Breaking News

ਕਿਸਾਨ ਨੇ ਕੱਢੀ ਅਜੇਹੀ ਸਕੀਮ ਪੈਸੇ ਵੀ ਬੱਚ ਗਏ ਤੇ ਲੇਬਰ ਵੀ ਫ੍ਰੀ

 

ਕਹਿੰਦੇ ਹੁੰਦੇ ਹੈ ਪੈਸਾ ਕਮਾਉਣ ਲਈ ਮਿਹਨਤ ਨਾਲ ਨਾਲ ਦਿਮਾਗ ਲਗਾਉਣਾ ਵੀ ਬਹੁਤ ਜਰੂਰੀ ਹੈ। ਅਜੇਹੀ ਹੀ ਸਕੀਮ(ਫਾਰਮ ਸ਼ੇਅਰ) ਇਕ ਕਿਸਾਨ ਨੇ ਲਗਾ ਇਕ ਪਾਸੇ ਪੈਸਾ ਤੇ ਲੇਬਰ ਦੋਨੋ ਬਚਾ ਲਏ ਦੂਜੇ ਪਾਸੇ ਉਸਨੇ ਖੇਤ ਨੂੰ ਪਿਕਨਿਕ ਤੇ ਮੌਜ ਮਸਤੀ ਦੀ ਜਗਾ ਬਣਾ ਦਿੱਤੀ ।

ਅਸੀਂ ਗੱਲ ਕਰ ਰਹੇ ਹਾਂ ਕੈਲੇਫੋਰਨੀਆ ਵਿੱਚ ਇੰਜਨੀਅਰ ਦੀ ਚੰਗੀ ਭਲੀ ਨੌਕਰੀ ਛੱਡ ਕੇ ਕਿਸਾਨ ਬਣੇ ਮਧੂ ਚੰਦਨ ਦੀ ਜਿਸਨੇ ਆਪਣੇ ਪਿੰਡ ਮੰਡਿਆ ਦੀ ਤਕਦੀਰ ਹੀ ਬਦਲ ਦਿੱਤੀ। ਆਪਣੇ ਪਿੰਡ ਦੇ ਕਿਸਾਨਾਂ ਦੀ ਮਦਦ ਕਰਨ ਦੀ ਇੱਛਾ ਨਾਲ ਆਏ ਇਸ ਨੌਜਵਾਨ ਦੇ ਯਤਨਾਂ ਨੂੰ ਅੱਜ ਲੋਕ ‘Organic Mandya’ ਦੇ ਨਾਮ ਨਾਲ ਜਾਣਦੇ ਹਨ। ਇਸ ਆਰਗੈਨਿਕ ਮੰਡਿਆ ਨਾਲ ਕਿਸਾਨ ਕਰੋੜਾਂ ਦੀ ਕਮਾਈ ਕਰ ਰਹੇ ਹਨ।

ਇਸ ਤਰਾਂ ਹੋਈ ਸ਼ੁਰੁਆਤ:

ਮੰਡਿਆ ਬੰਗਲੁਰੂ ਤੋਂ 100 ਕਿੱਲੋਮੀਟਰ ਦੂਰ ਬੰਗਲੁਰੂ-ਮਸੂਰ ਹਾਈਵੇ ‘ਤੇ ਇੱਕ ਛੋਟਾ ਜਿਹਾ ਪਿੰਡ ਹੈ। ਜਿਹੜੇ ਪਿੰਡ ਵਿੱਚ ਮਧੂ ਦਾ ਬਚਪਨ ਬੀਤਿਆ ਸੀ, ਉਸ ਦੀ ਹਾਲਤ ਦੇਖ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਵਿੱਤੀ ਸਾਲ 2014-15 ਵਿੱਚ ਮੰਡਿਆ ਦੇ ਕਿਸਾਨਾਂ ਤੇ ਬੈਂਕਾਂ ਦਾ 1200 ਕਰੋੜ ਰੁਪਏ ਦਾ ਲੋਨ ਬਕਾਇਆ ਸੀ।

ਸੋਕੇ ਤੇ ਕਦੇ ਹੜ੍ਹ ਤੇ ਖੇਤੀ ਦੀ ਪੱਛੜੀਆਂ ਤਕਨੀਕਾਂ ਨੇ ਇੱਥੋਂ ਦੇ ਕਿਸਾਨਾਂ ਦੀ ਹਾਲਤ ਬਹੁਤ ਨਿਰਾਸ਼ਾਜਨਕ ਬਣਾ ਦਿੱਤੀ। ਅਜਿਹੇ ਹਾਲਾਤਾਂ ਵਿਚ ਮਧੂ ਨੇ ਪਿੰਡ ਦੀ ਹਾਲਤ ਸੁਧਾਰਨ ਲਈ ਆਰਗੈਨਿਕ ਖੇਤੀ ਨੂੰ ਹਥਿਆਰ ਬਣਾਇਆ। ਆਰਗੈਨਿਕ ਖੇਤੀ ਵਿੱਚ ਕੈਮੀਕਲ ਦੀ ਵਰਤੋਂ ਨਹੀਂ ਹੁੰਦੀ ਤੇ ਮਿੱਟੀ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ।

