚੇ ਦੇਖ ਕੇ ਇਹ ਕੀਮਤ ਵੀ ਘੱਟ ਹੀ ਲੱਗਦੀ ਹੈ । ਜਿਥੇ ਖੇਤੀ ਖਰਚੇ ਅਸਮਾਨੀ ਚੜ੍ਹ ਗਏ ਹਨ ਉਸ ਹਿਸਾਬ ਨਾਲ ਕਣਕ ਦੀ ਘਟੋ ਘੱਟ ਕੀਮਤ 2500 ਰੁਪਏ ਹੋਣੀ ਚਾਹੀਦੀ ਸੀ ।ਹੁਣ ਦੇਖਣਾ ਇਹ ਹੈ ਕੀ ਇਸ ਕੀਮਤ ਨਾਲ ਕਿਸਾਨ ਖੁਸ਼ ਹੋ ਜਾਣਗੇ