Breaking News

ਕਿਸਾਨ ਵੀਰੋ ਏਕਾ ਕਰੋ ਤੇ ਹਰ ਕਿਸਾਨ ਤੱਕ ਪਹੁੰਚਾਓ ਇਹ ਖਬਰ


ਅੰਮ੍ਰਿਤਸਰ (ਸੁਖਮਿੰਦਰ) – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿਥੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਕੇ ਦੀਵਾਲੀ ਦਾ ਤੋਹਫਾ ਦਿੱਤਾ, ਉਥੇ ਕੇਂਦਰ ਦੀ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਸਾਨਾਂ ਵੱਲੋਂ ਖੇਤਾਂ ‘ਚ ਵਰਤੇ ਜਾਂਦੇ ਟਰੈਕਟਰ ਨੂੰImage result for ਕੇਂਦਰ ਦੀ ਮੋਦੀ ਸਰਕਾਰ

ਵਪਾਰਕ ਦਾਇਰੇ ਵਿਚ ਲਿਆ ਕੇ ਪਹਿਲਾਂ ਤੋਂ ਹੀ ਆਰਥਿਕ ਬੋਝ ਤੇ ਕਰਜ਼ ਦੀ ਮਾਰ ਹੇਠ ਆਏ ਕਿਸਾਨਾਂ ਦੇ ਸਿਰ ਹੋਰ ਬੋਝ ਪਾ ਦਿੱਤਾ ਹੈ ਕਿਉਂਕਿ ਖੇਤੀਬਾੜੀ ਲਈ ਵਰਤੇ ਜਾਂਦੇ ਟਰੈਕਟਰ ਜਿਸ ਨੂੰ ਕਿਸਾਨਾਂ ਦਾ ਗੱਡਾ ਕਹਿ ਕੇ ਰੋਡ ਟੈਕਸ ਮੁਆਫ ਕੀਤਾ ਗਿਆ ਸੀ, ਉਤੇ ਸਾਲਾਨਾ ਟੈਕਸ ਲਾਉਣ ਦਾ 29 ਸਤੰਬਰ ਨੂੰ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।Image result for ਟਰੈਕਟਰ

ਮੋਦੀ ਸਰਕਾਰ ਦੇ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਮੋਟਰ ਵ੍ਹੀਕਲ ਰੂਲਜ਼ 1989 ਦੇ ਨਿਯਮ 2 ਦੇ ਉਪ ਭਾਗ ਨਿਯਮ (ਬੀ) ਤਹਿਤ ਹੁਣ ਕਿਸਾਨ ਦਾ ਟਰੈਕਟਰ ਗੈਰ-ਟਰਾਂਸਪੋਰਟ ਵ੍ਹੀਕਲ ਦੇ ਘੇਰੇ ਵਿਚ ਨਹੀਂ ਆਏਗਾ ਤੇ ਕਿਸਾਨਾਂ ਨੂੰ ਟਰੈਕਟਰ ਦਾ ਸਾਲਾਨਾ ਟੈਕਸ ਅਦਾ ਕਰਨਾ ਪਵੇਗਾ, ਜਿਸ ਅਨੁਸਾਰ ਕਿਸਾਨਾਂ ਦੇ ਸਿਰ ਸਾਲਾਨਾ 30,000 ਰੁਪਏ ਦਾ ਬੋਝ ਪਵੇਗਾ। ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਚਿਹਰਾ ਬੇਨਕਾਬ ਹੋਇਆ ਹੈ ਤੇImage result for ਟਰੈਕਟਰ

ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਪਾਸ ਕਰਵਾਉਣ ਲਈ ਸਹਿਯੋਗ ਦੇ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ, ਜਦੋਂਕਿ ਹੋਰ ਵੀ ਕਿਸਾਨ ਆਗੂਆਂ ਤੇ ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਟਰਾਂਸਪੋਰਟ ਖੇਤਰ ਨੂੰ ਤਾਂ ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਕੰਪਨੀਆਂ ਕੋਲ ਗਹਿਣੇ ਰੱਖਣ ਜਾ ਰਹੀ ਸੀ ਪਰ ਹੁਣ ਸੋਧ ਦੀ ਆੜ ਹੇਠ ਕਿਸਾਨਾਂ ਨੂੰ ਵੀ ਮਾਰਨ ਦੇ ਰਾਹ ਤੁਰ ਪਈ ਹੈ।Image result for ਟਰੈਕਟਰ

ਜ਼ਿਕਰਯੋਗ ਹੈ ਕਿ ਜੇਕਰ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਿਰਫ ਕਿਸਾਨਾਂ ਵਿਚ ਹੀ ਨਹੀਂ ਸਗੋਂ ਟਰੈਕਟਰ ਵੇਚਣ ਵਾਲੀਆਂ ਕੰਪਨੀਆਂ ‘ਚ ਹੜਕੰਪ ਮਚ ਜਾਏਗਾ ਕਿਉਂਕਿ ਟਰੈਕਟਰ ਦੀ ਆਰ. ਸੀ. ਬਣਾਉਣ ਸਮੇਂ ਸਾਲਾਨਾ ਟੈਕਸ ਦੇ ਨਾਲ ਸਾਲਾਨਾ ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਵੀ ਲੈਣਾ ਪਵੇਗਾ।

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …