Breaking News

ਕਿਸਾਨ ਹਿਲਾਉਣਗੇ ਪੰਜਾਬ ਵਿਧਾਨ ਸਭਾ ਦੀਆਂ ਕੰਧਾਂ

ਚੰਡੀਗੜ੍ਹ: ਕਿਸਾਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਕੰਧਾਂ ਹਿਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕੰਮ ਲਈ ਪੰਜਾਬ ਦੇ ਕੁਰਬਾਨੀ ਵਾਲੀਆਂ ਇਤਿਹਾਸਕ ਥਾਵਾਂ ਤੋਂ ਕਿਸਾਨ ਕਸਮਾਂ ਖਾ ਕੇ ਵਿਧਾਨ ਸਭਾ ਵੱਲ ਰਵਾਨਾ ਹੋਣਗੇ। Image result for punjab kisan dharnaਇਸ ਗੱਲ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਸੰਪੂਰਨ ਕਰਜ਼ਾ ਮਾਫ਼ੀ ਲਈ ਪਟਿਆਲਾ-ਬਠਿੰਡਾ ਮੁੱਖ ਮਾਰਗ ਉੱਤੇ ਲਾਏ ਜਾਮ ਵਿੱਚ ਕੀਤਾ।Image result for punjab kisan dharna

ਕਿਸਾਨ ਲੀਡਰ ਨੇ ਕਿਹਾ ਹੈ ਕਿ ਉਹ ਹੁਣ ਆਰ-ਪਾਰ ਦਾ ਸੰਘਰਸ਼ ਕਰਨਗੇ ਜਿਸ ਲਈ ਉਹ ਛੋਟੇ ਸ਼ਹਿਜ਼ਾਦਿਆਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੇ ਗਦਰੀਆਂ ਬਾਬਿਆਂ ਤੇ ਹੋਰ ਸ਼ਹੀਦਾਂ ਦੇ ਇਤਿਹਾਸਕ ਸਥਾਨਾਂ ਤੋਂ ਕਸਮਾਂ ਖਾ ਕੇ ਸ਼ੁਰੂਆਤ ਕਰਨਗੇ। Image result for punjab kisan dharnaਕਿਸਾਨ ਕਰਜ਼ਾ ਮੁਆਫ਼ੀ ਨੂੰ ਲੈ ਕੇ ਸੂਬਾ ਭਰ ‘ਚ 7 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਟਿਆਲਾ, ਮਾਨਸਾ ਤੇ ਬਠਿੰਡਾ ‘ਚ ਦੋ ਘੰਟਿਆਂ ਲਈ ਨੈਸ਼ਨਲ ਹਾਈਵੇ ਤੇ ਬਰਨਾਲਾ ‘ਚ ਤਿੰਨ ਮੁੱਖ ਮਾਰਗ ਬਾਜਾਖਾਨਾ ਮੋਗਾ ਰੋਡ, ਲੁਧਿਆਣਾ ਤੇ ਚੰਡੀਗੜ੍ਹ ਰੋਡ ‘ਤੇ ਦੁਪਹਿਰ 12 ਤੋਂ 2 ਵਜੇ ਤੱਕ ਜਾਮ ਕੀਤਾ।Image result for punjab kisan dharna

ਬੀਕੇਯੂ ਡਕੌਦਾ ਦੇ ਆਗੂ ਮਨਜੀਤ ਸਿੰਘ ਧੰਨੇਰ ਨੇ ਕਿਹਾ ਕੇਂਦਰ ਸਰਕਾਰ ਨੇ ਬਜਟ ਵਿੱਚ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਸਰਕਾਰਾਂ ਖ਼ਿਲਾਫ਼ ਬਰਨਾਲਾ ਦੀ ਅਨਾਜ ਮੰਡੀ ਵਿੱਚ ਪੰਜਾਬ ਪੱਧਰੀ ਸੱਠ ਜਥੇਬੰਦੀਆਂ ਵੱਲੋਂ ਲਾਮਿਸਾਲ ਰੋਸ ਰੈਲੀ ਕਰਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। Image result for punjab kisan dharnaਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਬੁੱਕਣ ਸਿੰਘ ਸੱਦੋਵਾਲ ਨੇ ਨੈਸ਼ਨਲ ਹਾਈਵੇ ਜਾਮ ਕਰਨ ਤੇ ਹਾਈਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਬਾਰੇ ਕਿਹਾ ਕਿ ਅਸੀਂ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ ਤੇ ਜੇਕਰ ਪ੍ਰਸ਼ਾਸਨ ਨੇ ਮਾਮਲੇ ਵੀ ਦਰਜ ਕੀਤੇ ਤਾਂ ਅਸੀਂ ਡਰਦੇ ਨਹੀਂ ਤੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।Image result for punjab kisan dharna

ਬਠਿੰਡਾ ‘ਚ ਕਿਸਾਨਾਂ ਦਾ ਸਾਥ ਦੇਣ ਲਈ ਔਰਤਾਂ ਧਰਨੇ ‘ਚ ਸ਼ਾਮਲ ਹੋਈਆਂ। ਦੋ ਮੁੱਖ ਮਾਰਗਾਂ ਤੇ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਲਾਈ ਰੱਖਿਆ ਜਿੱਥੇ ਇੱਕ ਪਾਸੇ ਬਠਿੰਡਾ ਮਾਨਸਾ ਰੋਡ ਤੇ ਮਾਈਸਰਖਾਨਾ ਪਿੰਡ ਕੋਲ ਕਿਸਾਨਾਂ ਨੇ ਸੜਕ ਤੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉੱਥੇ ਹੀ ਬਠਿੰਡਾ ਬਰਨਾਲਾ ਰੋਡ ਤੇ ਵੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੋਲ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਜਾਮ ਲੱਗਾ ਕੇ ਧਰਨਾ ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਮਾਰੂ ਦੱਸਦਿਆਂ ਜੰਮ ਕੇ ਸਰਕਾਰ ਤੇ ਭੜਾਸ ਕੱਢੀ।Image result for punjab kisan dharna

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …