Breaking News

ਕਿਸਾਨ ਨੂੰ ਗੁੱਲੀਡੰਡੇ ਦੀ ਸਪਰੇਅ ਕਰਨੀ ਪਈ ਭਾਰੀ , ਕਣਕ ਦੀ ਫ਼ਸਲ ਸੜ ਕੇ ਤਬਾਹ

 

ਨਜ਼ਦੀਕੀ ਪਿੰਡ ਸੋਹਲ ਦੇ ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਖੇਤਾਂ ਵਿੱਚ ਬੀਜੀ ਕਣਕ ਦੀ ਫ਼ਸਲ ਵਿੱਚ ਨਦੀਨ ਖਤਮ ਕਰਨ ਲਈ ਸ਼ਹਿਰ ਦੇ ਇਕ ਦੁਕਾਨਦਾਰ ਤੋਂ ਨਦੀਨਨਾਸ਼ਕ ਦਵਾਈ ਲਿਆਂਦੀ ਸੀ। ਇਸ ਦਵਾਈ ਦੀ ਉਨ੍ਹਾਂ ਨੇ ਕੰਪਨੀ ਦੇ ਦੱਸੇ ਤਰੀਕੇ ਅਨੁਸਾਰ ਆਪਣੀ ਚਾਰ ਏਕੜ ਬੀਜੀ ਕਣਕ ਦੀ ਫ਼ਸਲ ਉੱਪਰ ਸਪਰੇਅ ਕੀਤਾ।

ਉਸ ਨੇ ਦੱਸਿਆ ਕਿ ਸਪਰੇਅ ਕਰਨ ਮਗਰੋਂ ਕਣਕ ਦੀ ਫ਼ਸਲ ਕੁੱਝ ਹੀ ਦਿਨਾਂ ਵਿੱਚ ਸੜਨੀ ਸ਼ੁਰੂ ਹੋ ਗਈ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਕਣਕ ਦੀ ਫ਼ਸਲ ਦਾ ਹੋ ਰਿਹਾ ਨੁਕਸਾਨ ਵੇਖ ਕੇ ਉਸ ਨੇ ਕੀਟਨਾਸ਼ਕ ਦਵਾਈ ਦੀ ਸਬੰਧਤ ਕੰਪਨੀ ਨਾਲ ਗੱਲ ਕੀਤੀ ਤਾਂ ਕੰਪਨੀ ਦੇ ਮੁਲਾਜ਼ਮਾਂ ਨੇ ਖੇਤਾਂ ਵਿੱਚ ਆ ਕੇ ਮੌਕਾ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਠੋਸ ਕਾਰਵਾਈ ਕੀਤੀ।Image result for punjab khet spray

ਪੀੜਤ ਕਿਸਾਨ ਨੇ ਦੱਸਿਆ ਕਿ ਚਾਰ ਏਕੜ ਕਣਕ ਦੀ ਫ਼ਸਲ ਵਿੱਚੋਂ ਇਕ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ ਅਤੇ ਬਾਕੀ ਤਿੰਨ ਏਕੜ ਕਣਕ ਦੀ ਫ਼ਸਲ ’ਤੇ ਇਸ ਦਵਾਈ ਦਾ ਮਾਰੂ ਪ੍ਰਭਾਵ ਹੋਣ ਕਾਰਨ ਵੱਖ ਵੱਖ ਥਾਂਵਾਂ ਤੋਂ ਕਣਕ ਸੜ ਚੁੱਕੀ ਹੈ। ਸਰਵਣ ਸਿੰਘ ਨੇ ਇਨਸ਼ਾਫ ਦੀ ਮੰਗ ਲਈ ਖੇਤੀਬਾੜੀ ਵਿਭਾਗ ਨੂੰ ਵੀ ਸ਼ਿਕਾਇਤ ਭੇਜੀ ਹੈ।

ਪੀੜਤ ਕਿਸਾਨ ਨੇ ਪ੍ਰਸਾਸ਼ਨ ਅਤੇ ਖੇਤਾਬਾੜੀ ਵਿਭਾਗ ਨੂੰ ਅਪੀਲ ਕੀਤੀ ਕਿ ਸਬੰਧਤ ਕੰਪਨੀ ਤੋਂ ਮੁਆਵਜ਼ਾ ਦਿਵਾਇਆ ਜਾਏ ਅਤੇ ਅਜਿਹੀਆਂ ਫ਼ਸਲ ਮਾਰੂ ਦਵਾਈਆਂ ’ਤੇ ਨਕੇਲ ਪਾਈ ਜਾਏ।Image result for punjab khet spray

ਜਾਂਚ ਰਿਪੋਰਟ ਤੋਂ ਬਾਅਦ ਕਾਰਵਾਈ ਦਾ ਭਰੋਸਾ

ਕੰਪਨੀ ਦੇ ਏਰੀਆ ਇੰਚਾਰਜ ਅਰਵਿੰਦਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਕੰਪਨੀ ਵੱਲੋਂ ਫੀਲਡ ਅਫ਼ਸਰ ਨੂੰ ਕਿਸਾਨ ਦੇ ਖੇਤਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।Image result for punjab khet spray

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …