Breaking News

ਕੀ ਨਰਮੇ ਦੇ ਭਾਅ ਹੋਣਗੇ 8000 ਦੇ ਪਾਰ ? ਇਹ ਹੈ ਵਜ੍ਹਾ

ਕੀ ਇਸ ਵਾਰ ਨਰਮੇ ( ਨਰਮਾ ਕੋਟਨ ) ਦਾ ਭਾਅ ਹੋਵੇਗਾ 8000 ਦੇ ਪਾਰ ? ਸੁਣਨ ਵਿੱਚ ਥੋੜ੍ਹਾ ਅਜੀਬ ਲੱਗ ਰਿਹਾ ਹੈ ਅਜੋਕੇ ਭਾਅ ਵੇਖ ਕੇ ਅਜਿਹਾ ਲੱਗਦਾ ਨਹੀਂ ਕਿ ਨਰਮੇ ਦੀ ਕੀਮਤ ਵੱਧ ਸਕਦੀ ਹੈ । ਪਰ ਇਸਦੇ ਪਿੱਛੇ ਇੱਕ ਬਹੁਤ ਵੱਡੀ ਵਜ੍ਹਾ ਹੈ ।Image result for ਨਰਮਾ

ਦਰਅਸਲ ਕੁਝ ਦਿਨ ਪਹਿਲਾਂ ਇੱਕ ਅੰਗਰੇਜ਼ੀ ਅਖ਼ਬਾਰ ਇਕਨੋਮਿਕਸ ਟਾਇਮ ਦੇ ਮੁਤਾਬਕ ਇਸ ਸਾਲ ਯੂ .ਏਸ . US ਅਮਰੀਕਾ ਵਿੱਚ ਪਿਛਲੇ ਦਿਨਾਂ ਤੂਫਾਨ ਆਦਿ ਆਉਣ ਨਾਲ ਨਰਮੇ ਦੀ ਕਾਫ਼ੀ ਫਸਲ ਬਰਬਾਦ ਹੋ ਗਈ ਉੱਥੇ ਦੀ ਜੋ ਕੋਟਨ ਕੰਪਨੀਆਂ ਹਨ ਅਤੇ ਜੋ ਦੇਸ਼ US ਤੋਂ ਨਰਮਾ ਖ਼ਰੀਦੇ ਸਨ ਉਨ੍ਹਾਂ ਨੂੰ ਹੁਣ ਉੱਥੇ ਨਰਮਾ ਨਹੀਂ ਮਿਲ ਸਕੇਗਾ । ਹੁਣ ਉਹ ਦੇਸ਼ ਭਾਰਤ ਤੋਂ ਨਰਮਾ ਲੈ ਸਕਦੇ ਹਨ ।

ਭਾਰਤ ਵਿੱਚ ਵੀ ਨਰਮਾ ਦੀ ਬਜਾਈ ਦਾ ਰਕਬਾ ਜ਼ਿਆਦਾ ਸੀ ਪਰ ਬਿਮਾਰੀ ਆਦਿ ਦੇ ਕਾਰਨ ਉਤਪਾਦਨ ਘੱਟ ਹੈ । ਇਸ ਕਾਰਨ ਇਸ ਵਾਰ ਨਰਮੇ ਦਾ ਭਾਅ ਕਾਫ਼ੀ ਵੱਧ ਸੱਕਦੇ ਹੈ ਅਤੇ ਹੋ ਸਕਦਾ ਹੈ ਨਰਮੇ ਦੀ ਕੀਮਤ 8000 ਦੇ ਪਾਰ ਵੀ ਚੱਲੀ ਜਾਵੇ । ਪਰ ਹਰ ਵਾਰ ਦੀ ਤਰ੍ਹਾਂ ਭਾਅ ਵਧਣ ਦਾ ਫਾਇਦਾ ਸਿਰਫ ਵਪਾਰੀ ਹੀ ਲੈਂਦਾ ਹੈ ।

ਜੇਕਰ ਅੱਜ ਦੇ ਭਾਅ ਵੇਖੀਏ ਤਾਂ ਨਰਮੇ ਦੇ ਭਾਅ ਬੇਸ਼ੱਕ ਗੁਜ਼ਰੇ ਸੀਜ਼ਨ ਦੇ ਮੁਕਾਬਲੇ ਕਿਸਾਨਾਂ ਨੂੰ ਇਸ ਵਾਰ ਘੱਟ ਮਿਲੇ ਹੋਣ ,ਪਰ ਗੁਜ਼ਰੇ ਕੁੱਝ ਦਿਨਾਂ ਵਿੱਚ ਭਾਅ ਵਿੱਚ ਉਛਾਲ ਆਇਆ ਹੈ । ਸੋਮਵਾਰ ਨੂੰ ਨਰਮੇ ਦਾ ਭਾਅ 4691 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ । ਚਾਰ ਦਿਨਾਂ ਵਿੱਚ ਨਰਮੇ ਦੇ ਭਾਅ ਵਿੱਚ 450 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਤੇਜੀ ਆਈ ।Image result for ਨਰਮਾ

 

About admin

Check Also

ਗਰਮੀ ਦੇ ਮੌਸਮ ਵਿਚ ਸਿਰਫ 2 ਮਿੰਟ ਵਿਚ ਬਣਾਓ ਇਹ ਖਾਸ Hairstyles ਵੀਡੀਓ ਦੇਖੋ ਅਤੇ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੰਜਾਬੀ ਰਸੋਈ ਦੇਸੀ ਤੜਕਾ ਪੇਜ਼ ਤੇ ਤੁਹਾਡਾ ਸੁਆਗਤ ਹੈ …