ਉਸ ਨੇ ਆਪਣੇ ਦੋਸਤਾਂ ਤੋਂ ਇੱਕ ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ। ਇਸ ਰੁਪਏ ਤੋਂ ਉਸ ਨੇ ‘Mandya Organic Farmers Cooperative Society’ ਦੀ ਨੀਂਹ ਰੱਖੀ। ਨਾਲ ਉਸ ਨੇ ‘Organic Mandya’ ਨਾਮ ਦਾ ਬਰਾਂਡ ਵੀ ਰਜਿਸਟਰ ਕਰਵਾ ਲਿਆ।

ਇਸ ਸੰਸਥਾ ਵਿੱਚ 240 ਕਿਸਾਨਾਂ ਦੇ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ। ਉੱਨਤ ਖੇਤੀ ਤਕਨੀਕਾਂ ਦੇ ਨਾਲ ਉਨ੍ਹਾਂ ਨੇ ਚਾਵਲ, ਦਾਲ ਤੇ ਮਸਾਲੇ ਦਾ ਉਤਪਾਦਨ ਸ਼ੁਰੂ ਕੀਤਾ। ਇੰਨਾ ਉਤਪਾਦਨ ਨੂੰ ‘Organic Mandya Shops’ ਵਿੱਚ ਵੇਚਿਆ ਜਾਣ ਲੱਗਾ।

ਫਾਰਮ ਸ਼ੇਅਰ ਪ੍ਰੋਗਰਾਮ:

ਉਸ ਨੇ ਫਾਰਮ ਸ਼ੇਅਰ ਨਾਮ ਦਾ ਇੱਕ ਪ੍ਰੋਗਰਾਮ ਚਲਾਉਣਾ ਸ਼ੁਰੂ ਕੀਤਾ ਜਿਸ ਵਿੱਚ ਉਹ ਸ਼ਹਿਰੀ ਪਰਿਵਾਰਾਂ ਨੂੰ 35,000 ਰੁਪਏ ਦੇ ਕਿਰਾਏ ਉੱਤੇ ਅੱਧੇ ਤੋਂ ਦੋ ਏਕੜ ਜ਼ਮੀਨ ਮੁਹੱਈਆ ਕਰਵਾਉਂਦੇ ਹਨ। ਇੱਥੇ ਲੋਕ ਖ਼ੁਦ ਆਪਣੇ ਹੱਥਾਂ ਤੋਂ ਆਪਣੇ ਲਈ ਆਰਗੈਨਿਕ ਪ੍ਰਾਜੈਕਟ ਉਗਾਉਂਦੇ ਹਨ।ਉਨ੍ਹਾਂ ਦੀ ਮਦਦ ਲਈ ਪਿੰਡ ਦਾ ਇੱਕ ਕਿਸਾਨ ਵੀ ਉਨ੍ਹਾਂ ਦੇ ਨਾਲ ਜੁੜ ਜਾਂਦਾ ਹੈ।

ਤਿੰਨ ਮਹੀਨਿਆਂ ਬਾਅਦ ਪਰਿਵਾਰ ਦੀ ਮਰਜ਼ੀ ਹੋਵੇ ਤਾਂ ਉਹ ਉਤਪਾਦ ਨੂੰ ਬਾਜ਼ਾਰ ਵਿੱਚ ਵੇਚ ਸਕਦਾ ਹੈ ਜਾਂ ਚਾਹੇ ਤਾਂ ਖ਼ੁਦ ਦੇ ਉਪਯੋਗ ਲਈ ਰੱਖ ਸਕਦੇ ਹਨ। ਅੱਜ Organic Mandya ਬਰਾਂਡ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਇਸ ਤਰਾਂ ਲੇਬਰ ਤੇ ਹੋਣ ਵਾਲਾ ਖਰਚ ਬਚ ਜਾਂਦਾ ਹੈ । ਤੇ ਲੋਕਾਂ ਨੂੰ ਵੀ ਇਸ ਤਰਾਂ  ਕੰਮ ਕਰ ਕੇ ਬਹੁਤ ਆਨੰਦ ਆਉਂਦਾ ਹੈ ।ਉਸਨੇ ਖੇਤੀ ਨੂੰ ਇਕ ਮੇਹਨਤ ਮਜਦੂਰੀ ਵਾਲਾ ਕੰਮ ਨਾ ਬਣਾ ਕੇ ਮੌਜ ਮਸਤੀ ਤੇ ਪਿਕਨਿਕ ਵਾਲਾ ਕੰਮ ਬਣਾ ਦਿੱਤਾ।

ਮਧੂ ਦਾ ਅਗਲਾ ਕਦਮ 10,000 ਪਰਿਵਾਰਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਹੈ। ਇਸ ਤੋਂ ਉਨ੍ਹਾਂ ਨੂੰ 30 ਕਰੋੜ ਦਾ ਕਮਾਈ ਹੋਵੇਗੀ। ਮੰਡਿਆ ਦੀ ਮਿਸਾਲ ਸਾਨੂੰ ਦੱਸਦੀ ਹੈ ਕਿ ਕਿਸਾਨਾਂ ਦੀ ਜ਼ਿੰਦਗੀ ਬਦਲੀ ਜਾ ਸਕਦੀ ਹੈ। ਅਸੀਂ ਮਧੂ ਚੰਦਨ ਦੇ ਕਦਮਾਂ ਦੀ ਸ਼ਲਾਘਾ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਉਸ ਨੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …